ਯੌਰਕ ਰੀਜਨਲ ਪੁਲਿਸ ਵੱਲੋ ਲੰਘੇ ਸੋਮਵਾਰ ਨਿਉ ਮਾਰਕੀਟ ਚ 78 ਸਾਲਾਂ ਬਜੁਰਗ ਔਰਤ ਨੂੰ ਧੱਕਾ ਮਾਰਕੇ ਗੱਡੀ ਖੋਹਣ ਦੇ ਦੋਸ਼ ਹੇਠ ਬਰੈਂਪਟਨ ਨਾਲ ਸਬੰਧਤ 25 ਸਾਲਾਂ ਗੁਰਪ੍ਰੀਤ ਸਿੰਘ ਦੇ ਵਾਰੰਟ ਕੱਢੇ ਗਏ ਹਨ , ਘਟਨਾ ਲੰਘੇ ਸੋਮਵਾਰ ਸ਼ਾਮੀ 7:30 ਵਜੇ ਦੀ ਹੈ ਜਦੋ ਕਥਿਤ ਦੋਸ਼ੀ ਵੱਲੋ ਨਿਊ ਮਾਰਕੀਟ ਦੀ ਇੱਕ ਪਾਰਕਿੰਗ ਚ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ।
ਕੁਲਤਰਨ ਸਿੰਘ ਪਧਿਆਣਾ
ਅਰਜੁਨ ਸਿੰਘ ਪੁਰੇਵਾਲ ਦੀ ਕੈਨੇਡਾ ਵਾਈਡ ਵਾਰੰਟ ‘ਤੇ ਕੀਤੀ ਜਾ ਰਹੀ ਭਾਲ, ਵੈਨਕੂਵਰ ਪੁਲਿਸ ਨੇ ਦੱਸਿਆ ਪਬਲਿਕ ਸੇਫਟੀ ਲਈ ਖਤਰਾ
ਡਿਟੇਲ – ਅਰਜੁਨ ਸਿੰਘ ਪੁਰੇਵਾਲ ਨਾਮ ਦੀ ਵਿਅਕਤੀ ਦੀ ਕੈਨੇਡਾ ਵਾਈਡ ਵਾਰੰਟ ‘ਤੇ ਭਾਲ ਕੀਤੀ ਜਾ ਰਹੀ ਹੈ। ਇਸ ਵਿਅਕਤੀ ਨੂੰ ਪਬਲਿਕ ਸੇਫਟੀ ਲਈ ਖਤਰਾ ਦੱਸਿਆ ਗਿਆ ਹੈ। ਵੈਨਕੂਵਰ ਪੁਲਿਸ ਨੇ 25 ਸਾਲਾ ਯੁਵਕ ਬਾਰੇ ਜਾਣਕਾਰੀ ਜਾਰੀ ਕੀਤੀ ਹੈ। ਕਿਡਨੈਪਿੰਗ ਦੇ ਦੋਸ਼ਾਂ ‘ਚ ਅਰਜੁਨ ਸਿੰਘ ਪੁਰੇਵਾਲ ਨੂੰ ਹਿਰਾਸਤ ਵਿੱਚੋਂ ਕੁਝ ਸ਼ਰਤਾਂ ‘ਤੇ ਰਿਹਾਅ ਕੀਤਾ ਗਿਆ ਸੀ ਅਤੇ ਹੁਣ ਉਸ ਦੀ ਭਾਲ ਸ਼ਰਤਾਂ ਦੇ ਉਲੰਘਣ ਦੇ ਮਾਮਲੇ ‘ਚ ਕੀਤੀ ਜਾ ਰਹੀ ਹੈ। ਪੁਰੇਵਾਲ ਨੇ ਦੋਸ਼ ਕਬੂਲੇ ਸਨ ਕਿ ਉਸ ਨੇ ਐਸ਼ਲੇ ਸਮਿਥ ਅਤੇ ਮਾਈਕਲ ਹੁਸੈਨ ਨਾਲ ਮਿਲ ਕੇ ਬੀਤੇ ਪਤਝੜ ਦੌਰਾਨ ਇੱਕ ਵਿਅਕਤੀ ਨੂੰ ਬੰਦੂਕ ਦੇ ਜੋਰ ‘ਤੇ ਕਿਡਨੈਪ ਕੀਤਾ ਸੀ। ਉਸ ਦੀ ਮਾਮਲੇ ‘ਚ ਅਗਲੇ ਹਫ਼ਤੇ ਪੇਸ਼ੀ ਹੋਣੀ ਸੀ। ਵੈਨਕੂਵਰ ਪੁਲਿਸ ਨੇ ਯੁਵਕ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਇਸ ਵਿਅਕਤੀ ਨੂੰ ਦੱਖਣ ਏਸ਼ੀਆਈ ਮੂਲ ਦਾ ਵਿਅਕਤੀ ਦੱਸਿਆ ਗਿਆ ਹੈ।