ਕੈਨੇਡਾ – 26 ਸਾਲਾ ਪੰਜਾਬੀ ਨੌਜਵਾਨ ਦੀ ਫਰੇਜ਼ਰ ਨਦੀ ‘ਚੋਂ ਮਿਲੀ ਲਾਸ਼

430

ਸਰੀ, ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਨੌਜਵਾਨ ਦੀ ਫਰੇਜ਼ਰ ਦਰਿਆ ‘ਚ ਡੁੱਬਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ 26 ਸਾਲਾਂ ਰਵੀ ਮਾਨ ਵਜੋਂ ਹੋਈ ਹੈ। ਮ੍ਰਿਤਕ 8 ਅਗਸਤ ਨੂੰ ਪਾਣੀ ਚ ਡੁੱਬ ਗਿਆ ਸੀ ਤੇ ਲਾਸ਼ 13 ਅਗਸਤ ਨੂੰ ਬਰਾਮਦ ਹੋਈ ਹੈ। ਦੱਸਣਯੋਗ ਹੈ ਕਿ ਡੁੰਘੇ ਪਾਣੀ ਬਾਬਤ ਲਗਾਤਾਰ ਜਾਣਕਾਰੀ ਸਾਂਝੀ ਕਰਨ ਦੇ ਬਾਵਜੂਦ ਵੀ ਇਸ ਵਰਤਾਰੇ ਨੂੰ ਠੱਲ੍ਹ ਨਹੀ ਪੈ ਰਹੀ ਹੈ। ਹਾਲੇ ਕੁੱਝ ਦਿਨ ਪਹਿਲਾ ਹੀ ਰਿਚਮੰਡ ਹਿਲ ਤੋਂ 42 ਸਾਲਾਂ ਕੁਲਜੀਤ ਸਿੰਘ ਢੀਂਡਸਾ ਦੀ ਵੀ ਪਾਣੀ ਚ ਡੁੱਬਣ ਕਾਰਨ ਮੌਤ ਹੋ ਗਈ ਸੀ।
ਕੁਲਤਰਨ ਸਿੰਘ ਪਧਿਆਣਾ

ਕੈਨੇਡਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ 26 ਸਾਲਾ ਰਵੀ ਮਾਨ ਨਾਮੀ ਨੌਜਵਾਨ 8 ਅਗਸਤ ਦੀ ਸਵੇਰ ਮਿਸ਼ਨ ਪੁਲ ਦੇ ਹੇਠਾਂ ਪਾਣੀ ਵਿੱਚ ਡੁੱਬ ਗਿਆ ਸੀ। ਉਸ ਦੀ ਲਾਸ਼ ਸ਼ਨੀਵਾਰ ਦੁਪਹਿਰ, ਮਿਤੀ 13 ਅਗਸਤ ਨੂੰ ਬਰਾਮਦ ਕੀਤੀ ਗਈ।ਪਰਿਵਾਰ ਨੇ ਰਵੀ ਮਾਨ ਦੇ ਲਾਪਤਾ ਹੋਣ ਦੇ ਬਾਰੇ ਉਸ ਦੀ ਪਹਿਚਾਣ ਬਾਰੇ ਪੁਲਸ ਨੂੰ ਰਿਪੋਰਟ ਵੀ ਦਰਜ ਕਰਵਾਈ ਸੀ।

ਨੌਜਵਾਨ ਲਈ ਫਰੇਜ਼ਰ ਨਦੀ ਦੇ ਆਲੇ-ਦੁਆਲੇ ਨਜ਼ਰ ਰੱਖਣ ਲਈ ਜਨਤਾ ਨੂੰ ਬੇਨਤੀ ਕੀਤੀ ਸੀ। ਮ੍ਰਿਤਕ ਦੀ ਨਜ਼ਦੀਕੀ ਪਰਿਵਾਰਿਕ ਮੈਂਬਰ ਪੁਨੀਤ ਮਾਨ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਸੀ ਕਿ 26 ਸਾਲਾ ਨੌਜਵਾਨ, ਜਿਸ ਦਾ ਨਾ ਰਵੀ ਮਾਨ ਹੈ ਜੋ 8 ਅਗਸਤ ਨੂੰ ਸਵੇਰੇ 10:00 ਵਜੇ ਦੇ ਕਰੀਬ ਮਿਸ਼ਨ ਪੁਲ ਦੇ ਹੇਠਾਂ ਪਾਣੀ ਵਿਚ ਡੁੱਬ ਗਿਆ ਸੀ। ਖੋਜ ਅਤੇ ਬਚਾਅ ਦੀਆਂ ਟੀਮਾਂ ਨੇ ਉਸ ਦਿਨ 6 ਘੰਟੇ ਤੱਕ ਉਸ ਦੀ ਭਾਲ ਕੀਤੀ ਸੀ ਪਰ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ।ਬੀਤੇ ਦਿਨੀ ਉਸ ਦੀ ਲਾਸ਼ ਬਰਾਮਦ ਹੋਈ।