ਰੈਲਬੈਕਸੀ ਕੰਪਨੀ ਦੇ ਸਾਬਕਾ ਮਾਲਕ ਮਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਨੂੰ ਜ਼ਮਾਨਤ ਦਿਵਾਉਣ ਅਤੇ ਜੇਲ ਵਿਚ ਸੁਰੱਖਿਆ ਦੇਣ ਦੇ ਨਾਮ ’ਤੇ ਉਨ੍ਹਾਂ ਦੀਆਂ ਪਤਨੀਆਂ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਦਲਾਲ ਨੇ ਇਨ੍ਹਾਂ ਤੋਂ ਕਰੀਬ 204 ਕਰੋੜ ਰੁਪਏ ਠੱਗੇ ਹਨ। ਦੋਹਾਂ ਸਾਬਕਾ ਪਰਮੋਟਰਾਂ ਦੀਆਂ ਪਤਨੀਆਂ ਨੇ ਖ਼ੁਦ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਮਾਮਲੇ ਵਿਚ ਸ਼ਵਿੰਦਰ ਸਿੰਘ ਦੀ ਪਤਨੀ ਅਦਿਤੀ ਸਿੰਘ ਨੇ ਪਹਿਲਾਂ ਹੀ ਅਜਿਹੀ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਮਲਵਿੰਦਰ ਦੀ ਪਤਨੀ ਜਪਨਾ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਵਿਚ ਪਰਚਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਦਿੱਲੀ ਪੁਲਿਸ ਦੀ ਆਰਥਕ ਅਪਰਾਧ ਬਰਾਂਚ ਨੇ ਰੋਹਿਣੀ ਜੇਲ ਵਿਚ ਬੰਦ ਸੁਕੇਸ਼ ਚੰਦਰਸ਼ੇਖਰ ਸਿੰਘ ਵਿਰੁਧ ਧੋਖਾਧੜੀ, ਫਿਰੌਤੀ ਅਤੇ ਅਪਰਾਧਕ ਸਾਜ਼ਸ਼ ਤਹਿਤ ਦਰਜ ਕੀਤਾ ਹੈ। ਮਲਵਿੰਦਰ ਦੀ ਪਤਨੀ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਕਿ ਉਸ ਕੋਲੋਂ ਕਰੀਬ ਚਾਰ ਕਰੋੜ ਰੁਪਏ ਜ਼ਮਾਨਤ ਦੇ ਨਾਮ ’ਤੇ ਠੱਗੇ ਗਏ।

ਇਸ ਤੋਂ ਪਹਿਲਾਂ ਸ਼ਵਿੰਦਰ ਦੀ ਪਤਨੀ ਨੇ ਜ਼ਮਾਨਤ ਦੇ ਨਾਮ ’ਤੇ 200 ਕਰੋੜ ਠੱਗਣ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਵਿਚ ਦੋਸ਼ੀ ਕੈਦੀ ਸੁਕੇਸ਼ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀ ਸੁਕੇਸ਼ ਨੇ ਖ਼ੁਦ ਨੂੰ ਸੀਨੀਅਰ ਬਿਊਰੋਕਰੇਟ ਦਸਿਆ ਸੀ ਅਤੇ ਕਿਹਾ ਸੀ ਕਿ ਉਹ ਦੋਹਾਂ ਭਰਾਵਾਂ ਵਿਰੁਧ ਦਰਜ ਜਾਲਸਾਜ਼ੀ ਦੇ ਕੇਸ ਖ਼ਤਮ ਕਰਵਾ ਦੇਵੇਗਾ।

ਬਾਲੀਵੁੱਡ ਅਦਾਕਾਰਾ ਜੈਕਲਿਨ ਫਰਨਾਂਡਿਜ਼ ਤੇ ਨੋਰਾ ਫਤੇਹੀ ਨੂੰ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਤੇ ਉਸ ਦੀ ਪਤਨੀ ਅਤੇ ਅਦਾਕਾਰਾ ਲੀਨਾ ਮਾਰੀਆ ਪਾਲ ਤੋਂ ਮਹਿੰਗੀਆਂ ਕਾਰਾਂ, ਫੋਨ ਅਤੇ ਹੋਰ ਮਹਿੰਗੇ ਤੋਹਫ਼ੇ ਮਿਲੇ ਹਨ। ਈ. ਡੀ. ਨੇ ਇਥੇ 200 ਕਰੋੜ ਰੁਪਏ ਦੇ ਹਵਾਲਾ ਰਾਸ਼ੀ ਮਾਮਲੇ ‘ਚ ਦਿੱਲੀ ਅਦਾਲਤ ‘ਚ ਦਾਖ਼ਲ ਦੋਸ਼ ਪੱਤਰ ‘ਚ ਇਹ ਜਾਣਕਾਰੀ ਦਿੱਤੀ। ਦੋਸ਼ ਪੱਤਰ ‘ਚ ਦਾਅਵਾ ਕੀਤਾ ਗਿਆ ਹੈ ਕਿ ਜੈਕਲਿਨ ਨੇ ਹਾਲ ਹੀ ‘ਚ ਕੀਤੀ ਗਈ ਪੁੱਛਗਿੱਛ ਦੌਰਾਨ ਕੀਤਾ ਸੀ ਕਿ ਉਸ ਨੂੰ ਗੁੱਚੀ ਅਤੇ ਸ਼ਨੈਲ ਦੇ ਬੈਗ, ਹੀਰਿਆਂ ਦੇ 2 ਜੋੜੇ ਝੁਮਕੇ ਅਤੇ ਬੇਸ਼ਕੀਮਤੀ ਪੱਥਰਾਂ ਦਾ ਇਕ ਬ੍ਰੈਸਲੇਟ ਤੇ ਕੁਝ ਹੋਰ ਤੋਹਫ਼ੇ ਮਿਲੇ ਸਨ। ਇਸ ਤੋਂ ਇਲਾਵਾ ਜੈਕਲੀਨ ਨੂੰ ਸੁਕੇਸ਼ ਨੇ 15 ਲੱਖ ਰੁਪਏ ਵੀ ਕੈਸ਼ ‘ਚ ਭੇਜੇ ਸਨ।

ਦੱਸ ਦਈਏ ਕਿ ਈ. ਡੀ. ਨੇ ਹਾਲ ਹੀ ‘ਚ ਜੈਕਲੀਨ ਤੇ ਨੋਰਾ ਫਤੇਹੀ ਕੋਲੋਂ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਵਿੰਦਰ ਸਿੰਘ ਦੀ ਪਤਨੀ ਅਦਿਤੀ ਸਿੰਘ ਵਲੋਂ ਦਰਜ ਮਾਮਲੇ ਦੀ ਜਾਂਚ ‘ਚ ਪੁੱਛਗਿੱਛ ਕੀਤੀ ਸੀ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਸ਼ਿਵ ਨੇ ਸਰਕਾਰੀ ਅਧਿਕਾਰੀ ਹੋਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਨਾਲ 200 ਕਰੋੜ ਰੁਪਏ ਦੀ ਠੱਗੀ ਕੀਤੀ ਸੀ। ਸ਼ਿਵ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਉਹ ਸ਼ਵਿੰਦਰ ਸਿੰਘ ਦੀ ਜ਼ਮਾਨਤ ਕਰਾ ਸਕਦਾ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਜਿੱਥੇ ਏਜੰਸੀ ਨੇ ਮਨੀ ਲਾਂਡਰਿੰਗ ਮਾਮਲੇ ‘ਚ ਜੈਕਲੀਨ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਉਸੇ ਸਮੇਂ ਉਸ ਨੂੰ ਮੁੰਬਈ ਹਵਾਈ ਅੱਡੇ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕ ਲਿਆ ਸੀ ਕਿਉਂਕਿ ਉਹ ਇਕ ਸ਼ੋਅ ਲਈ ਦੁਬਈ ਜਾ ਰਹੀ ਸੀ। ED ਨੇ ਜੈਕਲੀਨ ਫਰਨਾਂਡੀਜ਼ ਖ਼ਿਲਾਫ਼ 200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ‘ਚ ਸੁਕੇਸ਼ ਨਾਲ ਸਬੰਧ ਰੱਖਣ ਲਈ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਇਸ ਦੌਰਾਨ ਈਡੀ ਨੇ ਜੈਕਲੀਨ ਲਈ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ, ਜਿਸ ਮੁਤਾਬਕ ਉਹ ਮੁੰਬਈ ਛੱਡ ਕੇ ਕਿਤੇ ਵੀ ਨਹੀਂ ਜਾ ਸਕਦੀ ਸੀ।