ਨਿਹੰਗਾਂ ਨਾਲ ਰਾਧਾ ਸਵਾਮੀਆਂ ਦਾ ਟਕਰਾਅ ਨਹੀਂ ਹੋਇਆ
ਨਿਹੰਗਾਂ ਨੂੰ ਕਿਸੇ ਨੇ ਪੁੱਛਿਆ ਕਿ ਰਾਧਾ ਸਵਾਮੀਆਂ ਨੇ ਗੋਲੀਆਂ ਵੀ ਚਲਾਈਆਂ ? ਨਿਹੰਗ ਕਹਿੰਦਾ, “ਨਹੀੰ, ਸਾਡੇ ਬੰਦੇ ਰਗੜਾ ਲਾ ਰਹੇ ਸੀ, ਰਾਧਾ ਸਵਾਮੀਆਂ ਹਮਲਾ ਕੀਤਾ, ਲੱਤਾਂ ਬਾਹਾਂ ਵੱਢੀਆਂ। ਗੋਲੀ ਚੱਲਦੀ ਮੈਂ ਨੀ ਵੇਖੀ, ਜਿਹੜੀ ਚੀਜ ਮੈਂ ਵੇਖੀ ਨੀ, ਕਿੱਦਾਂ ਕਹਿ ਦੇਵਾਂ”
ਐਨੀ ਨਿਰਛਲਤਾ ਸਿਰਫ ਨਿਹੰਗ ‘ਚ ਹੀ ਹੋ ਸਕਦੀ ਆ। ਜੇ ਕੋਈ ਹੋਰ ਹੁੰਦਾ ਤਾਂ ਹੁੱਬ ਕੇ ਕਹਿਣਾ ਸੀ ਕਿ ਰਾਧਾ ਸਵਾਮੀਆਂ ਨੇ ਸਾਡੇ ‘ਤੇ ਗੋਲੀ ਚਲਾਈ। ਤਾਂ ਕਿ ਹੋਰ ਧਾਰਾਵਾਂ ਲੱਗ ਸਕਣ।
ਬਾਬਾ ਬਕਾਲੇ ‘ਚ ਤਰਨਾ ਦਲ ਦੇ ਨਿਹੰਗ ਗਊਆਂ ਦੀ ਸੇਵਾ ਕਰਦੇ ਨੇ। ਮੋਦੀ ਵਲੋਂ ਗਊਆਂ ਦੀ ਕੀਤੀ ਜਾਂਦੀ ਸਿਆਸਤ ਨਾਲ ਇਸ ਸੇਵਾ ਦਾ ਕੋਈ ਸਬੰਧ ਨਹੀਂ। ਬਹੁਤ ਸਾਰੇ ਕਿਸਾਨ ਮੰਨਦੇ ਨੇ ਕਿ ਜਿਹੜੀਆਂ ਖੇਤ ਬਾਬੇ ਪਾਲੇ ਦੀਆਂ ਗਊਆਂ ਚਰ ਜਾਣ ਉਥੇ ਫਸਲ ਵੱਧ ਹੁੰਦੀ ਹੈ।
ਪਰ ਰਾਧਾ ਸਵਾਮੀਆਂ ਦਾ ਸਾਰਾ ਅਡੰਬਰ ਹੀ ਖੇਤੀ ਵਾਹਕ ਜਮੀਨ ‘ਤੇ ਕਬਜੇ ‘ਤੇ ਖੜਾ। ਇਨਾਂ ਨੇ ਕਈ ਪਿੰਡਾਂ ਦੀਆਂ ਜਮੀਨਾਂ ਵਲ ਲਈਆਂ ਨੇ। ਜਿਹੜੇ ਰਾਹਾਂ ਤੋਂ ਗਾਵਾਂ ਦਹਾਕਿਆਂ ਤੋਂ ਲੰਘ ਰਹੀਆਂ ਸਨ। ਉਹ ਰਾਹ ਬੰਦ ਕਰ ਦਿੱਤੇ ਗਏ ਨੇ।
ਨਿਹੰਗਾਂ ਨਾਲ ਰਾਧਾ ਸਵਾਮੀਆਂ ਦਾ ਟਕਰਾਅ ਨਹੀਂ ਹੋਇਆ। ਟਕਰਾ ਕੁਦਰਤ ਅਤੇ ਮਨੁੱਖ ਦੇ ਲਾਲਚ ‘ਚ ਹੋਇਆ ਹੈ। ਟਕਰਾ ਅਧਿਆਤਮਿਕਤਾ ਦੇ ਨਾਮ ‘ਤੇ ਵੇਚੇ ਜਾਂਦੇ ਪੈਕਜ ਦਾ ਉਸ ਰੁਹਾਨੀਅਤ ਨਾਲ ਹੋਇਆ ਜਿਸ ਦੀ ਕ੍ਰਿਪਾ ਪਸ਼ੂਆਂ ‘ਤੇ ਵੀ ਬਰਾਬਰ ਹੁੰਦੀ ਆ।
ਕੁਦਰਤ ‘ਤੇ ਸਿਰਫ ਮਨੁੱਖਾਂ ਦਾ ਹੱਕ ਨਹੀਂ। ਇਹ ਗੱਲ ਬਿਆਸ ਦਰਿਆ ‘ਚੋਂ ਜਮੀਨ ਤੇ ਰੇਤਾ ਕੱਢਣ ਵਾਲਾ ਡੇਰਾ ਬਿਆਸ ਕਿਵੇਂ ਜਾਣ ਸਕਦਾ ਹੈ !
#ਮਹਿਕਮਾ_ਪੰਜਾਬੀ