ਔਟਵਾ ,ਉਨਟਾਰੀਓ: ਕੈਨੇਡਾ ਚ ਘਰਾਂ ਚ ਇੰਗਲਿਸ਼ ਅਤੇ ਫਰੈਂਚ ਤੋਂ ਬਾਅਦ ਹੋਰ ਭਾਸ਼ਾਵਾ ਬੋਲਣ ਵਾਲਿਆ ਦੀ ਗਿਣਤੀ ਚ ਪੰਜਾਬੀ ਬੋਲਣ ਵਾਲਿਆ ਦੀ ਗਿਣਤੀ ਚੌਥੇ ਨੰਬਰ ਤੇ ਦਰਜ ਕੀਤੀ ਗਈ ਹੈ। ਸਟੈਸਟਿਕਸ ਕੈਨੇਡਾ( Stastics Canada) ਦੀ 2021 ਦੀ ਮਰਦਮਸ਼ੁਮਾਰੀ ਮੁਤਾਬਕ ਕੈਨੇਡਾ ਚ ਇੰਗਲਿਸ਼ ਅਤੇ ਫਰੈਂਚ ਤੋਂ ਇਲਾਵਾ ਘਰਾ ਚ ਸਭਤੋਂ ਵੱਧ ਮੈੰਡਰਿਨ (Mandarin ,531,000 speakers) ਤੇ ਉਸਤੋਂ ਬਾਅਦ ਪੰਜਾਬੀ (Punjabi ,520,000 speakers) ਬੋਲਣ ਵਾਲਿਆ ਦਾ ਸਥਾਨ ਆਉਂਦਾ ਹੈ। 2016 ਦੀ ਮਰਦਮਸ਼ੁਮਾਰੀ ਨਾਲੋ ਇਸ ਵਾਰ ਪੰਜਾਬੀ ਬੋਲਣ ਵਾਲਿਆ ਦੀ ਗਿਣਤੀ ਚ 49 ਫੀਸਦੀ ਦਾ ਵਾਧਾ ਹੋਇਆ ਹੈ। ਕੈਨੇਡਾ ਚ ਹਿੰਦੀ ਬੋਲਣ ਵਾਲਿਆ ਦੀ ਗਿਣਤੀ 92,000 ਅਤੇ ਗੁਜਰਾਤੀ ਬੋਲਣ ਵਾਲਿਆ ਦੀ ਗਿਣਤੀ ਵੀ 92,000 ਦਰਜ ਕੀਤੀ ਗਈ ਹੈ। ਟਰਾਂਟੋ ਚ ਇੰਗਲਿਸ਼ ਅਤੇ ਫਰੈਂਚ ਤੋਂ ਇਲਾਵਾ ਘਰਾ ਚ ਹੋਰ ਭਾਸ਼ਾ ਬੋਲਣ ਵਾਲਿਆ ਚ ਪੰਜਾਬੀ ਬੋਲਣ ਵਾਲਿਆ ਦੀ ਗਿਣਤੀ 10 ਫੀਸਦ ਅਤੇ ਵੈਨਕੂਵਰ ਚ 19 ਫੀਸਦ ਦਰਜ ਹੋਈ ਹੈ।
ਕੁਲਤਰਨ ਸਿੰਘ ਪਧਿਆਣਾ

The number of Canadians who speak certain languages other than English or French has grown significantly from 2016 to 2021. The number of Canadians who speak predominantly a non-official language at home rose 16.0%, from 4.0 million to 4.6 million.While the Canadian population increased 5.2% during this period, driven mainly by immigration, the number of Canadians who spoke predominantly a South Asian language at home grew faster, particularly speakers of Malayalam (+129% to 35,000 people), Hindi (+66% to 92,000 people), Punjabi (+49% to 520,000 people) and Gujarati (+43% to 92,000 people). In fact, the growth rate of the number of speakers of these languages was at least eight times larger than that of the entire Canadian population.Other languages spoken predominantly at home also grew rapidly, including Tigrigna, an East African language (+114% to 22,000 people), Turkish (+48% to 28,000 people), Tagalog (+29% to 275,000 people), Arabic (+28% to 286,000 people), Persian languages (+26% to 180,000 people) and Spanish (+20% to 317,000 people).