ਫਿਰੋਜ਼ਾਬਾਦ — ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਵਿਚ ਮੁੱਖ ਮੰਤਰੀ ਸਮੂਹਕ ਵਿਆਹ ਸਮਾਰੋਹ ’ਚ ਇਕ ਭਰਾ ਵਲੋਂ ਆਪਣੀ ਹੀ ਭੈਣ ਨਾਲ ਵਿਆਹ ਰਚਾਇਆ ਗਿਆ। ਆਪਣੀ ਹੀ ਭੈਣ ਨਾਲ ਵਿਆਹ ਰਚਾਉਣ ਦੇ ਦੋਸ਼ ਵਿਚ ਨੌਜਵਾਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

ਓਧਰ ਮੁੱਖ ਵਿਕਾਸ ਅਧਿਕਾਰੀ ਚਰਚਿਤ ਗੌੜ ਨੇ ਵੀਰਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਸਮੂਹਕ ਵਿਆਹ ਸਮਾਰੋਹ ਯੋਜਨਾ ਤਹਿਤ ਜ਼ਿਲ੍ਹੇ ’ਚ 11 ਦਸੰਬਰ ਨੂੰ 349 ਜੋੜਿਆਂ ਦਾ ਸਮੂਹਕ ਵਿਆਹ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਇਸ ਵਿਚ ਤੋਹਫ਼ੇ ਵਜੋਂ ਸਾਮਾਨ, ਕਪੱੜੇ ਆਦਿ ਦੇ ਕੇ ਲਾੜਾ-ਲਾੜੀ ਨੂੰ ਵਿਆਹ ਦੇ ਬੰਧਨ ’ਚ ਬੰਨਿ੍ਹਆ ਗਿਆ ਸੀ।

ਅਧਿਕਾਰੀ ਮੁਤਾਬਕ ਇਸੇ ਤਹਿਤ ਜ਼ਿਲ੍ਹੇ ਦੇ ਟੂੰਡਲਾ ਬਲਾਕ ਦੇ ਪਿੰਡ ਨਗਲਾ ਪ੍ਰੇਮ ਨਿਵਾਸੀ ਮਹਿੰਦਰਾ ਨਾਮੀ ਨੌਜਵਾਨ ਨੇ ਵਿਆਹ ਸਮਾਰੋਹ ਦੇ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਆਪਣੀ ਭੈਣ ਨਾਲ ਵਿਆਹ ਕਰ ਕੇ ਧੋਖਾ ਕੀਤਾ। ਮਾਮਲਾ ਉਦੋਂ ਸਮੇਂ ਸਾਹਮਣੇ ਆਇਆ ਜਦੋਂ ਲਾੜਾ-ਲਾੜੀ ਦੇ ਵਿਆਹ ਦੀ ਵੀਡੀਓ ਪਿੰਡ ਵਿਚ ਲੋਕਾਂ ਨੇ ਵੇਖੀ ਅਤੇ ਉਨ੍ਹਾਂ ਦੋਹਾਂ ਦੇ ਭੈਣ-ਭਰਾ ਹੋਣ ਦਾ ਖ਼ੁਲਾਸਾ ਕੀਤਾ।


ਓਧਰ ਗੌੜ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਸਹਾਇਕ ਵਿਕਾਸ ਅਧਿਕਾਰੀ ਚੰਦਰਭਾਨ ਸਿੰਘ ਨੇ ਥਾਣਾ ਟੂੰਡਲਾ ’ਚ ਮੁਕੱਦਮੇ ਲਈ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।ਕਿਹਾ ਜਾ ਰਿਹਾ ਹੈ ਕਿ ਸਰਕਾਰੀ ਪੈਸਾ ਲੈਣ ਲਈ ਨੌਜੁਆਨ ਨੇ ਇਹ ਕਰਤੂਤ ਕੀਤੀ