ਭਾਰਤ ਦਾ ਦਾਅਵਾ – ਅਰਸ਼ਦੀਪ ਨੂੰ ਖਾਲਿਸਤਾਨੀ ਦੱਸਣ ਵਾਲੇ ਪਾਕਿਸਤਾਨੀ …. ਜਦਕਿ ਖਾਤਾ ਖੋਲ੍ਹ ਕੇ ਦੇਖ ਸਕਦੇ ਹੋ ਕਿ ਸੋਚ ਕੀ ਹੈ ਤੇ ਕਿੰਨੀ ਪੁਰਾਣੀ ਹੈ
Pakistan link in tampering of cricketer Arshdeep Singh’s Wikipedia page – India .. The IP address that was used to edit Indian cricketer Arshdeep Singh’s Wikipedia page was the same that edited out references to Pakistani military and Parvez Musharaf. IT Ministry summons Wikipedia officials over Arshdeep Singh’s bio tweak after Pakistan match

ਭਾਰਤ ਇੱਕ ਮੁਲਕ ਹੈ ਤੇ ਪਾਕਿਸਤਾਨ ਵੀ ਇੱਕ ਮੁਲਕ ਹੈ। ਜਦਕਿ ਖਾਲਿਸਤਾਨ ਕੁਝ ਸਿੱਖਾਂ ਵੱਲੋਂ ਜ਼ਾਹਰਾ ਤੌਰ ‘ਤੇ ਅਤੇ ਕੁਝ ਵੱਲੋਂ ਚੁੱਪ-ਚੁਪੀਤੇ ਆਪਣੇ ਮੁਲਕ ਲਈ ਲਿਆ ਸੁਪਨਾ ਹੈ। ਪਰ ਹਿੰਦੂਤਵੀ ਇਸਨੂੰ ਇੱਕ ਬਣੇ ਹੋਏ ਮੁਲਕ ਵਾਂਗ ਹੀ ਲੈਂਦੇ ਹਨ। ਜਦੋਂ ਉਨ੍ਹਾਂ ਨੇ ਕਿਸੇ ਮੁਸਲਿਮ ਨੂੰ ਗਾਲ੍ਹ ਕੱਢਣੀ ਹੋਵੇ ਤਾਂ ਪਾਕਿਸਤਾਨੀ ਕਹਿੰਦੇ ਹਨ ਤੇ ਜਦੋਂ ਕਿਸੇ ਸਿੱਖ ਨੂੰ ਤਾਂ ਖਾਲਿਸਤਾਨੀ। ਉਨ੍ਹਾਂ ਲਈ ਪੰਜਾਬ ਖਾਲਿਸਤਾਨ ਹੈ ਤੇ ਹਰ ਸਿੱਖ ਖਾਲਿਸਤਾਨੀ, ਉਦੋਂ ਤੱਕ, ਜਦੋਂ ਤੱਕ ਉਹ ਚੀਕ ਚੀਕ ਕੇ ਨਾ ਕਹੇ ਕਿ ਮੈਂ ਖਾਲਿਸਤਾਨੀ ਨਹੀਂ, ਭਾਰਤੀ ਹਾਂ।


ਰਾਸ਼ਟਰਵਾਦੀ ਸਿੱਖ ਖਾਲਿਸਤਾਨ ਨੂੰ ਗਾਲ੍ਹ ਵਾਂਗ ਲੈੰਦੇ ਹਨ ਪਰ ਆਮ ਸਿੱਖਾਂ ਲਈ ਇਹ ਕੋਈ ਗਾਲ੍ਹ ਨਹੀਂ, ਉਨ੍ਹਾਂ ਦੇ ਸੁਪਨੇ ਨੂੰ ਵਿਰੋਧੀ ਵੱਲੋਂ ਤਸਲੀਮ ਕਰਨਾ ਹੈ। ਉਹ ਸੁਪਨਾ, ਜਿਸਨੂੰ ਲੈਣ ਦਾ ਹੱਕ ਹਰ ਇਨਸਾਨ ਨੂੰ ਹੈ ਤੇ ਭਾਰਤੀ ਸੰਵਿਧਾਨ ਵੀ ਇਹ ਹੱਕ ਦਿੰਦਾ ਹੈ।


ਜਿਸ ਤਰਾਂ ਦਾ ਭਾਰਤ ਬਣ ਚੁੱਕਾ, ਭਾਰਤ ‘ਚ ਦੋ ਤਰਾਂ ਦੇ ਲੋਕ ਬਚਣਗੇ, ਜਾਂ ਭਾਰਤੀ ਰਾਸ਼ਟਰਵਾਦੀ ਤੇ ਜਾਂ ਗ਼ਦਾਰ। ਭਾਰਤੀ ਰਾਸ਼ਟਰਵਾਦੀ ਹੋਣ ਦਾ ਸਰਟੀਫਿਕੇਟ ਉਸਨੂੰ ਹੀ ਮਿਲੇਗਾ, ਜੋ ਧਰਮ, ਕੌਮ, ਨਿੱਜ ਤੋਂ ਪਹਿਲਾਂ ਭਾਰਤੀ ਬਣੇਗਾ, ਉਹ ਵੀ ਹਿੰਦੂਤਵੀ ਭਾਰਤੀ। ਸਿਰਸੇ, ਬੱਗੇ, ਰਵਨੀਤ ਬਿੱਟੂ ਵਾਂਗ।


ਉਨ੍ਹਾਂ ਲਈ ਕੈਚ ਛੱਡਣ ਵਾਲਾ ਵੀ ਗ਼ਦਾਰ ਹੈ ਤੇ ਅੰਮ੍ਰਿਤ ਛਕਣ ਵਾਲਾ ਵੀ। ਇਹ ਘੇਰਾ ਅੱਗੇ ਤੋਂ ਅੱਗੇ ਹੋਰ ਤੰਗ ਕੀਤਾ ਜਾਵੇਗਾ, ਜਿਵੇਂ ਕਿ ਜਿਹੜਾ ਸਿੱਖ ਤਿਲਕ ਨਾ ਲਾਵੇ, ਉਹ ਗ਼ਦਾਰ ਹੈ। ਜਿਹੜਾ ਸਿੱਖ ਘਰ ਭਾਰਤ ਮਾਤਾ ਦੀ ਮੂਰਤੀ ਨਾ ਰੱਖੇ, ਉਹ ਗ਼ਦਾਰ ਹੈ। ਜਿਹੜਾ ਸਿੱਖ ਖ਼ੁਦ ਨੂੰ ਵੱਖਰੀ ਕੌਮ ਕਹੇ, ਉਹ ਗ਼ਦਾਰ ਹੈ।


ਭਾਰਤ ‘ਚ ਰਹਿੰਦੇ ਸਿੱਖਾਂ ਦੀ ਮਜਬੂਰੀ ਹੈ, ਖਾਸਕਰ ਪੰਜਾਬ ਤੋਂ ਬਾਹਰ ਰਹਿੰਦਿਆਂ ਦੀ, ਕਿ ਉਹ ਜੇ ਚਾਹੁਣ ਵੀ ਤਾਂ ਬਹੁਗਿਣਤੀ ਅੱਗੇ ਅੜ ਨਹੀਂ ਸਕਦੇ। ਆਪਣਾ ਪਰਿਵਾਰ, ਕਾਰੋਬਾਰ, ਚੌਰਾਸੀ ਅੱਖਾਂ ਅੱਗੇ ਘੁੰਮ ਜਾਂਦੀ। ਕੁਝ ਨੂੰ ਚੁੱਪ ਰਹਿਣਾ ਪੈਂਦਾ, ਕੁਝ ਡਰਦੇ ਹੀ ਪਗੜੀਧਾਰੀ ਹਿੰਦੂ ਬਣ ਗਏ ਤੇ ਕੁਝ ਦੇਖ ਰਹੇ ਕਿ ਪੰਜਾਬ ਵਾਲੇ ਤੇ ਬਾਹਰਲੇ ਸਿੱਖ ਏਨੇ ਤਕੜੇ ਹੋ ਜਾਣ ਕਿ ਉਨ੍ਹਾਂ ਦੀ ਸੁਰੱਖਿਆ ਕਰ ਸਕਣ। ਉਨ੍ਹਾਂ ਕੋਲ ਬਹੁਤੇ ਰਾਹ ਨਹੀਂ ਬਚੇ, ਜਾਂ ਤਾਂ ਉਹ ਸਿਰਸੇ-ਬੱਗੇ-ਬਿੱਟੂ ਬਣਨ ਜਾਂ ਫਿਰ ਗਲ਼ ‘ਚ ਕਦੇ ਵੀ ਟਾਇਰ ਪਵਾਉਣ ਲਈ ਤਿਆਰ ਰਹਿਣ।


ਬਹੁਗਿਣਤੀ ਹਿੰਦੂ ਕਦੇ ਵੀ ਖੁੱਲ੍ਹ ਕੇ ਇਸ ਵਰਤਾਰੇ ਦਾ ਵਿਰੋਧ ਨਹੀਂ ਕਰਦੇ। ਚੁੱਪ ਰਹਿੰਦੇ ਹਨ, ਉਲਟਾ ਸੰਘੀਆਂ ਨੂੰ ਹੀ ਵੋਟ ਪਾਉਂਦੇ ਹਨ। ਜਦੋਂ ਸਿੱਖ ਨਿਸ਼ਾਨਾ ਬਣਦੇ ਹਨ ਤਾਂ ਮੁਸਲਮਾਨ ਵੀ ਨਾਲ ਹੋ ਜਾਂਦੇ। ਤਾਜ਼ਾ ਮਾਮਲੇ ‘ਚ ਕ੍ਰਿਕਟਰ ਅਰਸ਼ਦੀਪ ਨੂੰ ਵੀ ਟਰੋਲ ਕਰਨ ਵਾਲਿਆਂ ‘ਚ ਮੁਸਲਮਾਨ ਵੀ ਬਥੇਰੇ ਹਨ। ਪਹਿਲਾਂ ਵੀ ਬਹੁਤ ਵਾਰ ਦੇਖਿਆ ਕਿ ਬਹੁਗਿਣਤੀ ਵਾਂਗ ਹੀ ਪ੍ਰਤੀਕਰਮ ਦਿੰਦੇ ਹਨ।


ਹੋਰ ਥਾਂ ਆਜ਼ਾਦੀ ਦਾ ਗਲ਼ਾ ਘੁੱਟਣ ‘ਤੇ ਰੌਲਾ ਪਾਉਣ ਵਾਲੀਆਂ ਰਾਣਾ ਅਯੂਬ ਜਾਂ ਰਵੀਸ਼ ਕੁਮਾਰ ਵਰਗੀਆਂ ਆਵਾਜ਼ਾਂ ਅਮਰੀਕਨ ਸਿੱਖ ਪੱਤਰਕਾਰ ਅੰਗਦ ਸਿੰਘ ਨਾਲ ਹੋਏ ਧੱਕੇ ਵੇਲੇ ਖਾਮੋਸ਼ ਰਹਿੰਦੀਆਂ ਹਨ।
ਸਿੱਖਾਂ ਨਾਲ ਸਿਰਫ ਅਕਾਲਪੁਰਖ ਦੀ ਓਟ ਹੈ ਤੇ ਉਸੇ ਓਟ ਨਾਲ ਭਵਿੱਖ ਸਿਰਜਣ ਵੱਲ ਵਧਣਾ ਪਵੇਗਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

* https://twitter.com/ankitadvani?s=21… ਅੰਕਿਤ ਅਡਵਾਨੀ ਵਰਗਿਆਂ ਨੂੰ ਹੁਣ ਭਾਰਤੀ ਰਫ਼ੂਗਰ ਪਾਕਿਸਤਾਨੀ ਨਕਲੀ ਖਾਤਾ ਦੱਸ ਰਹੇ ਜਦਕਿ ਖਾਤਾ ਖੋਲ੍ਹ ਕੇ ਦੇਖ ਸਕਦੇ ਹੋ ਕਿ ਸੋਚ ਕੀ ਹੈ ਤੇ ਕਿੰਨੀ ਪੁਰਾਣੀ ਹੈ।

ਹਰ ਸਿੱਖ ਧੁਰ ਅੰਦਰੋਂ ਖਾਲਸਿਤਾਨੀ ਹੈ ਇਹ ਸਾਨੂੰ ਵੀ ਪਤਾ ਹੈ ਤੇ ਓਹਨਾਂ ਨੂੰ ਵੀ ਪਤਾ ਹੈ। ਜੱਦ ਕਦੇ ਭਾਵਨਾਵਾਂ ਦਾ ਸੈਲਾਬ ਆਉਂਦਾ ਹੈ ਖਾਸਕਰਕੇ ਗੁੱਸੇ ਦਾ ਤਾਂ ਅਵਚੇਤਨ ਮਨ ਵਿੱਚ ਪਿਆ ਇਹ ਵਿਚਾਰ ਬਾਹਰ ਆ ਜਾਂਦਾ ਹੈ।ਸਾਡੇ ਵੀ ਤੇ ਓਹਨਾਂ ਦੇ ਵੀ ।ਬਾਕੀ ਜਿਹੜੇ ਥੋੜੇ ਬਹੁਤ ਅਰਸ਼ਦੀਪ ਵਰਗੇ ਕਿਸੇ ਦੁਬਿਧਾ ਵਿੱਚ ਹੁੰਦੇ ਆ ਓਹਨਾਂ ਦੀ ਇਹ ਦੁਬਿਧਾ ਅਗਲੇ ਸਮੇਂ ਸਮੇਂ ਤੇ ਦੂਰ ਕਰਦੇ ਰਹਿੰਦੇ ਆ ।

Harbhajan Singh defends Arshdeep Singh after ‘Khalistani’ reactions – ਜਿਹੜੇ ਸਿੱਖਾਂ ਨੂੰ ਲੱਗਦਾ ਕਿ ਉਹ ਤਿਰੰਗਾ ਝੰਡਾ ਲਹਿਰਾ ਕੇ ਹਿੰਦੋਸਤਾਨੀ ਬਣ ਜਾਣਗੇ, ਉਹ ਕ੍ਰਿਕਟਰ ਅਰਸ਼ਦੀਪ ਸਿੰਘ ਤੋੰ ਵੱਧ ਕੀ ਕਰ ਲੈਣਗੇ ?


ਕਈ ਭਾਰਤੀਆਂ ਲਈ ਤੁਹਾਡਾ ਭਾਰਤੀ ਜਾਂ ਖਾਲਿਸਤਾਨੀ ਹੋਣਾ ਕ੍ਰਿਕਟ ਮੈਚ ਦੌਰਾਨ ਇੱਕ ਕੈਚ ਫੜ ਲੈਣ ਜਾਂ ਛੁੱਟ ਜਾਣ ‘ਤੇ ਨਿਰਭਰ ਕਰਨ ਲੱਗਾ ਹੈ। ਕਈ ਇਹ ਫਤਵਾ ਲਿਖ ਬੋਲ ਕੇ ਦੇ ਲੈਂਦੇ ਹਨ ਤੇ ਕਈ ਚੁੱਪ-ਚਾਪ। ਕ੍ਰਿਕਟ ਭਾਰਤੀ ਸਟੇਟ ਅੰਦਰ ਖੇਡ ਘੱਟ ਹੈ, ਤਿਰੰਗੇ ਵਾਲੇ ਰਾਸ਼ਟਰਵਾਦ ਦਾ ਗੁਲ਼ਾਮੀ ਵਾਲਾ ਟੀਕਾ ਵੱਧ ਹੈ। ਚੰਗੇ ਭਲੇ ਲੋਕ ਜੋ ਆਮ ਕਰਕੇ ਗੁਲ਼ਾਮੀ ਨੂੰ ਸਮਝਦੇ ਹਨ, ਕ੍ਰਿਕਟ ਮੈਚ ਵੇਲੇ ਭਾਰਤੀ ਰਾਸ਼ਟਰਵਾਦ ਵਲੋਂ ਲੱਗੇ ਟੀਕੇ ਕਰਕੇ ਰਾਸ਼ਟਰਵਾਦ ਦੇ ਨਸ਼ੇ ਵਿੱਚ ਮਦਹੋਸ਼ ਹੋਏ ਆਮ ਦੇਖੇ ਜਾ ਸਕਦੇ ਹਨ..


ਜਿਹੜੇ ਸਿੱਖਾਂ ਨੂੰ ਲੱਗਦਾ ਕਿ ਉਹ ਤਿਰੰਗਾ ਝੰਡਾ ਲਹਿਰਾ ਕੇ ਹਿੰਦੋਸਤਾਨੀ ਬਣ ਜਾਣਗੇ, ਉਹ ਕ੍ਰਿਕਟਰ ਅਰਸ਼ਦੀਪ ਸਿੰਘ ਤੋੰ ਵੱਧ ਕੀ ਕਰ ਲੈਣਗੇ ? ਹਿੰਦੋਸਤਾਨੀਆਂ ਦੀਆਂ ਨਜ਼ਰਾਂ ‘ਚ ਹਰ ਸਿੱਖ ਖਾਲਿਸਤਾਨੀ ਹੈ। ਬੱਸ ਸਿੱਖਾਂ ਨੂੰ ਅੰਧਰਾਤਾ ਹੋਇਆ ਜੋ। ਹਿੰਦੂਆਂ ਨੂੰ ਤੁਹਾਡੇ ਚੋੰ ਦਿਸਦਾ ਉਹ ਤੁਹਾਨੂੰ ਨਹੀੰ ਦਿਸਦਾ।
#ਮਹਿਕਮਾ_ਪੰਜਾਬੀ
‘Arshdeep Singh is the villain’, Twitter fumes as India lose to arch-rivals Pakistan in Asia Cup – Pakistan beat India by 5 wickets in Asia Cup 2022: Asif survived as his catch was dropped at short third man by Arshdeep Singh. The young pacer dropped a sitter.
ਕ੍ਰਿਕਟਰ ਅਰਸ਼ਦੀਪ ਸਿੰਘ ਨੇ ਏਸ਼ੀਆ ਕੱਪ ਦੇ ਪਹਿਲੇ ਮੈਚ ‘ਚ ਟੀ-20 ਕਰੀਅਰ ਦੀ ਸ਼ੁਰੂਆਤ ਕੀਤੀ। ਅਰਸ਼ਦੀਪ ਦਾ ਪਰਿਵਾਰ ਆਪਣੇ ਬੇਟੇ ਨੂੰ ਖੇਡਦਾ ਦੇਖਣ ਦੁਬਈ ਪਹੁੰਚ ਗਿਆ। ਪਾਕਿਸਤਾਨ ਖ਼ਿਲਾਫ਼ ਮੈਚ ਦੇਖਣ ਲਈ ਮਾਤਾ ਬਲਜੀਤ ਕੌਰ ਅਤੇ ਪਿਤਾ ਦਰਸ਼ਨ ਸਿੰਘ ਸਮੇਤ ਰਿਸ਼ਤੇਦਾਰ ਵੀ ਸਟੇਡੀਅਮ ਵਿਚ ਮੌਜੂਦ ਸਨ। ਆਪਣੇ ਪਹਿਲੇ ਮੈਚ ਵਿਚ ਅਰਸ਼ਦੀਪ ਸਿੰਘ ਨੇ ਦੋ ਖਿਡਾਰੀਆਂ ਨੂੰ ਪੈਵੇਲੀਅਨ ਭੇਜਿਆ। ਗੇਂਦਬਾਜ਼ੀ ਦੌਰਾਨ ਅਰਸ਼ਦੀਪ ਪੂਰੀ ਲੈਅ ਵਿਚ ਨਜ਼ਰ ਆਏ। ਗੇਂਦਬਾਜ਼ੀ ‘ਚ 3.5 ਓਵਰਾਂ ‘ਚ 33 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।


ਮੁਹਾਲੀ ਜ਼ਿਲ੍ਹੇ ਦੇ ਖਰੜ ਦਾ ਰਹਿਣ ਵਾਲਾ ਅਰਸ਼ਦੀਪ ਸਿੰਘ ਆਖਰੀ ਓਵਰਾਂ ਵਿਚ ਕਮਾਲ ਦੀ ਗੇਂਦਬਾਜ਼ੀ ਕਰਨ ਲਈ ਮਸ਼ਹੂਰ ਹੈ। ਉਸ ਨੇ ਪਿਛਲੇ ਆਈ. ਪੀ. ਐਲ. ਸੀਜ਼ਨ ਵਿਚ ਪੰਜਾਬ ਕਿੰਗਜ਼ ਲਈ ਖੇਡਦੇ ਹੋਏ ਵਿਰੋਧੀ ਟੀਮਾਂ ਦੇ ਬੱਲੇਬਾਜ਼ਾਂ ਨੂੰ ਆਪਣੀ ਗੇਂਦਬਾਜ਼ੀ ਨਾਲ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ। ਅਜਿਹਾ ਹੀ ਨਜ਼ਾਰਾ ਏਸ਼ੀਆ ਕੱਪ ‘ਚ ਪਾਕਿਸਤਾਨ ਖਿਲਾਫ ਵੀ ਦੇਖਣ ਨੂੰ ਮਿਲਿਆ। ਪਹਿਲਾਂ ਉਸ ਨੇ ਮੁਹੰਮਦ ਨਵਾਜ਼ ਨੂੰ ਇਕ ਦੌੜ ਦੇ ਸਕੋਰ ‘ਤੇ ਆਊਟ ਕੀਤਾ। ਇਸ ਦੇ ਨਾਲ ਹੀ ਸ਼ਾਹਨਵਾਜ਼ ਦਾਨੀ ਨੇ ਆਊਟ ਹੋ ਕੇ ਪਾਕਿਸਤਾਨ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ।

'ਐਵੇਂ ਟ੍ਰੋਲ ਕਰਕੇ ਅਸੀਂ ਇਕ ਵਧੀਆ ਖਿਡਾਰੀ ਨੂੰ ਗੁਆ ਲਵਾਂਗੇ' ਅਰਸ਼ਦੀਪ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਸਿੱਧਾ ਹੋਇਆ Ex cricketer !
#Ludhiana #ArshdeepSingh #cricket #Player #IndiaVsPakistan #Match

ਕ੍ਰਿਕਟਰ ਅਰਸ਼ਦੀਪ ਦੇ ਹੱਕ 'ਚ ਆਏ ਰਾਘਵ ਚੱਢਾ ਅਰਸ਼ ਦੇ ਮਾਪਿਆਂ ਨੂੰ ਮਿਲ ਕਿਹਾ ਅਸੀਂ ਤੁਹਾਡੇ ਨਾਲ #RaghavChadha #AAP #ArshdeepSingh #cricket #Player #IndiaVsPakistan #Match