“ਆਟਾ 22 ਰੁਪਏ ਲੀਟਰ, ਅੱਜ 40 ਰੁਪਏ ਲੀਟਰ” ! ਰਾਹੁਲ ਗਾਂਧੀ ਦੇ ਬੋਲ

328

“ਆਟਾ 22 ਰੁਪਏ ਲੀਟਰ, ਅੱਜ 40 ਰੁਪਏ ਲੀਟਰ” ! ਰਾਹੁਲ ਗਾਂਧੀ ਦੇ ਬੋਲ #neswupdate #congress #leader #RahulGandhi #satement

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ‘ਮਹਿੰਗਾਈ ‘ਤੇ ਹੱਲਾ ਬੋਲ’ ਰੈਲੀ ਨੂੰ ਸੰਬੋਧਿਤ ਕੀਤਾ। ਸੰਬੋਧਨ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਜ਼ੁਬਾਨ ਇਕ ਵਾਰ ਫਿਰ ਫਿਸਲ ਗਈ। ਮਹਿੰਗਾਈ ਦੇ ਮੁੱਦੇ ‘ਤੇ ਮੋਦੀ ਸਰਕਾਰ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਯੂ.ਪੀ. ਸਰਕਾਰ ‘ਚ ਆਟਾ 22 ਰੁਪਏ ਲੀਟਰ ਸੀ ਜੋ ਹੁਣ 40 ਰੁਪਏ ਲੀਟਰ ਹੈ।

ਕਾਂਗਰਸ ਸੰਸਦ ਮਹਿੰਗਾਈ ਵਿਰੁੱਧ ਪਾਰਟੀ ਦੀ ‘ਹੱਲਾ ਬੋਲ’ ਰੈਲੀ ਦੌਰਾਨ ਪੈਟਰੋਲ, ਡੀਜ਼ਲ ਅਤੇ ਆਟੇ ਦੀਆਂ ਕੀਮਤਾਂ ‘ਚ ਵਾਧੇ ਦੀ ਗੱਲ ਕਰ ਰਹੇ ਸਨ।ਉਨ੍ਹਾਂ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਕੀਮਤ ਵਧਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੋਦੀ ਜੀ ਕਹਿੰਦੇ ਹਨ 70 ਸਾਲ ‘ਚ ਕਾਂਗਰਸ ਨੇ ਕੀ ਕੀਤਾ ਤਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਾਂਗਰਸ ਨੇ ਮਹਿੰਗਾਈ ਇੰਨੀ ਕਦੇ ਨਹੀਂ ਵਧਾਈ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੀ.ਐੱਮ. ਮੋਦੀ ਅਤੇ ਰਾਸ਼ਟਰੀ ਸਵੈ ਸੈਵਕ ਸੰਘ (ਐੱਰ.ਐੱਸ.ਐੱਸ.) ‘ਤੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਫਰਤ ਫੈਲਾ ਕੇ ਭਾਰਤ ਨੂੰ ਕਮਜ਼ੋਰ ਕਰ ਰਹੇ ਹਨ। ਉਨ੍ਹਾਂ ਨੇ ਕਾਂਗਰਸ ਦੀ ‘ਮਹਿੰਗਾਈ ‘ਤੇ ਹੱਲਾ ਬੋਲ’ ਰੈਲੀ ‘ਚ ਇਹ ਵੀ ਕਿਹਾ ਕਿ ਹੁਣ ਵਿਰੋਧੀ ਧਿਰ ਕੋਲੇ ਜਨਤਾ ਕੋਲ ਜਾਣ ਅਤੇ ਸਿੱਧਾ ਗੱਲਬਾਤ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ ਹੈ, ਇਸ ਲਈ 7 ਸਤੰਬਰ ਤੋਂ ‘ਭਾਰਤ ਜੋੜੋ’ ਯਾਤਰਾ ਕੱਢਣ ਜਾ ਰਹੀ ਹੈ।