ਬਿਊਟੀ ਪਾਰਲਰ ’ਚ ਕਤਲ ਕੀਤੀ ਗਈ ਕੁੜੀ ਦੇ ਮਾਮਲੇ ’ਚ ਨਵਾਂ ਮੋੜ, ਕਾਤਲ ਦੋਸਤ ਗ੍ਰਿਫ਼ਤਾਰ

282

ਜੋਧਾਂ ਬਾਜ਼ਾਰ ’ਚ ਸਥਿਤ ਕੰਪਲੈਕਸ ’ਚ ਬਿਊਟੀ ਪਾਰਲਰ ਦੀ ਮਾਲਕਣ ਰਵਿੰਦਰ ਕੌਰ ਦੇ ਪਿਛਲੇ ਦਿਨੀਂ ਬੇਰਹਿਮੀ ਨਾਲ ਹੋਏ ਕਤਲ ਦੇ ਮਾਮਲੇ ’ਚ ਜੋਧਾਂ ਪੁਲਸ ਨੇ ਮ੍ਰਿਤਕ ਲੜਕੀ ਦੇ ਪਿਤਾ ਚਰਨਜੀਤ ਸਿੰਘ ਪਿੰਡ ਸਹਿਜਾਦ ਦੇ ਬਿਆਨਾਂ ’ਤੇ ਕਾਤਲ ਸੁਖਦੀਪ ਸਿੰਘ ਪੁੱਤਰ ਗੁਲਜਾਰ ਸਿੰਘ ਪਿੰਡ ਨੰਗਲ ਕਲਾਂ ਖ਼ਿਲਾਫ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਮੁਲਜ਼ਮ ਸੁਖਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਚਰਨਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਸਹਿਜਾਦ (ਲੁਧਿਆਣਾ) ਨੇ ਦੱਸਿਆ ਕਿ ਮੇਰੀ ਲੜਕੀ ਰਵਿੰਦਰ ਕੌਰ ਦਾ ਕਰਤਾਰ ਕੰਪਲੈਕਸ ਜੋਧਾਂ ਵਿਖੇ ਕਾਇਆ ਮੇਕਅੱਪ ਸਟੂਡੀਓ (ਬਿਊਟੀ ਪਾਰਲਰ) ਹੈ।ਰਵਿੰਦਰ ਕੌਰ ਦੀ 4 ਮਹੀਨੇ ਪਹਿਲਾਂ ਸੁਖਦੀਪ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਨੰਗਲ ਕਲਾਂ ਨਾਲ ਮੁਲਾਕਾਤ ਹੋਈ ਸੀ। ਪਿਛਲੇ ਸਮੇਂ ਤੋਂ ਸੁਖਦੀਪ ਸਿੰਘ ਮੇਰੀ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਬੀਤੀ 2 ਸਤੰਬਰ ਸ਼ਾਮ ਨੂੰ 3-4 ਵਜੇ ਜਦੋਂ ਰਵਿੰਦਰ ਕੌਰ ਆਪਣੇ ਸੈਲੂਨ ’ਤੇ ਮੌਜੂਦ ਸੀ ਤਾਂ ਸੁਖਦੀਪ ਸਿੰਘ ਨੇ ਆ ਕੇ ਰਵਿੰਦਰ ਕੌਰ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਮੈਂ ਉਸ ਸਮੇਂ ਕਸਬਾ ਜੋਧਾਂ ਬਾਜ਼ਾਰ ’ਚ ਮੌਜੂਦ ਸੀ, ਜਦੋਂ ਇਸ ਘਟਨਾ ਦਾ ਮੈਨੂੰ ਪਤਾ ਲੱਗਾ ਤਾਂ ਅਸੀਂ ਦੌੜ ਕੇ ਕਰਤਾਰ ਕੰਪਲੈਕਸ ਗਏ ਤਾਂ ਦੇਖਿਆ ਕਿ ਸੁਖਦੀਪ ਸਿੰਘ ਕਿਸੇ ਤੇਜ਼ਧਾਰ ਹਥਿਆਰ ਨਾਲ ਮੇਰੀ ਲੜਕੀ ਦੇ ਗੱਲ ’ਤੇ ਵਾਰ ਕਰ ਕੇ ਉਸ ਦਾ ਕਤਲ ਕਰ ਕੇ ਦੌੜ ਚੁੱਕਾ ਸੀ। ਦਵਿੰਦਰ ਸਿੰਘ ਥਾਣਾ ਮੁਖੀ ਜੋਧਾਂ ਨੇ ਦੱਸਿਆ ਕਿ ਮੁਲਜ਼ਮ ਸੁਖਦੀਪ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਨੰਗਲ ਕਲਾਂ ਨੂੰ ਪੁਲਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਕੋਲੋਂ ਇਸ ਘਿਨੌਣੇ ਕਤਲ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਸੂਤਰਾਂ ਮੁਤਾਬਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਸੁਖਦਪੀ ਰਵਿੰਦਰ ਦਾ ਜਾਣਕਾਰ ਸੀ। ਕੁਝ ਮਹੀਨੇ ਪਹਿਲਾਂ ਦੋਵਾਂ ਦੀ ਦੋਸਤੀ ਸੀ ਅਤੇ ਅਕਸਰ ਫੋਨ ’ਤੇ ਗੱਲਬਾਤ ਵੀ ਹੁੰਦੀ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਸੁਖਦੀਪ ਨਾਲ ਰਵਿੰਦਰ ਗੱਲ ਨਹੀਂ ਕਰ ਰਹੀ ਸੀ। ਉਨ੍ਹਾਂ ਦਾ ਆਪਸ ਵਿਚ ਕੁੱਝ ਵਿਵਾਦ ਚੱਲ ਰਿਹਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਰਵਿੰਦਰ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਦੋਸ਼ੀ ਨੇ ਜਦੋਂ ਜ਼ਿਆਦਾ ਤੰਗ ਕੀਤਾ ਤਾਂ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸੇ ਤੋਂ ਨਾਰਾਜ਼ ਹੋ ਕੇ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਲੁਧਿਆਣਾ ‘ਚ ਬਿਊਟੀ ਪਾਰਲਰ ਚਲਾਉਂਦੀ ਕੁੜੀ ਦਾ ਬੇਰਹਿਮੀ ਨਾਲ ਕਤਲ, ਸ਼ਰੇਆਮ ਉਤਾਰਿਆ ਮੌਤ ਦੇ ਘਾਟ – ਇੱਕ ਤਰਫ਼ੇ ਪਿਆਰ ਪਿੱਛੇ ਪੰਜਾਬੀ ਮੁੰਡੇ ਨੇ ਪਾਰਲਰ ‘ਚ ਵੜਕੇ ਵੱਢਿਆ ਕੁੜੀ ਦਾ ਗਲਾ ! ਕੰਬ ਗਏ ਸਾਰੇ Live ਅਪਡੇਟ !

ਜੋਧਾਂ ਰਤਨ ਬਜ਼ਾਰ ’ਚ ਸਥਿਤ ਕੰਪਲੈਕਸ ਅੰਦਰ ਬਣੇ ਕਾਵੀਆ ਮੇਕਅੱਪ ਸਟੂਡੀਓ (ਬਿਊਟੀ ਪਾਰਲਰ) ਚਲਾਉਂਦੀ 26 ਸਾਲਾ ਰਵਿੰਦਰ ਕੌਰ ਨਾਂ ਦੀ ਕੁੜੀ ਦਾ ਇਕ ਨੌਜਵਾਨ ਨੇ ਕਤਲ ਕਰ ਦਿੱਤਾ। ਪੁਲਸ ਥਾਣਾ ਜੋਧਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਸਹਿਜਾਦ ਦੀ ਰਵਿੰਦਰ ਕੌਰ ਪੁੱਤਰੀ ਚਰਨਜੀਤ ਸਿੰਘ ਕੰਪਲੈਕਸ ’ਚ ਬਣੇ ਕਾਵੀਆ ਮੇਕਅੱਪ ਸਟੂਡੀਓ ਨੂੰ ਚਲਾਉਂਦੀ ਸੀ।ਉਸ ਦੀ ਆਪਣੇ ਬੁਆਏਫਰੈਂਡ ਨਾਲ ਤਕਰਾਰ ਚੱਲਦੀ ਸੀ। ਇਸ ਦੀ ਸੂਚਨਾ ਰਵਿੰਦਰ ਕੌਰ ਨੇ ਪੁਲਸ ਨੂੰ ਵੀ ਦਿੱਤੀ ਹੋਈ ਸੀ। ਇਸ ਤਹਿਤ ਸ਼ਾਮ ਤਕਰੀਬਨ 3-4 ਕੁ ਵਜੇ ਇਕ ਮੁੰਡੇ ਨੇ ਉਸ ਦੇ ਬਿਊਟੀ ਪਾਰਲਰ ’ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਫਿਰਮੌਕੇ ਤੋਂ ਫ਼ਰਾਰ ਹੋ ਗਿਆ।

ਘਟਨਾ ਸਥਾਨ ’ਤੇ ਜਸ਼ਨਦੀਪ ਸਿੰਘ ਗਿੱਲ ਡੀ. ਐੱਸ. ਪੀ. ਦਾਖਾ, ਦਵਿੰਦਰ ਸਿੰਘ ਥਾਣਾ ਮੁਖੀ ਜੋਧਾਂ ਅਤੇ ਲਖਵੀਰ ਸਿੰਘ ਏ. ਐੱਸ. ਆਈ. ਨੇ ਪੁੱਜ ਕੇ ਕੰਪਲੈਕਸ ਅੰਦਰ ਅਤੇ ਆਲੇ-ਦੁਆਲੇ ਲੋਕਾਂ ਤੋਂ ਪੁੱਛਗਿੱਛ ਕੀਤੀ

ਜੋਧਾਂ ਰਤਨ ਬਜ਼ਾਰ ’ਚ ਸਥਿਤ ਕੰਪਲੈਕਸ ਅੰਦਰ ਬਣੇ ਕਾਵੀਆ ਮੇਕਅੱਪ ਸਟੂਡੀਓ (ਬਿਊਟੀ ਪਾਰਲਰ) ਚਲਾਉਂਦੀ 26 ਸਾਲਾ ਰਵਿੰਦਰ ਕੌਰ ਨਾਂ ਦੀ ਕੁੜੀ ਦਾ ਇਕ ਨੌਜਵਾਨ ਨੇ ਕਤਲ ਕਰ ਦਿੱਤਾ। ਪੁਲਸ ਥਾਣਾ ਜੋਧਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਸਹਿਜਾਦ ਦੀ ਰਵਿੰਦਰ ਕੌਰ ਪੁੱਤਰੀ ਚਰਨਜੀਤ ਸਿੰਘ ਕੰਪਲੈਕਸ ’ਚ ਬਣੇ ਕਾਵੀਆ ਮੇਕਅੱਪ ਸਟੂਡੀਓ ਨੂੰ ਚਲਾਉਂਦੀ ਸੀ।ਉਸ ਦੀ ਆਪਣੇ ਬੁਆਏਫਰੈਂਡ ਨਾਲ ਤਕਰਾਰ ਚੱਲਦੀ ਸੀ। ਇਸ ਦੀ ਸੂਚਨਾ ਰਵਿੰਦਰ ਕੌਰ ਨੇ ਪੁਲਸ ਨੂੰ ਵੀ ਦਿੱਤੀ ਹੋਈ ਸੀ। ਇਸ ਤਹਿਤ ਸ਼ਾਮ ਤਕਰੀਬਨ 3-4 ਕੁ ਵਜੇ ਇਕ ਮੁੰਡੇ ਨੇ ਉਸ ਦੇ ਬਿਊਟੀ ਪਾਰਲਰ ’ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਫਿਰਮੌਕੇ ਤੋਂ ਫ਼ਰਾਰ ਹੋ ਗਿਆ।ਘਟਨਾ ਸਥਾਨ ’ਤੇ ਜਸ਼ਨਦੀਪ ਸਿੰਘ ਗਿੱਲ ਡੀ. ਐੱਸ. ਪੀ. ਦਾਖਾ, ਦਵਿੰਦਰ ਸਿੰਘ ਥਾਣਾ ਮੁਖੀ ਜੋਧਾਂ ਅਤੇ ਲਖਵੀਰ ਸਿੰਘ ਏ. ਐੱਸ. ਆਈ. ਨੇ ਪੁੱਜ ਕੇ ਕੰਪਲੈਕਸ ਅੰਦਰ ਅਤੇ ਆਲੇ-ਦੁਆਲੇ ਲੋਕਾਂ ਤੋਂ ਪੁੱਛਗਿੱਛ ਕੀਤੀ।