ਕ੍ਰਿਕਟਰ ਅਰਸ਼ਦੀਪ ਦੇ ਮਾਪਿਆਂ ਦਾ ਪਹਿਲਾ ਇੰਟਰਵਿਊ – ‘ਮੈਂ 4 ਸਾਲ ਸਾਈਕਲ ‘ਤੇ ਖੇਡਣ ਲਈ ਛੱਡ ਕੇ ਆਉਂਦੀ ਰਹੀ’ – ਟ੍ਰੋਲ ਕਰਨ ਵਾਲਿਆਂ ਨੂੰ ਸਾਡਾ ਪੁੱਤ ਖੇਡ ਨਾਲ਼ ਦਊ ਜਵਾਬ

ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਸਕੀਮ ਵਿੱਚ ਲਿਬਰਲ ਤੇ ਕਾਮਰੇਡਾਂ ਦੀ ਹਿੱਸੇਦਾਰੀ ਫੇਰ ਸਾਹਮਣੇ ਆਈ।ਬੁੱਧੀਜੀਵੀਆਂ ਦੀ ਬੁੱਧੀ ਦੇ ਸਦਕੇ ਜਾਈਏ। ਇਨਾਂ ਜਿਹੜੇ ਪੈਮਾਨੇ ਸੈਟ ਕੀਤੇ ਆ ਉਹ ਪੈਮਾਨੇ ਸਿੱਖਾਂ ਦੀ ਨਸਲਕੁਸ਼ੀ ਵਾਸਤੇ ਰਾਹ ਪੱਧਰਾ ਕਰ ਰਹੇ ਨੇ।

ਧਰਮ ਨਿਰਪੱਖ, ਲਿਬਰਲ ਤੇ ਕਾਮਰੇਡ ਕਹਿੰਦੇ ਕਿ ਕੈਚ ਛੁੱਟਣ ਕਰਕੇ ਅਰਸ਼ਦੀਪ ਨੂੰ ਖਾਲਿਸਤਾਨੀ ਨਾ ਕਹੋ। ਪਰ ਖਾਲਿਸਤਾਨੀ ਕਹਿਣਾ ਗਾਲ ਕਿਸਨੇ ਬਣਾਇਆ ? ਥੋੜੇ ਮਹੀਨੇ ਪਹਿਲਾਂ ਸੰਗਰੂਰ ਤੋਂ ਇਕ ਖਾਲਿਸਤਾਨੀ ਜਿੱਤ ਕੇ ਪਾਰਲੀਮੈਂਟ ਗਿਆ। ਭਾਵ ਘੱਟੋ ਘੱਟ ਆਮ ਲੋਕਾਂ ਵਾਸਤੇ ਖਾਲਿਸਤਾਨੀ ਹੋਣਾ ਗਾਲ ਨਹੀਂ।

ਫੇਰ ਜੇ ਕੋਈ ਅਰਸ਼ਦੀਪ ਨੂੰ ਖਾਲਿਸਤਾਨੀ ਕਹਿ ਵੀ ਦੇਊ ਤਾਂ ਕੀ ਫਰਕ ਪੈ ਜਾਊ ? ਫਰਕ ਤਾਂ ਕੋਈ ਨਹੀਂ ਪੈਂਦਾ। ਪਰ ਫੇਰ ਸਿੱਖਾਂ ਦੀ ਨਸਲਕੁਸ਼ੀ ਕਿਵੇਂ ਹੋਊ ? ਜੇ ਖਾਲਿਸਤਾਨੀ ਹੋਣਾ ਆਮ ਜਿਹੀ ਗੱਲ ਬਣ ਜਾਵੇ ਤਾਂ ਇਕ ਤਾਂ ਸਿੱਖਾਂ ਦੀ ਨਸਲਕੁਸ਼ੀ ਨਹੀਂ ਹੋਵੇਗੀ। ਦੂਜਾ ਸਿੱਖ ਸਿਆਸਤ ਬਾਰੇ ਜਿਆਦਾ ਚੇਤੰਨ ਹੋ ਜਾਣਗੇ। ਆਵਦੇ ਰਾਜ ਦੀ ਗੱਲ ਹੋਰ ਕਰਨਗੇ।

ਆਵਦੇ ਰਾਜ ਦੀ ਗੱਲ ਨੂੰ ਨੱਪਣ ਵਾਸਤੇ ਹੀ 1955 ‘ਚ ਪੁਲਿਸ ਦਰਬਾਰ ਸਾਹਿਬ ਅੰਦਰ ਭੇਜੀ ਗਈ। 1965 ਤੱਕ ਗਜ਼ਲ ਗਾਇਕ ਜਗਜੀਤ ਸਿੰਘ ਵਰਗੇ ਸਿੱਖ ਨੌਜਵਾਨਾਂ ਨੂੰ ਲੱਗਣ ਲੱਗ ਪਿਆ ਕਿ ਭਾਰਤ ਵਿੱਚ ਕਾਮਯਾਬ ਹੋਣ ਵਾਸਤੇ ਵਾਲ ਕਟਾਉਣੇ ਜਰੂਰੀ ਆ।

1978 ਤੱਕ ਪੰਜਾਬੀ ਸੂਬੇ ਵਾਸਤੇ ਮੋਰਚੇ ਲਾਉਂਦੇ ਲਾਉਂਦੇ ਸਿੱਖਾਂ ਦੇ ਮੁੰਡੇ ਸਿਨਮੇ ਦੀਆਂ ਟਿਕਟਾਂ ਵਾਸਤੇ ‘ਸ਼ਹੀਦ’ ਹੋਣ ਲੱਗੇ। ਜਦੋਂ ਸੰਤ ਜਰਨੈਲ ਸਿੰਘ ਹੋਰਾਂ ਨੇ ਇਸ ਵਰਤਾਰੇ ਨੂੰ ਰੋਕਣ ਵਾਸਤੇ ਕਮਰਕੱਸਾ ਕੀਤਾ ਤਾਂ ਸਾਰੇ ਧਰਮ ਨਿਰਪੱਖ, ਕਾਮਰੇਡਾਂ ਤੇ ਲਿਬਰਲਾਂ ਨੇ ਭਾਰਤੀ ਹਕੂਮਤ ਦੇ ਮੋਢਿਆਂ ‘ਤੇ ਚੜ ਕੇ ਐਸਾ ਪ੍ਰਚਾਰ ਕੀਤਾ ਕਿ ਅਕਾਲ ਤਖਤ ‘ਤੇ ਹਮਲਾ ਹੋਇਆ। ਕਹਿਣ ਨੂੰ ਇਹ ਖਾਲਿਸਤਾਨੀਆਂ ਦੀ ਨਸਲਕੁਸ਼ੀ ਸੀ।

ਜਦੋਂ ਕਿਹਾ ਜਾਂਦਾ ਹੈ ਕਿ ਫਲਾਣੇ ਨੂੰ ਖਾਲਿਸਤਾਨੀ ਨਾ ਕਹੋ। ਤਾਂ ਉਸ ਦਾ ਮਤਲਬ ਇਹ ਹੁੰਦਾ ਕਿ ਇਹ ਖਾਲਿਸਤਾਨੀ ਨਹੀਂ, ਸਿੱਖ ਹੈ। ਜੇ ਖਾਲਿਸਤਾਨੀ ਹੁੰਦਾ ਤਾਂ ਜੋ ਮਰਜੀ ਕਰ ਲੈਂਦੇ, ਪਰ ਹਾਲੇ ਇਹ ਸਿਰਫ਼ ਸਿੱਖ ਹੀ ਹੈ। ਕਿਉਂਕਿ ਇਹਨਾਂ ਮੁਤਾਬਕ ਖਾਲਿਸਤਾਨੀਆਂ ਦੀ ਨਸਲਕੁਸ਼ੀ ਕਰਨੀ ਜਾਇਜ਼ ਏ।

ਅਕਾਲ ਤਖਤ ‘ਤੇ ਹਮਲਾ ਖਾਲਿਸਤਾਨੀਆਂ ਨੂੰ ਬਾਹਰ ਕੱਢਣ ਦੇ ਨਾਮ ‘ਤੇ ਕੀਤਾ ਗਿਆ। ਪਰ ਇਸ ਹਮਲੇ ਤੋਂ ਬਾਅਦ ਸਿੱਖਾਂ ਤੇ ਖਾਲਿਸਤਾਨੀਆਂ ਵਿਚਾਲੇ ਖਿੱਚੀ ਕਾਲਪਨਿਕ ਲਕੀਰ ਵੀ ਮਿਟਾ ਦਿੱਤੀ ਗਈ। ਅਤੇ ਪੰਜ ਮਹੀਨਿਆਂ ਬਾਅਦ ਉਸ ਸਮੇਂ ਦੇ ਭਾਰਤੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਵੀ ਸਿਰਫ ਇਸ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂ ਕਿ ਉਹ ਸਿੱਖ ਸੀ।

ਕੋਈ ਹੈਰਾਨੀ ਨਹੀਂ ਹੋਵੇਗੀ ਜੇ ਅਰਸ਼ਦੀਪ ਵੀ ਥੋੜੇ ਦਿਨਾ ਬਾਅਦ ਆਪਣੇ ਆਪ ਨੂੰ ਕਿਵੇਂ ਨਾ ਕਿਵੇਂ ਖਾਲਿਸਤਾਨ ਦਾ ਵਿਰੋਧੀ ਸਾਬਤ ਕਰਨ ਲਈ ਕੋਈ ਉਹੜ ਪੋਹੜ ਕਰੇ। ਪਰ ਇਹ ਉਸਦੀ ਗਲਤੀ ਹੋਵੇਗੀ। ਕਿਉਂ ਕਿ ਖਾਲਿਸਤਾਨੀਆਂ ਨੂੰ ਗਾਲਾਂ ਕੱਢਣ ਵਾਲਿਆਂ ਵਾਸਤੇ ਸਿੱਖਾਂ ਤੇ ਖਾਲਿਸਤਾਨੀਆਂ ‘ਚ ਕੋਈ ਫਰਕ ਨਹੀਂ।

ਇਹ ਵਹਿਮ ਸਿੱਖ ਆਵਦੇ ਮਨ ਵਿੱਚ ਪਾਲ ਸਕਦੇ ਨੇ। ਪਰ ਨਸਲਕੁਸ਼ੀ ਕਰਨ ਵਾਲਿਆਂ ਨੂੰ ਅਰਸ਼ਦੀਪ ਦਾ ਜੂੜਾ ਹਮੇਸ਼ਾ ਚੁੱਭੂ। ਜੇ ਕੱਲ ਨੂੰ ਅਰਸ਼ਦੀਪ ਵੀ ਰਾਸ਼ਟਰਵਾਦੀ ਸਿੱਖ ਹਰਭਜਨ ਵਾਂਗੂੰ ਜੂੜੇ ਨੂੰ ਅਲੋਪ ਕਰਕੇ ਟੋਪੀ ਲੈਣ ਲੱਗ ਜਾਵੇ ਤਾਂ ਵੀ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਇੱਛਾ ਰੱਖਣ ਵਾਲੇ ਉਸਦਾ ਜੂੜਾ ਯਾਦ ਰੱਖਣਗੇ।

ਭੱਜਲੋ ਜਿੱਥੇ ਭੱਜਣਾ। ਕਿਉਂਕਿ ਇਹਨਾਂ ਲਈ ਤੁਹਾਡਾ ਖਾਲਿਸਤਾਨੀ ਹੋਣਾ ਗਾਲ ਨਹੀਂ, ਬਲਕਿ ਸਿੱਖ ਹੋਣਾ ਗਾਲ ਹੈ।

#ਮਹਿਕਮਾ_ਪੰਜਾਬੀ