ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ‘ਚ ਘਟਨਾ ਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋਣ ਤੋਂ ਬਾਅਦ ਕਥਿਤ ਤੌਰ ‘ਤੇ ਦਲਿਤ ਨੌਜਵਾਨ ਨੂੰ ਚੱਪਲਾਂ ਨਾਲ ਕੁੱ ਟ ਣ ਦੇ ਦੋਸ਼ ‘ਚ ਦੋ ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਦਿਨੇਸ਼ ਕੁਮਾਰ (27) ਨਾਂ ਦੇ ਦਲਿਤ ਵਿਅਕਤੀ ਨੂੰ ਪਿੰਡ ਤਾਜਪੁਰ ਦੇ ਸਾਬਕਾ ਸਰਪੰਚ ਸ਼ਕਤੀ ਮੋਹਨ ਗੁਰਜਰ ਅਤੇ ਰੇਤਾ ਨਗਲਾ ਪਿੰਡ ਦੇ ਸਾਬਕਾ ਸਰਪੰਚ ਗਾਜੇ ਸਿੰਘ ਨੇ ਚੱਪਲਾਂ ਨਾਲ ਕੁੱਟਿਆ, ਜਿਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧ ਮ ਕੀ ਆਂ ਵੀ ਦਿੱਤੀਆਂ।

ਪੁਲਿਸ ਸੁਪਰਡੈਂਟ (ਸਿਟੀ) ਅਰਪਿਤ ਵਿਜੇਵਰਗੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਵਾਂ ਵਿਅਕਤੀਆਂ ਵਿਰੁੱਧ ਭਾਰਤੀ ਦੰਡਾਵਲੀ (ਆਈਪੀਸੀ) ਅਤੇ ਐਸਸੀ/ਐਸਟੀ ਅੱ ਤਿ ਆ ਚਾ ਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਦੇ ਮੁਖੀ ਸ਼ਕਤੀ ਮੋਹਨ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੂਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।ਭੀਮ ਆਰਮੀ ਦੇ ਵਰਕਰਾਂ ਨੇ ਦਲਿਤ ਭਾਈਚਾਰੇ ਦੇ ਮੈਂਬਰਾਂ ਨਾਲ ਮਿਲ ਕੇ ਇਸ ਘਟਨਾ ਦੇ ਵਿਰੋਧ ‘ਚ ਛਪਾਰ ਥਾਣੇ ਦੇ ਬਾਹਰ ਧਰਨਾ ਦਿੱਤਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।