Harbhajan Singh defends Arshdeep Singh after ‘Khalistani’ reactions – ਜਿਹੜੇ ਸਿੱਖਾਂ ਨੂੰ ਲੱਗਦਾ ਕਿ ਉਹ ਤਿਰੰਗਾ ਝੰਡਾ ਲਹਿਰਾ ਕੇ ਹਿੰਦੋਸਤਾਨੀ ਬਣ ਜਾਣਗੇ, ਉਹ ਕ੍ਰਿਕਟਰ ਅਰਸ਼ਦੀਪ ਸਿੰਘ ਤੋੰ ਵੱਧ ਕੀ ਕਰ ਲੈਣਗੇ ?


ਕਈ ਭਾਰਤੀਆਂ ਲਈ ਤੁਹਾਡਾ ਭਾਰਤੀ ਜਾਂ ਖਾਲਿਸਤਾਨੀ ਹੋਣਾ ਕ੍ਰਿਕਟ ਮੈਚ ਦੌਰਾਨ ਇੱਕ ਕੈਚ ਫੜ ਲੈਣ ਜਾਂ ਛੁੱਟ ਜਾਣ ‘ਤੇ ਨਿਰਭਰ ਕਰਨ ਲੱਗਾ ਹੈ। ਕਈ ਇਹ ਫਤਵਾ ਲਿਖ ਬੋਲ ਕੇ ਦੇ ਲੈਂਦੇ ਹਨ ਤੇ ਕਈ ਚੁੱਪ-ਚਾਪ। ਕ੍ਰਿਕਟ ਭਾਰਤੀ ਸਟੇਟ ਅੰਦਰ ਖੇਡ ਘੱਟ ਹੈ, ਤਿਰੰਗੇ ਵਾਲੇ ਰਾਸ਼ਟਰਵਾਦ ਦਾ ਗੁਲ਼ਾਮੀ ਵਾਲਾ ਟੀਕਾ ਵੱਧ ਹੈ। ਚੰਗੇ ਭਲੇ ਲੋਕ ਜੋ ਆਮ ਕਰਕੇ ਗੁਲ਼ਾਮੀ ਨੂੰ ਸਮਝਦੇ ਹਨ, ਕ੍ਰਿਕਟ ਮੈਚ ਵੇਲੇ ਭਾਰਤੀ ਰਾਸ਼ਟਰਵਾਦ ਵਲੋਂ ਲੱਗੇ ਟੀਕੇ ਕਰਕੇ ਰਾਸ਼ਟਰਵਾਦ ਦੇ ਨਸ਼ੇ ਵਿੱਚ ਮਦਹੋਸ਼ ਹੋਏ ਆਮ ਦੇਖੇ ਜਾ ਸਕਦੇ ਹਨ..


ਜਿਹੜੇ ਸਿੱਖਾਂ ਨੂੰ ਲੱਗਦਾ ਕਿ ਉਹ ਤਿਰੰਗਾ ਝੰਡਾ ਲਹਿਰਾ ਕੇ ਹਿੰਦੋਸਤਾਨੀ ਬਣ ਜਾਣਗੇ, ਉਹ ਕ੍ਰਿਕਟਰ ਅਰਸ਼ਦੀਪ ਸਿੰਘ ਤੋੰ ਵੱਧ ਕੀ ਕਰ ਲੈਣਗੇ ? ਹਿੰਦੋਸਤਾਨੀਆਂ ਦੀਆਂ ਨਜ਼ਰਾਂ ‘ਚ ਹਰ ਸਿੱਖ ਖਾਲਿਸਤਾਨੀ ਹੈ। ਬੱਸ ਸਿੱਖਾਂ ਨੂੰ ਅੰਧਰਾਤਾ ਹੋਇਆ ਜੋ। ਹਿੰਦੂਆਂ ਨੂੰ ਤੁਹਾਡੇ ਚੋੰ ਦਿਸਦਾ ਉਹ ਤੁਹਾਨੂੰ ਨਹੀੰ ਦਿਸਦਾ।
#ਮਹਿਕਮਾ_ਪੰਜਾਬੀ
‘Arshdeep Singh is the villain’, Twitter fumes as India lose to arch-rivals Pakistan in Asia Cup – Pakistan beat India by 5 wickets in Asia Cup 2022: Asif survived as his catch was dropped at short third man by Arshdeep Singh. The young pacer dropped a sitter.
ਕ੍ਰਿਕਟਰ ਅਰਸ਼ਦੀਪ ਸਿੰਘ ਨੇ ਏਸ਼ੀਆ ਕੱਪ ਦੇ ਪਹਿਲੇ ਮੈਚ ‘ਚ ਟੀ-20 ਕਰੀਅਰ ਦੀ ਸ਼ੁਰੂਆਤ ਕੀਤੀ। ਅਰਸ਼ਦੀਪ ਦਾ ਪਰਿਵਾਰ ਆਪਣੇ ਬੇਟੇ ਨੂੰ ਖੇਡਦਾ ਦੇਖਣ ਦੁਬਈ ਪਹੁੰਚ ਗਿਆ। ਪਾਕਿਸਤਾਨ ਖ਼ਿਲਾਫ਼ ਮੈਚ ਦੇਖਣ ਲਈ ਮਾਤਾ ਬਲਜੀਤ ਕੌਰ ਅਤੇ ਪਿਤਾ ਦਰਸ਼ਨ ਸਿੰਘ ਸਮੇਤ ਰਿਸ਼ਤੇਦਾਰ ਵੀ ਸਟੇਡੀਅਮ ਵਿਚ ਮੌਜੂਦ ਸਨ। ਆਪਣੇ ਪਹਿਲੇ ਮੈਚ ਵਿਚ ਅਰਸ਼ਦੀਪ ਸਿੰਘ ਨੇ ਦੋ ਖਿਡਾਰੀਆਂ ਨੂੰ ਪੈਵੇਲੀਅਨ ਭੇਜਿਆ। ਗੇਂਦਬਾਜ਼ੀ ਦੌਰਾਨ ਅਰਸ਼ਦੀਪ ਪੂਰੀ ਲੈਅ ਵਿਚ ਨਜ਼ਰ ਆਏ। ਗੇਂਦਬਾਜ਼ੀ ‘ਚ 3.5 ਓਵਰਾਂ ‘ਚ 33 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।


ਮੁਹਾਲੀ ਜ਼ਿਲ੍ਹੇ ਦੇ ਖਰੜ ਦਾ ਰਹਿਣ ਵਾਲਾ ਅਰਸ਼ਦੀਪ ਸਿੰਘ ਆਖਰੀ ਓਵਰਾਂ ਵਿਚ ਕਮਾਲ ਦੀ ਗੇਂਦਬਾਜ਼ੀ ਕਰਨ ਲਈ ਮਸ਼ਹੂਰ ਹੈ। ਉਸ ਨੇ ਪਿਛਲੇ ਆਈ. ਪੀ. ਐਲ. ਸੀਜ਼ਨ ਵਿਚ ਪੰਜਾਬ ਕਿੰਗਜ਼ ਲਈ ਖੇਡਦੇ ਹੋਏ ਵਿਰੋਧੀ ਟੀਮਾਂ ਦੇ ਬੱਲੇਬਾਜ਼ਾਂ ਨੂੰ ਆਪਣੀ ਗੇਂਦਬਾਜ਼ੀ ਨਾਲ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ। ਅਜਿਹਾ ਹੀ ਨਜ਼ਾਰਾ ਏਸ਼ੀਆ ਕੱਪ ‘ਚ ਪਾਕਿਸਤਾਨ ਖਿਲਾਫ ਵੀ ਦੇਖਣ ਨੂੰ ਮਿਲਿਆ। ਪਹਿਲਾਂ ਉਸ ਨੇ ਮੁਹੰਮਦ ਨਵਾਜ਼ ਨੂੰ ਇਕ ਦੌੜ ਦੇ ਸਕੋਰ ‘ਤੇ ਆਊਟ ਕੀਤਾ। ਇਸ ਦੇ ਨਾਲ ਹੀ ਸ਼ਾਹਨਵਾਜ਼ ਦਾਨੀ ਨੇ ਆਊਟ ਹੋ ਕੇ ਪਾਕਿਸਤਾਨ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ।