ਲਾਸ ਏਾਜਲਸ, 21 ਦਸੰਬਰ (ਏਜੰਸੀ)-‘ਡ੍ਰੇਕੋ ਦਾ ਰੂਲਰ’ ਦੇ ਨਾਂਅ ਤੋਂ ਪਹਿਚਾਣ ਬਣਾਉਣ ਵਾਲੇ ਰੈਪਰ ਡੈਰੇਲ ਕੈਲਡਵੇਲ ਦੀ ਲਾਸ ਏਾਜਲਸ ਵਿਚ ਇਕ ਸੰਗੀਤ ਪ੍ਰੋਗਰਾਮ ਦੌਰਾਨ ਤੇਜ਼ਧਾਰ ਹ ਥਿ ਆ ਰਾਂ ਨਾਲ ਹੱ ਤਿ ਆ ਕਰ ਦਿੱਤੀ ਗਈ | ਕੈਲਡਵੇਲ (28) ‘ਤੇ ‘ਵਨਸ ਅਪਾਨ ਏ ਟਾਇਮ ਇਨ ਐਲ.ਏ.’ ਸੰਗੀਤ ਪ੍ਰੋਗਰਾਮ ਵਿਚ ਸਨਿਚਰਵਾਰ ਦੀ ਰਾਤ ਨੂੰ ਹ ਮ ਲਾ ਕਰ ਦਿੱਤਾ ਗਿਆ ਸੀ | ਇਸ ਪ੍ਰੋਗਰਾਮ ਵਿਚ ਸਨੂਪ ਡਾਗ, 50 ਸੈਂਟ ਅਤੇ ਆਈਸ ਕਿਊਬ ਨੇ ਵੀ ਪੇਸ਼ਕਾਰੀ ਦੇਣੀ ਸੀ ਪਰ ਘਟਨਾ ਤੋਂ ਬਾਅਦ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਰਾਤ ਲਗਪਗ ਸਾਢੇ 8 ਵਜੇ ਮੁੱਖ ਮੰਚ ‘ਤੇ ਝ ਗ ੜਾ ਹੋ ਗਿਆ ਜਿਸ ਵਿਚ ਕੈਲਡਵੇਲ ਗੰਭੀਰ ਜ਼ਖਮੀ ਹੋ ਗਿਆ ਸੀ ਪਰ ਉਸ ਸਮੇਂ ਪੁਲਿਸ ਨੇ ਉਸ ਦਾ ਨਾਂਅ ਨਹੀਂ ਦੱਸਿਆ ਸੀ |

ਭਾਰਤੀ ਮੂਲ ਦੀ ਸੈਨੇਟਰ ਮਾਨਕਾ ਢੀਂਗਰਾ ਸੈਨੇਟ ਦੀ ਕਾਨੂੰਨ ਤੇ ਨਿਆਂ ਕਮੇਟੀ ਦੀ ਪ੍ਰਧਾਨ ਬਣੀ
ਵਾਸ਼ਿੰਗਟਨ ਰਾਜ ਦੀ ਸੈਨੇਟਰ ਭਾਰਤੀ ਮੂਲ ਦੀ ਮਾਨਕਾ ਢੀਂਗਰਾ ਨੂੰ ਸੈਨੇਟ ਦੀ ਲਾਅ ਐਂਡ ਜਸਟਿਸ ਕਮੇਟੀ ਦੀ ਪ੍ਰਧਾਨ ਬਣਾਇਆ ਗਿਆ ਹੈ | ਆਪਣੀ ਨਿਯੁਕਤੀ ਉਪਰੰਤ ਉਨ੍ਹਾਂ ਕਿਹਾ ਕਿ ਮੇਰੇ ਸਾਥੀਆਂ ਨੇ ਮੈਨੂੰ ਮਾਣ ਸਨਮਾਨ ਦਿੱਤਾ ਹੈ, ਮੈਂ ਆਪਣੀ ਭੂਮਿਕਾ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗੀ | ਢੀਂਗਰਾ ਪਹਿਲਾਂ ਕਮੇਟੀ ਦੇ ਉਪ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਚੁੱਕੀ ਹੈ, ਜਿਸ ਦੌਰਾਨ ਉਨ੍ਹਾਂ ਨੇ ਸਰੀਰਕ ਸ਼ੋ ਸ਼ ਣ ਦੇ ਪੀੜਤਾਂ, ਘਰੇਲੂ ਹਿੰ ਸਾ, ਅਗਨ ਸ਼ਸ਼ਤਰ ਹਿੰ ਸਾ ਘਟਾਉਣ ਤੇ ਵਿੱਤੀ ਫਰਾਡ ਦੇ ਮਾਮਲਿਆਂ ਵਿਚ ਕੰਮ ਕੀਤਾ |