ਚੇਨਈ, 21 ਦਸੰਬਰ -ਤਿੰਨ ਦਿਨ ਪਹਿਲਾਂ ਖੁ ਦ ਕੁ ਸ਼ੀ ਕਰਨ ਵਾਲੀ ਚੇਨਈ ਵਿਚ ਇਕ ਸਕੂਲ ਦੀ ਵਿਦਿਆਰਥਣ ਨੇ ਖੁ ਦ ਕੁ ਸ਼ੀ ਨੋਟ ਵਿਚ ਅਜਿਹੇ ਭਾਵੁਕ ਸ਼ਬਦ ਲਿਖੇ ਹਨ ਕਿ ਉਸ ਨੂੰ ਪੜ੍ਹਨ ਵਾਲਾ ਹਰ ਸ਼ਖ਼ਸ ਅੰਦਰ ਤੱਕ ਝੰਜੋੜ ਹੋ ਰਿਹਾ ਹੈ |

ਇਹ ਸ਼ਬਦ ਹਨ ‘ਕੁੜੀਆਂ ਹੁਣ ਸਿਰਫ ਮਾਂ ਦੇ ਗਰਭ ਜਾਂ ਸ਼ਮਸ਼ਾਨਘਾਟ ‘ਚ ਹੀ ਸੁਰੱਖਿਅਤ ਹਨ’ | ਇਸ ਮਾਮਲੇ ਵਿਚ ਇਕ 21 ਸਾਲਾ ਕਾਲਜ ਵਿਦਿਆਰਥੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜੋ ਨਾ ਬਾ ਲ ਗ ਲੜਕੀ ਨੂੰ ਸਰੀਰਕ ਸਬੰਧ ਬਣਾਉਣ ਲਈ ਤੰ ਗ-ਪ੍ਰੇਸ਼ਾਨ ਕਰਦਾ ਸੀ |

ਸਨਿਚਰਵਾਰ ਨੂੰ ਜਦੋਂ ਉਕਤ ਲੜਕੀ ਦੀ ਮਾਂ ਮਾਰਕੀਟ ਤੋਂ ਵਾਪਸ ਆਈ ਤਾਂ ਉਸ ਨੇ ਆਪਣੀ ਧੀ ਨੂੰ ਫਾ ਹੇ ਨਾਲ ਲਕਟਦੀ ਪਾਇਆ | ਪੁਲਿਸ ਨੇ ਦੱਸਿਆ ਕਿ ਲੜਕੇ ਵਲੋਂ ਆਪਣਾ ਜ਼ੁ ਲ ਮ ਕਬੂਲ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਪੋਸਕੋ ਤਹਿਤ ਕੇਸ ਦਰਜ ਕੀਤਾ ਗਿਆ ਹੈ |

ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਸੋਸ਼ਲ ਮੀਡੀਆ ਰਾਹੀਂ ਦੋਸਤ ਬਣੇ ਸਨ ਪਰ ਲੜਕਾ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਤੰਗ ਕਰਦਾ ਸੀ | ਖ਼ੁ ਦ ਕੁ ਸ਼ੀ ਨੋਟ ਵਿਚ ਲੜਕੀ ਨੇ ਇਹ ਵੀ ਲਿਖਿਆ ਹੈ ਕਿ ਸਕੂਲ ਵੀ ਲੜਕੀਆਂ ਲਈ ਸੁਰੱਖਿਅਤ ਨਹੀਂ ਹਨ ਅਤੇ ਅਧਿਆਪਕਾਂ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ |

ਉਸ ਨੇ ਲਿਖਿਆ ਕਿ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋਣ ਕਾਰਨ ਉਹ ਨਾ ਤਾਂ ਪੜ੍ਹ ਸਕਦੀ ਸੀ ਨਾ ਹੀ ਸੌਂ ਸਕਦੀ ਸੀ | ਉਸ ਨੇ ਲਿਖਿਆ ਕਿ ਮਾਪਿਆਂ ਨੂੰ ਆਪਣੇ ਬੱਚਿਆਂ, ਵਿਸ਼ੇਸ਼ ਤੌਰ ‘ਤੇ ਪੁੱਤਰਾਂ ਨੂੰ ਲੜਕੀਆਂ ਦੀ ਇੱਜ਼ਤ ਕਰਨਾ ਸਿਖਾਉਣਾ ਚਾਹੀਦਾ ਹੈ |