ਟੋਲ ਪਲਾਜ਼ੇ ‘ਤੇ ਗੁੱਥਮ-ਗੁੱਥੀ ਹੋਈਆਂ ਔਰਤਾਂ, ਪਹਿਲਾਂ ਕੱਢੀਆਂ ਗਾਲ੍ਹਾਂ ਫਿਰ ਹੱਥਾ-ਪਾਈ ਤੱਕ ਪੁੱਜ ਗਿਆ ਮਾਮਲਾ, ਵੇਖੋ ਵੀਡੀਓ

ਤੁਸੀਂ ਸੜਕਾਂ ‘ਤੇ ਕੁੱਟਮਾਰ ਅਤੇ ਗਾਲ੍ਹਾਂ ਦੇ ਕਈ ਵੀਡੀਓ ਦੇਖੇ ਹੋਣਗੇ ਪਰ ਇਹ ਸਾਰਿਆ ਨਾਲੋ ਵੱਖ ਹੈ। ਇੱਥੇ ਦੋ ਔਰਤਾਂ ਵਿਚਾਲੇ ਹੋਈ ਲੜਾਈ ਨੂੰ ਦੇਖਣ ਲਈ ਸੜਕ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਹ ਵੀਡੀਓ 14 ਸਤੰਬਰ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਾਈ ਟੋਲ ਪਲਾਜ਼ਾ ‘ਤੇ ਪੈਸਿਆਂ ਨੂੰ ਲੈ ਕੇ ਹੋਈ ਸੀ।

ਜਾਣਕਾਰੀ ਮੁਤਾਬਕ ਇਹ ਵੀਡੀਓ ਨਾਸਿਕ ਦੇ ਪਿੰਪਲਗਾਓਂ ਟੋਲ ਬੂਥ ਦਾ ਹੈ। ਇਨ੍ਹਾਂ ‘ਚੋਂ ਇਕ ਟੋਲ ਪਲਾਜ਼ਾ ਦਾ ਮੁਲਾਜ਼ਮ ਸੀ, ਜਦਕਿ ਦੂਜਾ ਯਾਤਰੀ। ਵੀਡੀਓ ‘ਚ ਦੋਵੇਂ ਇਕ-ਦੂਜੇ ਦੇ ਵਾਲ ਖਿੱਚਦੇ ਅਤੇ ਇਕ-ਦੂਜੇ ਨੂੰ ਕਈ ਵਾਰ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਝਗੜਾ ਸੁਲਝਾਉਣ ਲਈ ਕੁਝ ਲੋਕ ਜ਼ਰੂਰ ਆਏ ਸਨ ਪਰ ਇਸ ਦੌਰਾਨ ਕਈ ਲੋਕ ਵੀਡੀਓ ਬਣਾਉਂਦੇ ਵੀ ਨਜ਼ਰ ਆਏ। ਲੜਾਈ ਦੌਰਾਨ ਇਹ ਦੋਵੇਂ ਔਰਤਾਂ ਇੱਕ-ਦੂਜੇ ਨੂੰ ਗਾਲ੍ਹਾਂ ਕੱਢਦੀਆਂ ਵੀ ਨਜ਼ਰ ਆ ਰਹੀਆਂ ਸਨ।

ਵੀਡੀਓ ‘ਚ ਦੋਵੇਂ ਵਾਰ-ਵਾਰ ਇੱਕ ਦੂਜੇ ‘ਤੇ ਮੁੱਕੇ ਮਾਰ ਰਹੇ ਸਨ, ਗਾਲ੍ਹਾਂ ਕੱਢ ਰਹੇ ਸਨ ਅਤੇ ਥੱਪੜ ਮਾਰ ਰਹੇ ਸਨ। ਦੋਵੇਂ ਮਰਾਠੀ ਵਿੱਚ ਬਹਿਸ ਕਰ ਰਹੇ ਸਨ। ਵੀਡੀਓ ਦੇ ਅੰਤ ‘ਚ ਉਥੇ ਭੀੜ ਨੂੰ ਦਖਲ ਦਿੰਦੇ ਹੋਏ ਦੇਖਿਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

ਵੀਡੀਓ ‘ਚ ਔਰਤ ਦੇ ਪਤੀ ਨੂੰ ਵੀ ਦੇਖਿਆ ਜਾ ਸਕਦਾ ਹੈ। ਉਹ ਮਹਿਲਾ ਟੋਲ ਬੂਥ ਮੁਲਾਜ਼ਮ ਨਾਲ ਬਹਿਸ ਕਰ ਰਿਹਾ ਸੀ। ਘਟਨਾ ਦੀ ਪੂਰੀ ਵੀਡੀਓ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਇਹ ਹੈਰਾਨ ਕਰਨ ਵਾਲੀ ਘਟਨਾ ਹੈ। ਨਾਸਿਕ ਦੇ ਕੋਲ ਪਿੰਪਲਗਾਓਂ ਟੋਲ ਬੂਥ ‘ਤੇ ਔਰਤਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ, ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।