ਲਿਜ਼ ਟ੍ਰਸ ਹੋਣਗੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ Priti Patel Resigns As UK Home Secretary Hours After Liz Truss Wins PM Race

ਇੰਗਲੈਂਡ ‘ਚ ਸੰਘੀਆਂ ਦਾ ਦੋਹਰਾ ਨੁਕਸਾਨ ਹੋ ਗਿਆ। ਰਿਸ਼ੀ ਸੁਨਾਕ ਆਪਣੇ ਨਾਲ ਪ੍ਰੀਤੀ ਪਟੇਲ ਨੂੰ ਵੀ ਲੈ ਬੈਠਾ। ਗਾਂ ਦੀ ਪੂਛ ਫੜਨ ਨਾਲ ਵੀ ਗੱਲ ਨਾ ਬਣੀ। Priti Patel Resigns As UK Home Secretary Hours After Liz Truss Wins PM Race .. Priti Patel congratulated Liz Truss on being elected as the country’s new leader, and promised to give her support to her as the new Prime Minister.Priti Patel has decided to resign as the UK Home Secretary and plans not to serve in the cabinet of the newly-elected Prime Minister Liz Truss.In a letter to outgoing UK Prime Minister Boris Johnson, Ms Patel wrote, “It is my choice to continue my public service to the country and the Witham constituency from the backbenches, once Liz Truss formally assumes office and a new Home Secretary is appointed.” She congratulated Liz Truss on being elected as the country’s new leader, and promised to give her support to her as the new Prime Minister. “From the backbenches, I will champion many of the policies and causes I have stood up for both inside and outside of Government,” she added.

ਲਿਜ਼ ਟ੍ਰਸ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਨੂੰ ਜਿੱਤ ਲਿਆ ਹੈ। ਉਨ੍ਹਾਂ ਨੇ ਇਸ ਦੌੜ ਵਿੱਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਹਰਾਇਆ ਹੈ। ਲਿਜ਼ ਟ੍ਰਸ ਨੂੰ ਕੁੱਲ 81,326 ਵੋਟ ਮਿਲੇ ਹਨ ਜਦਕਿ ਰਿਸ਼ੀ ਸੁਨਕ ਨੂੰ 60,399 ਵੋਟ ਮਿਲੇ ਹਨ। ਇਸ ਚੋਣ ਵਿੱਚ ਕੁੱਲ 82.6% ਵੋਟਿੰਗ ਹੋਈ ਹੈ।

‘ਵੀ ਵਿਲ ਡਿਲੀਵਰ…ਵੀ ਵਲ ਡਿਲੀਵਰ’ ਆਪਣੇ ਭਾਸ਼ਣ ਵਿੱਚ ਟ੍ਰਸ ਨੇ ਸਭ ਤੋਂ ਪਹਿਲਾਂ ਆਪਣੇ ਹਮਾਇਤੀਆਂ ਦੀ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੀ ਪਾਰਟੀ ਨੂੰ ‘ਇਤਿਹਾਸ ਦੇ ਸਭ ਤੋਂ ਲੰਬੇ ਜੌਬ ਇੰਟਰਵਿਊ ਨੂੰ ਆਯੋਜਿਤ ਕਰਵਾਉਣ ਦੇ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬੌਰਿਸ ਜੌਨਸਨ ਦਾ ਬ੍ਰੈਗਜ਼ਿਟ ਲਈ ਸ਼ੁੱਕਰੀਆ ਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਟੈਕਸ ਘੱਟ ਕਰਨ ਲਈ ਠੋਸ ਪਲਾਨ ਹੈ।

ਉਨ੍ਹਾਂ ਨੇ ਆਪਣੇ ਭਾਸ਼ਣ ਦੇ ਅੰਤ ਵਿੱਚ ਕਿਹਾ, “ਵੀ ਵਿਲ ਡਿਲੀਵਰ, ਵੀ ਵਿਲ ਡਿਲੀਵਰ, ਵੀ ਵਿਲ ਡਿਲੀਵਰ’ ਯਾਨੀ ਉਹ ਵਾਅਦੇ ਪੂਰੇ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 2024 ਦੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਲੇਬਰ ਪਾਰਟੀ ਨੂੰ ਮਾਤ ਦੇਵੇਗੀ।ਸੱਤ ਸਾਲ ਦੀ ਉਮਰ ਵਿੱਚ ਲਿਜ਼ ਟ੍ਰਸ ਨੇ ਮਾਰਗ੍ਰੈਟ ਥੈਚਰ ਦੀ ਭੂਮਿਕਾ ਨਿਭਾਈ ਸੀ। ਇਹ ਸਕੂਲ ਵਿੱਚ ਬੱਚਿਆਂ ਨੂੰ ਸਿਖਾਉਣ ਵਾਸਤੇ ਚੋਣਾਂ ਬਾਰੇ ਇੱਕ ਪ੍ਰੋਗਰਾਮ ਸੀ।

1983 ਦੀਆਂ ਚੋਣਾਂ ਵਿੱਚ ਭਾਵੇਂ ਮਾਰਗ੍ਰੈਟ ਥੈਚਰ ਨੇ ਜਿੱਤ ਹਾਸਿਲ ਕੀਤੀ ਸੀ ਪਰ ਆਪਣੇ ਸਕੂਲ ਵਿੱਚ ਲਿਜ਼ ਉਨ੍ਹਾਂ ਦੀ ਭੂਮਿਕਾ ਵਿੱਚ ਨਹੀਂ ਜਿੱਤ ਸਕੇ। ਬਹੁਤ ਸਾਲਾਂ ਬਾਅਦ ਉਸ ਘਟਨਾ ਨੂੰ ਯਾਦ ਕਰਦੇ ਹੋਏ ਲਿਜ਼ ਨੇ ਦੱਸਿਆ, “ਮੈਂ ਆਪਣੇ ਵੱਲੋਂ ਬਹੁਤ ਵਧੀਆ ਭਾਸ਼ਨ ਦਿੱਤਾ ਸੀ ਪਰ ਮੈਨੂੰ ਕੋਈ ਵੋਟ ਨਹੀਂ ਮਿਲੀ। ਮੈਂ ਵੀ ਆਪਣੇ ਆਪ ਨੂੰ ਵੋਟ ਨਹੀਂ ਕੀਤਾ ਸੀ।” 39 ਸਾਲਾਂ ਬਾਅਦ ਉਨ੍ਹਾਂ ਕੋਲ ਮੌਕਾ ਸੀ ਕਿ ਉਹ ਮਾਰਗ੍ਰੇਟ ਥੈਚਰ ਦੇ ਇਤਿਹਾਸ ਨੂੰ ਦੁਹਰਾਉਣ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣ।

ਇਸ ਦੇ ਨਾਲ ਹੀ ਉਹ ਕੰਜ਼ਰਵੇਟਿਵ ਲੀਡਰ ਵੀ ਬਣ ਚੁੱਕੇ ਹਨ। 1975 ਵਿੱਚ ਆਕਸਫੋਰਡ ਵਿਖੇ ਜਨਮੀ ਮੈਰੀ ਐਲਿਜ਼ਬੈੱਥ ਟ੍ਰਸ ਨੇ ਆਪਣੇ ਪਿਤਾ ਅਤੇ ਮਾਤਾ ਨੂੰ ‘ਖੱਬੇ ਪੱਖੀ’ ਦੱਸਿਆ ਹੈ। ਉਨ੍ਹਾਂ ਦੇ ਪਿਤਾ ਗਣਿਤ ਦੇ ਪ੍ਰੋਫੈਸਰ ਹਨ ਅਤੇ ਮਾਤਾ ਇੱਕ ਨਰਸ। ਆਪਣੀ ਜਵਾਨੀ ਵਿੱਚ ਉਨ੍ਹਾਂ ਦੀ ਮਾਤਾ ਨੇ ਸਰਕਾਰ ਦੇ ਪ੍ਰਮਾਣੂ ਸਮਝੌਤਿਆਂ ਦਾ ਵਿਰੋਧ ਕੀਤਾ ਸੀ ਅਤੇ ਇਸ ਦੇ ਖ਼ਿਲਾਫ਼ ਹੋਏ ਪ੍ਰਦਰਸ਼ਨਾਂ ਵਿੱਚ ਵੀ ਹਿੱਸਾ ਲਿਆ ਸੀ। ਦਰਅਸਲ ਮਾਰਗ੍ਰੈਟ ਥੈਚਰ ਦੀ ਸਰਕਾਰ ਨੇ ਅਮਰੀਕੀ ਸਰਕਾਰ ਨੂੰ ਗ੍ਰੀਨਹਮ, ਲੰਡਨ ਵਿੱਚ ਅਮਰੀਕੀ ਪ੍ਰਮਾਣੂ ਵਾਰਹੈੱਡ ਦੀ ਇਜਾਜ਼ਤ ਦਿੱਤੀ ਸੀ।