ਬੈਸਟ ਐਕਟਰ ਦਾ ਅਵਾਰਡ ਜਿੱਤਣ ਤੋਂ ਬਾਅਦ ਵਿੱਕੀ ਕੌਸ਼ਲ ਅਤੇ ਰਣਵੀਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ #RanveerSingh #VickyKaushal #DanceVideo #sidhumoosewala #Song #Punjabi Ranveer Singh-Vicky kaushal dance on Sidhu moose wala Song Video Viral: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu moose wala) ਦਾ ਮੌਤ ਤੋਂ ਬਾਅਦ ਵੀ ਪਾਲੀਵੁੱਡ, ਹਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਵਿੱਚ ਖੂਬ ਜ਼ਿਕਰ ਹੋ ਰਿਹਾ ਹੈ। ਮਰਹੂਮ ਗਾਇਕ ਦੇ ਗੀਤਾਂ ਦਾ ਖੁਮਾਰ ਹਰ ਕਿਸੇ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸ ਵਿਚਕਾਰ ਸੋਸ਼ਲ ਮੀਡੀਆ ਉੱਪਰ ਰਣਵੀਰ ਸਿੰਘ (Ranveer Singh) ਅਤੇ ਵਿੱਕੀ ਕੌਸ਼ਲ (Vicky kaushal) ਦਾ ਇੱਕ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu moose wala) ਦਾ ਮੌਤ ਤੋਂ ਬਾਅਦ ਵੀ ਪਾਲੀਵੁੱਡ, ਹਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਵਿੱਚ ਖੂਬ ਜ਼ਿਕਰ ਹੋ ਰਿਹਾ ਹੈ। ਮਰਹੂਮ ਗਾਇਕ ਦੇ ਗੀਤਾਂ ਦਾ ਖੁਮਾਰ ਹਰ ਕਿਸੇ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸ ਵਿਚਕਾਰ ਸੋਸ਼ਲ ਮੀਡੀਆ ਉੱਪਰ ਰਣਵੀਰ ਸਿੰਘ (Ranveer Singh) ਅਤੇ ਵਿੱਕੀ ਕੌਸ਼ਲ (Vicky kaushal) ਦਾ ਇੱਕ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਦੋਵੇ ਬਾਲੀਵੁੱਡ ਸਟਾਰ ਸਿੱਧੂ ਮੂਸੇਵਾਲਾ ਦੇ ਗੀਤ ਉੱਪਰ ਧਮਾਕੇਦਾਰ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।
ਤੁਸੀ ਵੀ ਦੇਖੋ ਰਣਵੀਰ ਅਤੇ ਵਿੱਕੀ ਦਾ ਡਾਂਸ ਕਰਦੇ ਹੋਏ ਧਮਾਕੇਦਾਰ ਵੀਡੀਓ। ਜਿਸ ਵਿੱਚ ਦੋਵੇ ਨੱਚਣ ਦੇ ਨਾਲ-ਨਾਲ ਗੀਤ ਗਾ ਵੀ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ `ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵਾਈਰਲ ਹੋ ਰਹੀ ਵੀਡੀਓ `ਚ ਸਿੱਧੂ ਮੂਸੇਵਾਲਾ ਦਾ ਗੀਤ `ਕਰਦਾ ਮੁੰਡੀਰ `ਤੇ ਰਾਜ ਗੱਭਰੂ` (Karda Mandeer Utte Raaj Gabru) ਚੱਲ ਰਿਹਾ ਹੈ। ਜਿਸ ਤੇ ਵਿੱਕੀ ਤੇ ਰਣਵੀਰ ਦੇ ਚਿਹਰੇ ਉੱਪਰ ਖਬ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦਾ ਨਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਵਿੱਚ ਗਿਣਿਆ ਜਾਂਦਾ ਹੈ। ਕਲਾਕਾਰ ਭਾਵੇਂ ਹੀ ਇਸ ਦੁਨੀਆਂ ਵਿੱਚ ਨਹੀਂ ਹੈ ਪਰ ਉਨ੍ਹਾਂ ਦੀ ਆਵਾਜ਼ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ। ਮਰਹੂਮ ਗਾਇਕ ਦੇ ਕਈ ਗੀਤ ਟਰੈਂਡ ਕਰ ਰਹੇ ਹਨ। ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਰ ਸਿੱਧੂ ਦੀਆਂ ਯਾਦਾਂ ਅਕਸਰ ਉਨ੍ਹਾਂ ਦੇ ਚਾਹੁਣ ਵਾਲਿਆਂ ਦੀਆਂ ਅੱਖਾਂ ਨਮ ਕਰ ਜਾਂਦੀਆ ਹਨ।