ਚੰਡੀਗੜ੍ਹ 02 ਸਤੰਬਰ 2022: ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ (Manpreet Singh Badal) ‘ਤੇ ਕਾਰਵਾਈ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ । ਇਨ੍ਹਾਂ ਖ਼ਬਰਾਂ ‘ਚ ਮਨਪ੍ਰੀਤ ਬਾਦਲ ‘ਤੇ ਕਣਕ-ਝੋਨੇ ਦੀ ਢੋਆ-ਢੁਆਈ ‘ਚ ਫਰਜ਼ੀ ਕੰਪਨੀਆਂ ਨੂੰ ਟੈਂਡਰ ਦੇਣ ਦਾ ਦੋਸ਼ ਲਾਏ ਗਏ ਸਨ | ਇਨ੍ਹਾਂ ਖਬਰਾਂ ‘ਤੇ ਸਾਬਕਾ ਮਨਪ੍ਰੀਤ ਸਿੰਘ ਬਾਦਲ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਨੂੰ ਉਮੀਦ ਨਹੀਂ ਸੀ ਕਿ ਇਹ ਨਾਮੀ ਨਿਊਜ਼ ਚੈਨਲ ਫਰਜ਼ੀ ਖ਼ਬਰਾਂ ਪ੍ਰਸਾਰਿਤ ਕਰਨਗੇ! | ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਮੈਂ ਹੁਣ ਆਪਣੇ ਵਕੀਲਾਂ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹਾਂ ਤਾਂ ਜੋ ਤੁਹਾਡੇ ਚੈਨਲਾਂ ‘ਤੇ ਚੱਲਣ ਵਾਲੀਆਂ ਅਜਿਹੀਆਂ ਜਾਅਲੀ ਖ਼ਬਰਾਂ ਦੇ ਵਿਰੁੱਧ ਢੁਕਵੇਂ ਕਾਨੂੰਨੀ ਕਦਮ ਚੁੱਕੇ ਜਾ ਸਕਣ।

ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜੇਲ੍ਹ ਭੇਜਣ ਤੋਂ ਬਾਅਦ ਹੁਣ ਵਿਜੀਲੈਂਸ ਦੀ ਰਾਡਾਰ ’ਤੇ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਆ ਗਏ ਹਨ। ਹਾਲਾਂਕਿ ਵਿਜੀਲੈਂਸ ਅਧਿਕਾਰੀ ਅਜੇ ਕੈਪਟਨ ਸੰਦੀਪ ਸੰਧੂ ਬਾਰੇ ਕੁਝ ਨਹੀਂ ਕਹਿ ਰਹੇ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਸੰਦੀਪ ਸੰਧੂ ਦੇ ਖਾਸ ਰਹੇ ਮਨਪ੍ਰੀਤ ਸਿੰਘ ਈਸੇਵਾਲ ਕੋਲੋਂ 100 ਤੋਂ ਵੱਧ ਰਜਿਸਟਰੀਆਂ ਮਿਲਣੀਆਂ ਜਾਂਚ ਦਾ ਵਿਸ਼ਾ ਹੈ। ਬੀਤੇ ਦਿਨੀਂ ਪੁੱਛ ਪੜਤਾਲ ਕਰਨ ਤੋਂ ਬਾਅਦ ਵਿਜੀਲੈਂਸ ਨੇ ਅੱਜ ਫਿਰ ਮਨਪ੍ਰੀਤ ਸਿੰਘ ਨੂੰ ਰਿਕਾਰਡ ਦਿਖਾਉਣ ਲਈ ਬੁਲਾਇਆ ਸੀ। ਵਿਜੀਲੈਂਸ ਦੇ ਸੂਤਰਾਂ ਅਨੁਸਾਰ ਮਨਪ੍ਰੀਤ ਈਸੇਵਾਲ ਕੋਲੋਂ 100 ਤੋਂ ਜ਼ਿਆਦਾ ਰਜਿਸਟਰੀਆਂ ਮਿਲੀਆਂ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਕੋਲ ਇਹ ਪ੍ਰਾਪਰਟੀਆਂ, ਕੈਪਟਨ ਸੰਦੀਪ ਸੰਧੂ ਦੇ ਓਐਸਡੀ ਵਜੋਂ ਕੰਮ ਕਰਨ ਅਤੇ ਸਾਬਕਾ ਮੰਤਰੀ ਆਸ਼ੂ ਨਾਲ ਨਜ਼ਦੀਕੀਆਂ ਤੋਂ ਬਾਅਦ ਹੀ ਆਈਆਂ ਹਨ। ਸੂਤਰਾਂ ਅਨੁਸਾਰ ਮਨਪ੍ਰੀਤ ਈਸੇਵਾਲ ਸਾਬਕਾ ਮੰਤਰੀ ਤੇ ਉਸ ਦੇ ਕਰੀਬੀਆਂ ਦੇ ਪੈਸਿਆਂ ਦਾ ਨਿਵੇਸ਼ ਕਰਦਾ ਸੀ। ਦੱਸਣਯੋਗ ਹੈ ਕਿ ਮਨਪ੍ਰੀਤ ਈਸੇਵਾਲ ਨੂੰ ਕਾਂਗਰਸ ਨੇ ਕਾਫ਼ੀ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਸਨ। ਇਸ ਤੋਂ ਬਾਅਦ ਵਿਜੀਲੈਂਸ ਦੇ ਸ਼ੱਕ ਦੀ ਸੂਈ ਹੁਣ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਵੱਲ ਵੀ ਘੁੰਮ ਰਹੀ ਹੈ। ਕੈਪਟਨ ਸੰਦੀਪ ਸੰਧੂ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਮਹਿਜ਼ ਉਨ੍ਹਾਂ ਦਾ ਬਲਾਕ ਪ੍ਰਧਾਨ ਸੀ ਅਤੇ ਉਸਦਾ ਟੈਂਡਰ ਘੁਟਾਲੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ। ਉਸ ਦਾ ਪ੍ਰਾਪਰਟੀ ਦਾ ਕਾਰੋਬਾਰ ਹੈ ਅਤੇ ਇਹ ਮਾਮਲਾ ਸਿੱਧੇ ਤੌਰ ’ਤੇ ਸਿਆਸੀ ਰੰਜਿਸ਼ ਦਾ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਕੋਲ 100 ਰਜਿਸਟਰੀਆਂ ਕਿਵੇਂ ਆਈਆਂ ਕਿੱਥੋਂ ਆਈਆਂ, ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ। ਉਧਰ, ਵਿਜੀਲੈਂਸ ਦੇ ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਨਪ੍ਰੀਤ ਕੋਲੋਂ ਪੁੱਛ ਪੜਤਾਲ ਕੀਤੀ ਹੈ, ਨਾਲ ਹੀ ਉਸ ਨੂੰ ਹੋਰ ਰਿਕਾਰਡ ਲੈ ਕੇ ਆਉਣ ਲਈ ਕਿਹਾ ਗਿਆ ਹੈ।

ਚੰਡੀਗੜ੍ਹ (ਕੁਲਦੀਪ ਸਿੰਘ): ਇਥੇ ਸਿਵਲ ਸਕੱਤਰੇਤ ਚੰਡੀਗੜ੍ਹ ਸਥਿਤ ਅਮਲਾ ਸ਼ਾਖਾ-1 ਅਤੇ ਡਾਇਰੈਕਟੋਰੇਟ ਦੇ ਸਟਾਫ਼ ਵਿਚਕਾਰ ਖਿੱਚੋਤਾਣ ਸ਼ੁਰੂ ਹੋ ਗਈ ਹੈ। ਇਸ ਦਾ ਕਾਰਨ ਸਾਬਕਾ ਮੰਤਰੀ ਦੇ ਕੇਸ ਨਾਲ ਜੁੜਿਆ ਪੁਰਾਣਾ ਰਿਕਾਰਡ ਨਾ ਮਿਲਣਾ ਹੈ।