Cyrus Mistry, Tata Sons Ex Chairman, Dies In Accident Near Mumbai
ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਅੱਜ ਮੁੰਬਈ ਨਾਲ ਲੱਗਦੇ ਪਾਲਘਰ ਜ਼ਿਲ੍ਹੇ ਵਿੱਚ ਉਸ ਸਮੇਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਦੋਂ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾਅ ਗਈ। ਮਿਸਤਰੀ ਮਰਸਡੀਜ਼ ਕਾਰ ਵਿੱਚ ਅਹਿਮਦਾਬਾਦ ਤੋਂ ਮੁੰਬਈ ਜਾ ਰਹੇ ਸਨ। ਇਹ ਹਾਦਸਾ ਅੱਜ ਬਾਅਦ ਦੁਪਹਿਰ ਕਰੀਬ 3.15 ਵਜੇ ਹੋਇਆ। ਹਾਦਸਾ ਸੂਰਿਆ ਨਦੀ ‘ਤੇ ਬਣੇ ਪੁਲ ‘ਤੇ ਹੋਇਆ। ਕਾਰ ਚਾਲਕ ਸਮੇਤ ਉਨ੍ਹਾਂ ਨਾਲ ਜਾ ਰਹੇ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਗੁਜਰਾਤ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।


ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਮੁੰਬਈ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮੁੰਬਈ ਦੇ ਪਾਲਘਰ ਪੁਲਿਸ ਸਟੇਸ਼ਨ ਨੇ ਸਾਇਰਸ ਮਿਸਤਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਸਾਇਰਸ ਮਿਸਤਰੀ ਸਮੇਤ ਕਾਰ ਵਿੱਚ ਚਾਰ ਜਣੇ ਸਵਾਰ ਸਨ, ਜਿਨ੍ਹਾਂ ਵਿੱਚੋ ਦੋ ਜਣਿਆਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਹੈ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਉਹ ਗੁਜਰਾਤ ਦੇ ਅਹਿਮਦਾਬਾਦ ਤੋਂ ਮੁੰਬਈ ਜਾ ਰਹੇ ਸਨ। ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ।

ਸਾਇਰਸ ਮਿਸਤਰੀ ਦਾ ਜਨਮ ਆਇਰਲੈਂਡ ਵਿੱਚ ਜੁਲਾਈ 1968 ਨੂੰ ਆਇਰਲੈਂਡ ਵਿੱਚ ਭਾਰਤੀ ਮੂਲ ਦੇ ਇੱਕ ਪਰਿਵਾਰ ਵਿੱਚ ਹੋਇਆ। ਉਹ ਪਲੋਂਜੀ ਸ਼ਾਪੂਰਜੀ ਦੇ ਸਭ ਤੋਂ ਛੋਟੇ ਪੁੱਤਰ ਹਨ। ਸਾਇਰਸ ਦਾ ਪਰਿਵਾਰ ਆਇਰਲੈਂਡ ਦੇ ਸਭ ਤੋਂ ਅਮੀਰ ਭਾਰਤੀ ਪਰਿਵਾਰਾਂ ਵਿੱਚੋਂ ਇੱਕ ਹੈ।

ਸਾਇਰਸ ਮਿਸਤਰੀ ਨੇ ਲੰਡਨ ਬਿਜ਼ਨਸ ਸਕੂਲ ਤੋਂ ਪੜ੍ਹਾਈ ਕੀਤੀ।ਸਾਇਰਸ ਨੇ 1991 ਵਿੱਚ ਸ਼ਾਪੂਰਜੀ ਪੱਲੋਂਜੀ ਐਂਡ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੂੰ 1994 ਵਿੱਚ ਸ਼ਾਪੂਰਜੀ ਪੱਲੋਂਜੀ ਸਮੂਹ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ।ਸਾਈਰਸ ਦੀ ਅਗਵਾਈ ਵਿੱਚ ਸ਼ਾਪੂਰਜੀ ਪੈਲੋਂਜੀ ਐਂਡ ਕੰਪਨੀ ਨੇ ਭਾਰੀ ਮੁਨਾਫ਼ਾ ਕਮਾਇਆ ਅਤੇ ਇਸਦਾ ਕਾਰੋਬਾਰ 20 ਮਿਲੀਅਨ ਡਾਲਰ ਤੋਂ ਵੱਧ ਕੇ ਲਗਭਗ 1.5 ਅਰਬ ਪੌਂਡ ਹੋ ਗਿਆ।ਕੰਪਨੀ ਨੇ ਸਮੁੰਦਰੀ, ਤੇਲ-ਗੈਸ ਅਤੇ ਰੇਲਵੇ ਦੇ ਖੇਤਰਾਂ ਵਿੱਚ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ। ਇਸ ਸਮੇਂ ਦੌਰਾਨ ਇਸ ਕੰਪਨੀ ਦਾ ਨਿਰਮਾਣ ਕਾਰਜ ਦੱਸ ਤੋਂ ਵੀ ਵੱਧ ਦੇਸ਼ਾਂ ਵਿੱਚ ਫੈਲਿਆ।ਸਾਇਰਸ ਦੀ ਅਗਵਾਈ ਹੇਠ, ਕੰਪਨੀ ਨੇ ਭਾਰਤ ਵਿੱਚ ਕਈ ਵੱਡੇ ਰਿਕਾਰਡ ਕਾਇਮ ਕੀਤੇ। ਇਨ੍ਹਾਂ ਵਿੱਚ ਸਭ ਤੋਂ ਲੰਬੇ ਰਿਹਾਇਸ਼ੀ ਟਾਵਰ ਦਾ ਨਿਰਮਾਣ, ਸਭ ਤੋਂ ਲੰਬੇ ਰੇਲਵੇ ਪੁਲ ਦਾ ਨਿਰਮਾਣ ਅਤੇ ਸਭ ਤੋਂ ਵੱਡੀ ਬੰਦਰਗਾਹ ਦੀ ਉਸਾਰੀ ਸ਼ਾਮਲ ਹੈ।

ਸਾਇਰਸ 2006 ਵਿੱਚ ਟਾਟਾ ਸੰਨਜ਼ ਦੇ ਬੋਰਡ ਵਿੱਚ ਸ਼ਾਮਲ ਹੋਏ। ਸੀਨੀਅਰ ਪੱਤਰਕਾਰ ਐਮ ਕੇ ਵੇਣੂ ਦੇ ਅਨੁਸਾਰ, ਟਾਟਾ ਸੰਨਜ਼ ਦੇ ਜ਼ਿਆਦਾਤਰ ਸ਼ੇਅਰ ਸਾਇਰਸ ਮਿਸਤਰੀ ਦੇ ਪਰਿਵਾਰ ਕੋਲ ਹੀ ਹੈ।

ਕੁਝ ਮੌਤਾਂ ਦੂਜੀਆਂ ਨਾਲੋਂ ਜ਼ਿਆਦਾ ਦੁੱਖਦਾਈ ਹੁੰਦੀਆਂ ਹਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਸਤਰੀ ਦੀ ਮੌਤ ਉੱਪਰ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।


ਉਨ੍ਹਾਂ ਨੇ ਲਿਖਿਆ, ”ਸਾਇਰਸ ਮਿਸਤਰੀ ਦੀ ਅਕਾਲ ਮੌਤ ਸਦਮਾ ਦੇਣ ਵਾਲੀ ਹੈ। ਉਹ ਇੱਕ ਪਰੌਮਿਸਿੰਗ ਕਾਰੋਬਾਰੀ ਸਨ ਜਿਨ੍ਹਾਂ ਦਾ ਭਾਰਤੀ ਆਰਥਿਕਤਾ ਦੇ ਕੌਸ਼ਲ ਵਿੱਚ ਭਰੋਸਾ ਸੀ। ਉਨ੍ਹਾਂ ਦੀ ਮੌਤ ਕਾਰੋਬਾਰੀ ਅਤੇ ਸਨਅਤੀ ਦੁਨੀਆਂ ਨੂੰ ਵੱਡਾ ਘਾਟਾ ਹੈ। ਉਨ੍ਹਾਂ ਦੇ ਪਰਿਵਾਰ ਅਤੇ ਮਿੱਤਰਾਂ ਪ੍ਰਤੀ ਮੇਰੀਆਂ ਸੰਵੇਦਨਾਵਾਂ ਹਨ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।”

ਉਮਰ ਅਬਦੁੱਲ੍ਹਾ ਨੇ ਲਿਖਿਆ, ”ਵੈਸੇ ਤਾਂ ਕਿਸੇ ਦੀ ਵੀ ਮੌਤ ਲਈ ਕੋਈ ਵੀ ਸਮਾਂ ਉਚਿਤ ਨਹੀਂ ਹੁੰਦਾ ਪਰ ਕੁਝ ਮੌਤਾਂ ਦੂਜੀਆਂ ਨਾਲੋਂ ਜ਼ਿਆਦਾ ਬੇਵਕਤੀਆਂ ਹੁੰਦੀਆਂ ਹਨ। 54 ਸਾਲਾਂ ਦੀ ਉਮਰ ਵਿੱਚ ਮਰ ਜਾਣਾ ਜਦੋਂ ਅਜੇ ਉਮਰ ਦੇ ਕੁਝ ਬਿਹਤਰੀਨ ਸਾਲ ਅਜੇ ਆਉਣੇ ਸਨ, ਬਹੁਤ ਦੁੱਖਦਾਈ ਹੈ। ਸਾਇਰਸ ਮਿਸਤਰੀ ਦੀ ਆਤਮਾ ਨੂੰ ਸ਼ਾਂਤੀ ਮਿਲੇਏ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਨੂੰ ਇਸ ਮੁਸ਼ਕਲ ਘੜੀ ਵਿੱਚ ਤਾਕਤ ਮਿਲੇ।”ਰਾਹੁਲ ਗਾਂਧੀ ਨੇ ਕਿਹਾ ਕਿ ਮਿਸਤਰੀ ਦੇਸ਼ ਦੇ ਸਭ ਤੋਂ ਸ਼ਾਨਦਾਰ ਕਾਰੋਬਾਰੀ ਦਿਮਾਗਾਂ ਵਿੱਚੋਂ ਇੱਕ ਸਨ।


ਰਾਹੁਲ ਗਾਂਧੀ ਨੇ ਟਵੀਟ ਕੀਤਾ, “ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੇ ਦਿਹਾਂਤ ਦੀ ਦੁਖਦਾਈ ਖ਼ਬਰ ਤੋਂ ਦੁਖੀ ਹਾਂ। ਉਹ ਦੇਸ਼ ਦੇ ਸਭ ਤੋਂ ਚਮਕਦਾਰ ਕਾਰੋਬਾਰੀ ਦਿਮਾਗਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਭਾਰਤ ਦੀ ਵਿਕਾਸ ਕਹਾਣੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।ਟਾਟਾ ਸੰਨਸ ਨਾਲ ਰਿਸ਼ਤਾ ਹੈਰਾਨੀਜਨਕ ਆਗਾਜ਼ ਹੈਰਾਨੀਜਨਕ ਅੰਜਾਮ
ਰਤਨ ਟਾਟਾ, ਟਾਟਾ ਸੰਨਸ ਕੰਪਨੀ ਵਿੱਚ 50 ਸਾਲ ਕੰਮ ਕਰਨ ਤੋਂ ਬਾਅਦ 28 ਦਸੰਬਰ 2012 ਨੂੰ ਸੇਵਾਮੁਕਤ ਹੋਏ।


ਉਨ੍ਹਾਂ ਤੋਂ ਬਾਅਦ ਸਾਇਰਸ ਮਿਸਤਰੀ ਨੂੰ 28 ਦਸੰਬਰ 2012 ਨੂੰ ਟਾਟਾ ਸੰਨਜ਼ ਦਾ ਚੇਅਰਮੈਨ ਬਣਾਇਆ ਗਿਆ ਸੀ, ਜਿਨ੍ਹਾਂ ਦੀ ਚੋਣ ਇਸ ਮੰਤਵ ਲਈ ਬਣਾਈ ਗਈ ਇੱਕ ਕਮੇਟੀ ਨੇ ਕੀਤੀ ਸੀ।

ਚੇਅਰਮੈਨ ਦੀ ਚੋਣ ਲਈ ਬਣਾਈ ਗਈ ਕਮੇਟੀ ਵਿੱਚ ਰਤਨ ਟਾਟਾ, ਵੇਣੂ ਸ੍ਰੀਨਿਵਾਸਨ, ਅਮਿਤ ਚੰਦਰ, ਰੋਹਨ ਸੇਨ ਅਤੇ ਲਾਰਡ ਕੁਮਾਰ ਭੱਟਾਚਾਰੀਆ ਸ਼ਾਮਲ ਸਨ।ਜਦੋਂ ਸਾਇਰਸ ਮਿਸਤਰੀ ਨੂੰ ਟਾਟਾ ਦਾ ਚੇਅਰਮੈਨ ਬਣਾਇਆ ਗਿਆ ਸੀ ਤਾਂ ਵੀ ਲੋਕ ਹੈਰਾਨ ਸਨ ਅਤੇ ਜਦੋਂ ਉਨ੍ਹਾਂ ਨੂੰ ਹਟਾਇਆ ਗਿਆ ਸੀ ਤਾਂ ਵੀ ਲੋਕਾਂ ਨੇ ਇਕ ਵਾਰ ਵੀ ਵਿਸ਼ਵਾਸ ਨਹੀਂ ਕੀਤਾ ਸੀ।

ਮਿਸਤਰੀ ਸ਼ੁਰੂ ਤੋਂ ਹੀ ਰਤਨ ਟਾਟਾ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਸਨ ਪਰ ਕਿਹਾ ਗਿਆ ਕਿ ਉਨ੍ਹਾਂ ਨੇ ਸੁਤੰਤਰ ਤੌਰ ‘ਤੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ।ਆਪਣੇ ਸਹਿਕਰਮੀਆਂ ਅਤੇ ਦੋਸਤਾਂ ਵਿੱਚ ਸਾਇਰਸ ਨੂੰ ਇੱਕ ਮਿੱਠਬੋਲੜੇ ਅਤੇ ਤਾਲਮੇਲ ਬਿਠਾਉਣ ਵਾਲੇ ਵਿਅਕਤੀ ਵਜੋਂ ਜਾਣਿਆਂ ਜਾਂਦਾ ਸੀ।ਮਿਸਤਰੀ ਨੂੰ ਜੋ ਕੰਪਨੀਆਂ ਵਿਰਾਸਤ ਵਿਚ ਮਿਲੀਆਂ ਸਨ, ਉਨ੍ਹਾਂ ਵਿਚੋਂ ਉਨ੍ਹਾਂ ਨੇ ਗੈਰ-ਲਾਭਕਾਰੀ ਕੰਪਨੀਆਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਕੁਝ ਹੱਦ ਤੱਕ ਇਹ ਰਤਨ ਟਾਟਾ ਦੇ ਫੈਸਲਿਆਂ ਨੂੰ ਉਲਟਾਉਣ ਵਰਗਾ ਸੀ।ਸ਼ਾਇਦ ਰਤਨ ਟਾਟਾ ਅਤੇ ਸਾਇਰਸ ਮਿਸਤਰੀ ਵਿਚਾਲੇ ਕੁਝ ਮਤਭੇਦ ਸੀ, ਜਿਸ ਕਾਰਨ ਮਿਸਤਰੀ ਨੂੰ ਟਾਟਾ ਸੰਨਸ ਦੀ ਚੇਅਰਮੈਨੀ ਤੋਂ ਹਟਾਉਣ ਦਾ ਫੈਸਲਾ ਲੈਣਾ ਪਿਆ।ਸਾਇਰਸ ਮਿਸਤਰੀ ਨੂੰ ਅਕਤੂਬਰ 2016 ਵਿੱਚ ਅਚਾਨਕ ਹਟਾ ਦਿੱਤਾ ਗਿਆ ਸੀ। ਟਾਟਾ ਦੇ ਇਤਿਹਾਸ ਵਿੱਚ ਲੀਡਰਸ਼ਿਪ ਨੂੰ ਲੈ ਕੇ ਇਹ ਪਹਿਲਾ ਵਿਵਾਦ ਕਿਹਾ ਗਿਆ।

ਜਦੋਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਤਾਂ ਭਾਰਤੀ ਮੀਡੀਆ ਵਿੱਚ ਇਸ ਦੀ ਵੱਡੀ ਚਰਚਾ ਛਿੜੀ। ਕੁਝ ਅਖ਼ਬਾਰਾਂ ਨੇ ਲਿਖਿਆ ਕਿ ਟਾਟਾ ਸੰਨਸ ਦੇ ਚੇਅਰਮੈਨ ਵਜੋਂ ਉਨ੍ਹਾਂ ਦਾ ਕਾਰਜਕਾਲ ਸਭ ਤੋਂ ਛੋਟਾ ਸੀ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ।ਇੱਕ ਅਖ਼ਬਾਰ ਨੇ ਲਿਖਿਆ ਕਿ ਉਨ੍ਹਾਂ ਨੂੰ ਕਾਰਗੁਜ਼ਾਰੀ ਕਾਰਨ ਹਟਾਇਆ ਗਿਆ, ਕਾਰਨ ਇਹ ਵੀ ਦਿੱਤੇ ਗਏ ਕਿ ਰਤਨ ਟਾਟਾ ਮਿਸਤਰੀ ਦੇ ਫੈਸਲਿਆਂ, ਨਜ਼ਰੀਏ ਅਤੇ ਭਵਿੱਖੀ ਦ੍ਰਿਸ਼ਟੀਕੋਣ ਨਾਲ ਇਤਿਫ਼ਾਕ ਨਹੀਂ ਰੱਖ ਰਹੇ ਸਨ।ਇਸ ਤੋਂ ਇਲਾਵਾ ਮਿਸਤਰੀ ਦਾ ਕੰਪਨੀਆਂ ਵਿੱਚ ਨਿਵੇਸ਼ ਕਰਨ ਦੀ ਸ਼ੈਲੀ ਵੀ ਰਤਨ ਟਾਟਾ ਨਾਲੋਂ ਵੱਖਰੀ ਸੀ। ਰਤਨ ਟਾਟਾ ਦੇ ਕਾਰਜਕਾਲ ਦੌਰਾਨ ਟਾਟਾ ਸਮੂਹ ਬਹੁਤ ਜੋਸ਼ੀਲੇ ਤਰੀਕੇ ਨਾਲ ਕੰਪਨੀਆਂ ਵਿੱਚ ਨਿਵੇਸ਼ ਕਰ ਰਿਹਾ ਸੀ ਅਤੇ ਵਾਹ ਲਗਦੇ ਉਨ੍ਹਾਂ ਨੂੰ ਖ਼ਰੀਦ ਲੈਂਦਾ ਸੀ, ਜਦਕਿ ਮਿਸਤਰੀ ਸਿਰਫ਼ ਮੁਨਾਫ਼ੇ ਵਾਲੀਆਂ ਕੰਪਨੀਆਂ ਉੱਪਰ ਹੀ ਧਿਆਨ ਕੇਂਦਰਿਤ ਕਰ ਰਹੇ ਸਨ।ਟਾਟਾ ਬੋਰਡ ਦੇ ਨਜ਼ਦੀਕੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਸਾਇਰਸ ਭਵਿੱਖ ਪ੍ਰਤੀ ਆਪਣੇ ਨਜ਼ੀਰੀਏ ਕਾਰਨ ਕੰਪਨੀ ਲਈ ਲੰਬੇ ਸਮੇਂ ਲਈ ਚੰਗੇ ਨਹੀਂ ਸਮਝੇ ਗਏ।
ਉਸ ਸਮੇਂ ਮਿਸਤਰੀ ਨੂੰ ਹਟਾਏ ਜਾਣ ਨੂੰ ਇੱਕ ਕਿਸਮ ਦਾ ਤਖਤਾ-ਪਲਟਾ ਕਿਹਾ ਗਿਆ। ਹਾਲਾਂਕਿ ਟਾਟਾ ਦੇ ਲੰਬੇ ਇਤਿਹਾਸ ਦੌਰਾਨ ਕਦੇ ਅਜਿਹਾ ਨਹੀਂ ਵਾਪਰਿਆ ਸੀ।