Comedian and actor Raju Srivastava’s health has deteriorated. He is on a ventilator and doctors are closely observing his health.

ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastav) ਦੀ ਹਾਲਤ ਇੱਕ ਵਾਰ ਫਿਰ ਵਿਗੜ ਗਈ ਹੈ। ਪਿਛਲੇ 8 ਦਿਨਾਂ ਤੋਂ ਏਮਜ਼ ‘ਚ ਭਰਤੀ ਰਾਜੂ ਸ਼੍ਰੀਵਾਸਤਵ ਦੇ ਪ੍ਰਸ਼ੰਸਕ ਲਈ ਬੁਰੀ ਖਬਰ ਹੈ। ਡਾਕਟਰਾਂ ਨੇ ਰਾਜੂ ਸ੍ਰੀਵਾਸਤਵ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਹੈ। ਡਾਕਟਰਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕਾਮੇਡੀਅਨ ਦਾ ਦਿਲ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਹੈ। ਇੱਥੋਂ ਤੱਕ ਕਿ ਖ਼ਬਰ ਹੈ ਕਿ ਰਾਜੂ ਸ੍ਰੀਵਾਸਤਵ ਦੇ ਪਰਿਵਾਰਕ ਮੈਂਬਰਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ।

ਰਾਜੂ ਸ੍ਰੀਵਾਸਤਵ ਦੇ ਮੁੱਖ ਸਲਾਹਕਾਰ ਅਜੀਤ ਸਕਸੈਨਾ ਨੇ ਕਿਹਾ ਕਿ ਹੁਣ ਉਹ ਬ੍ਰੇਨ ਡੈੱਡ ਦੀ ਹਾਲਤ ਵਿੱਚ ਹਨ। ਹੁਣ ਅਸੀਂ ਰੱਬ ਦੇ ਭਰੋਸੇ ਵਾਲੇ ਲੋਕ ਹਾਂ। ਸ਼ਾਇਦ ਹੀ ਕੋਈ ਕਰਿਸ਼ਮਾ ਹੋਵੇ। ਅੱਜ ਸਵੇਰੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਉਸ ਦਾ ਦਿਮਾਗ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ। ਲਗਭਗ ਮਰੀ ਹਾਲਤ ਵਿੱਚ। ਦਿਲ ਵਿੱਚ ਸਮੱਸਿਆ ਹੈ।

ਰਾਜੂ ਦਾ ਦਿਲ ਅਤੇ ਨਬਜ਼ ਲਗਭਗ ਨਾਰਮਲ ਕੰਮ ਕਰ ਰਹੇ ਸਨ ਪਰ ਦਿਮਾਗ ਦੇ ਇੱਕ ਹਿੱਸੇ ਵਿੱਚ ਸੱਟ ਦੇ ਨਿਸ਼ਾਨ ਹਨ। ਦਿਮਾਗ ਵਿੱਚ ਆਕਸੀਜਨ ਦੀ ਕਮੀ ਕਾਰਨ ਇਹ ਸੱਟ ਲੱਗੀ ਹੈ। ਉਸ ਦੀ ਐਮਆਰਆਈ ਵਿਚ ਪਤਾ ਲੱਗਾ ਕਿ ਉਸ ਦੇ ਸਿਰ ਦੇ ਉਪਰਲੇ ਹਿੱਸੇ ਦੇ ਦਿਮਾਗ਼ ਵਾਲੇ ਹਿੱਸੇ ਵਿਚ ਕੁਝ ਚਟਾਕ ਪਾਏ ਗਏ ਸਨ।

10 ਅਗਸਤ ਨੂੰ ਏਮਜ਼ ‘ਚ ਕਰਵਾਇਆ ਗਿਆ ਸੀ ਭਰਤੀ

ਤੁਹਾਨੂੰ ਦੱਸ ਦੇਈਏ ਕਿ 10 ਅਗਸਤ ਨੂੰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਜਿਮ ਵਿੱਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ‘ਚ ਭਰਤੀ ਕਰਵਾਇਆ ਗਿਆ। ਏਮਜ਼ ਵਿੱਚ ਦਾਖ਼ਲ ਰਾਜੂ ਸ੍ਰੀਵਾਸਤਵ ਨੂੰ ਪਿਛਲੇ ਅੱਠ ਦਿਨਾਂ ਤੋਂ ਹੋਸ਼ ਨਹੀਂ ਆਈ ਹੈ।