ਸੰਦੀਪ ਨੰਗਲ ਅੰਬੀਆਂ ਕੇਸ ਚ ਅਹਿਮ ਅਪਡੇਟ। ਸੁਰਜਨ ਚੱਠਾ, ਸੁੱਖਾ ਮਾਨ ਅਤੇ ਸ਼ੱਬਾ ਥਿਆੜਾ ਕਈ ਮਹੀਨੇ ਪਹਿਲਾਂ ਹੀ ਕੀਤੇ ਗਏ FIR ਚ ਬਤੌਰ accused ਨਾਮਜ਼ਦ ! #SandeepNangalAmbian #KabaddiPlayers #Jalandhar #KabaddiTournament

ਜਾਨਲੇਵਾ ਹਮਲੇ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਕਿਹਾ ਕਿ ਯੂਪੀ ਦੇ ਚਾਰ-ਪੰਜ ਬੰਦੇ ਲਿਆਂਦੇ ਗਏ ਤੇ ਨੰਗਲ ਅੰਬੀਆ ਨੂੰ ਸ਼ੂਟ ਕਰਵਾ ਦਿੱਤਾ ਗਿਆ। ਉਸ ਨੇ ਅੱਗੇ ਕਿਹਾ ਕਿ ਮੈਂ ਕੈਨੇਡਾ ਦੀ ਧਰਤੀ ‘ਤੇ ਇਹ ਕਹਿੰਦੀ ਹਾਂ ਕਿ ਸੰਦੀਪ ਦੇ ਕਾਤਲਾਂ ਦੇ ਅੰਦਰ ਜ਼ਰਾ ਵੀ ਹਿੰਮਤ ਹੈ ਤਾਂ ਉਹ ਉਸ ਨੂੰ ਇਹ ਦੱਸ ਜਾਣ ਕਿ ਸੰਦੀਪ ਨੇ ਕੀ ਗ਼ਲਤ ਕੀਤਾ ਸੀ। ਨੰਗਲ ਅੰਬੀਆਂ ਦੀ ਪਤਨੀ ਨੇ ਕਿਹਾ ਕਿ ਉਸ ਦੇ ਪੁੱਤਰ ਬੱਬਰ ਸ਼ੇਰ ਪਿਤਾ ਵਾਂਗ ਹੀ ਬਣਨਗੇ ਤੇ ਉਹ ਉਨ੍ਹਾਂ ਨੂੰ ਖੇਡ ਦੇ ਮੈਦਾਨ ‘ਤੇ ਉਤਾਰੇਗੀ ਭਾਵੇਂ ਉਹ ਮੈਦਾਨ ਕਬੱਡੀ ਦਾ ਹੋਵੇ, ਫੁੱਟਬਾਲ ਦਾ ਹੋਵੇ ਜਾਂ ਫਿਰ ਕਿਸੇ ਹੋਰ ਖੇਡ ਦਾ।

ਉਸ ਨੇ ਆਪਣੇ ਪਤੀ ਦੇ ਕਾਤਲਾਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਕਾਤਲ ਹੀ ਬਣਾਉਣਗੇ ਉਹ ਉਨ੍ਹਾਂ ਦੇ ਪੁੱਤਰਾਂ ਵਾਂਗ ਸ਼ੇਰ ਨਹੀਂ ਬਣ ਸਕਦੇ। ਉਨ੍ਹਾਂ ਕਿਹਾ ਕਿ ਮੇਰੀ ਸੱਸ ਨੇ ਸ਼ੇਰ ਪੁੱਤਰ ਨੂੰ ਜਨਮ ਦਿੱਤਾ ਸੀ ਤੇ ਮੈਂ ਵੀ ਆਪਣੇ ਪੁੱਤਰਾਂ ਨੂੰ ਬੱਬਰ ਸ਼ੇਰ ਬਣਾਵਾਂਗੀ। ਇਸ ਦੇ ਨਾਲ ਹੀ ਉਸ ਨੇ ਸੰਦੀਪ ਦੇ ਕਾਤਲਾਂ ਨੂੰ ਘਟੀਆ ਤੇ ਗੰਦਾ ਖ਼ੂਨ ਕਰਾਰ ਦਿੱਤਾ ਜਿੰਨਾਂ ਨੇ ਸੰਦੀਪ ਦਾ ਕਤਲ ਕੀਤਾ। ਸੰਦੀਪ ਅਜਿਹੀ ਮੌਤ ਦਾ ਹੱਕਦਾਰ ਨਹੀਂ ਸੀ। ਸੰਦੀਪ ਕਾਰਨ ਕੈਨੇਡਾ ਤੇ ਇੰਡੀਆ ਦੇ ਕਈ ਘਰਾਂ ਦੇ ਚੁਲ੍ਹੇ ਬਲਦੇ ਸਨ। ਸੰਦੀਪ ਦੀ ਪਤਨੀ ਨੇ ਕਿਹਾ ਕਿ ਉਸ ਦੇ ਪਤੀ ਦੇ ਚੰਗੇ ਕੰਮਾਂ ਕਾਰਨ ਘਟੀਆ ਲੋਕਾਂ ਨੇ ਉਸ ਦਾ ਕਤਲ ਕਰਵਾ ਦਿੱਤਾ। ਉਸ ਦੇ ਕਾਤਲਾਂ ਨੇ ਬਾਹਰੀ ਲੋਕਾਂ ਤੋਂ ਉਸ ਦਾ ਕਤਲ ਕਰਵਾਇਆ। ਜੇਕਰ ਉਨ੍ਹਾਂ ‘ਚ ਦਮ ਸੀ ਕਿ ਆਪ ਸਾਹਮਣੇ ਆ ਕੇ ਉਸ ਦੀ ਹਿੱਕ ‘ਚ ਗੋਲੀ ਮਾਰਦੇ।

ਉਸ ਨੇ ਅੱਗੇ ਕਿਹਾ ਮੈਂ ਪ੍ਰਮਾਤਮਾ ਤੋਂ ਅਰਦਾਸ ਕਰਦੀ ਹਾਂ ਕਿ ਮੇਰੇ ਪੁੱਤਰਾਂ ਨੂੰ ਸੰਦੀਪ ਵਰਗਾ ਬਣਾਉਣ। ਅੱਜ ਇੰਗਲੈਂਡ, ਕੈਨੇਡਾ ਤੇ ਅਮਰੀਕਾ ਦੇਸ਼ਾਂ ਸਣੇ ਸਾਰੀ ਦੁਨੀਆ ਸੰਦੀਪ ਨਾਲ ਖੜ੍ਹੀ ਹੈ। ਉਸ ਨੇ ਸੰਦੀਪ ਦੇ ਕਾਤਲਾਂ ਨੂੰ ਕਿਹਾ ਕਿ ਉਸ ਦੀ ਕਾਤਲਾਂ ਨਾਲ ਦੁਸ਼ਮਣੀ ਸ਼ੁਰੂ ਹੋ ਚੁੱਕੀ ਹੈ। ਮੈਂ ਆਪਣੇ ਬੱਚਿਆ ਨੂੰ ਆਪਣੇ ਪਤੀ ਵਾਂਗ ਸ਼ੇਰ ਬਣਾਂਗੀ ਤੇ 20-22 ਸਾਲਾਂ ਮਗਰੋਂ ਸਾਹਮਣਾ ਕਰਿਓ। ਪਰ ਇੰਨੀ ਹਿੰਮਤ ਜ਼ਰੂਰ ਰੱਖਿਓ ਕਿ ਜੇਕਰ ਗੋਲੀ ਮਾਰਨੀ ਹੈ ਤਾਂ ਸਾਹਮਣੇ ਹੀ ਹਿੱਕ ‘ਤੇ ਮਾਰਿਓ ਨਾ ਕਿ ਦੂਜੇ ਲੋਕਾਂ ਰਾਹੀਂ ਗੋਲੀ ਚਲਾਇਓ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਇੰਡੀਆ ‘ਚ ਪੁਲਸ ਤੋਂ ਉਨ੍ਹਾਂ ਨੂੰ ਇਸ ਮਾਮਲੇ ‘ਚ ਕੋਈ ਆਸ ਨਹੀਂ ਹੈ। ਜ਼ਿਕਰਯੋਗ ਹੈ ਕਿ ਜਲੰਧਰ ਜ਼ਿਲ੍ਹੇ ਦੇ ਮੱਲੀਆਂ ਖੁਰਦ ਕਬੱਡੀ ਕੱਪ ਦੌਰਾਨ ਚਿੱਟੇ ਰੰਗ ਦੀ ਸਵਿਫ਼ਟ ਕਾਰ ‘ਚ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਵਲੋਂ ਸੰਦੀਪ ਨੰਗਲ ਅੰਬੀਆਂ ‘ਤੇ ਹਮਲਾ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਸੰਦੀਪ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।