ਚੰਡੀਗੜ੍ਹ ਯੂਨੀਵਰਸਿਟੀ ਦੇ ਮਾਲਕ ਸਤਨਾਮ ਸਿੰਘ ਸੰਧੂ ਦੀ ਪਹੁੰਚ ਧੁਰ ਉੱਪਰ ਤੱਕ ਹੈ। ਅਪਰੈਲ ਦੇ ਆਖ਼ਰੀ ਹਫ਼ਤੇ ਪ੍ਰਧਾਨ ਮੰਤਰੀ ਮੋਦੀ ਨਾਲ ਜਿਹੜੀ ਸਿੱਖ ਵਫ਼ਦ ਦੀ ਮੁਲਾਕਾਤ ਹੋਈ ਸੀ, ਉਸ ਵਿਚ ਸਿੱਖਾਂ ਦੇ ਵਫ਼ਦ ਨੂੰ ਇਕੱਠਾ ਕਰਨ ਵਿਚ ਸੰਧੂ ਦਾ ਪ੍ਰਮੁੱਖ ਰੋਲ ਸੀ। ਤੁਸੀਂ ਸਮਝ ਸਕਦੇ ਹੋ ਕਿ ਇੱਥੇ ਹੋਏ ਘਟਨਾਕ੍ਰਮ ਨੂੰ ਦਬਾਉਣ ਲਈ ਸਾਰੀ ਸਰਕਾਰੀ ਮਸ਼ੀਨਰੀ ਪੱਬਾਂ ਭਾਰ ਕਿਉਂ ਹੋਏਗੀ।
#Unpopular_Opinions

ਮੋਹਾਲੀ, 18 ਸਤੰਬਰ 2022 – ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਹੋਸਟਲ ਵਿੱਚ ਕੁੜੀਆਂ ਦੀਆਂ ਵੀਡੀਓ ਬਣਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ‘ਚ ਅਜੇ ਵੀ ਮਾਹੌਲ ਤਣਾਅ-ਪੂਰਨ ਬਣਿਆ ਹੈ। ਜਦੋਂ ਕਿ ਵਿਦਿਆਰਥੀ ਅਜੇ ਵੀ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ ਜਦੋਂ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਦੋਂ ਅਜੇ ਤੱਕ ਵੀ ਉਨ੍ਹਾਂ ਵਿਚਕਾਰ ਗੱਲ ਕਿਸੇ ਤਣ-ਪੱਤਣ ਲੱਗਦੀ ਨਹੀਂ ਦਿਸ ਰਹੀ।

ਵਿਦਿਆਰਥਣਾਂ ਅਤੇ ਵਿਦਿਆਰਥੀ ਮਿਲ ਕੇ ਯੂਨੀਵਰਸਿਟੀ ਅੰਦਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਕਾਲੇ ਚੋਲੇ ਪਹਿਨੇ ਗਏ ਅਤੇ ਮਨੁੱਖੀ ਚੇਨ ਬਣਾ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਨਿਰਪੱਖ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪ੍ਰਬੰਧਕ ਮਾਮਲੇ ਨੂੰ ਦਬਾਅ ਰਹੇ ਹਨ ਅਤੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਵਿੱਚ ਪੁਲਿਸ ਕੁੱਝ ਕਹਿ ਰਹੀ ਹੈ, ਯੂਨੀਵਰਸਿਟੀ ਪ੍ਰਬੰਧਕ ਕੁੱਝ ਕਹਿ ਰਹੇ ਹਨ ਅਤੇ ਸਾਹਮਣੇ ਆਈਆਂ ਵੀਡੀਓਜ਼ ਕੁੱਝ ਹੋਰ ਹੀ ਬਿਆਨ ਕਰ ਰਹੀਆਂ ਹਨ।ਯੂਨੀਵਰਸਿਟੀ ਅਤੇ ਪ੍ਰਸਾਸ਼ਨ ਨੇ ਵਿਦਿਆਰਥੀਆਂ ਦੀਆਂ ਕੁਝ ਮੰਗਾਂ ਮੰਨ ਲਈਆਂ ਹਨ। ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਵਿਦਿਆਰਥਣਾਂ ਦੇ ਹੋਸਟਲ ਐਂਟਰੀ ਹੋਣ ਲਈ ਸਮਾਂ ਵਧਾਉਣ ਦੀ ਕੀਤੀ ਗਈ ਮੰਗ ਮੰਨਦੇ ਹੋਏ ਯੂਨੀਵਰਸਿਟੀ ਵੀ. ਸੀ. ਨੇ ਐਲਾਨ ਕੀਤਾ ਸ਼ਾਮ 7 ਵਜੇ ਤੋਂ ਵਧਾ ਕੇ ਸ਼ਾਮ 8.30 ਵਜੇ ਕਰ ਦਿੱਤਾ ਹੈ । ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਮੰਗ ਮੰਨਦੇ ਹੋਏ ਕਿਹਾ ਕਿ ਐਫ.ਆਈ.ਆਰ. ਦੀ ਕਾਪੀ ਦੇ ਦਿੱਤੀ ਜਾਵੇਗੀ।

ChandigarhUniversity ਕੇਸ ਮਾਮਲੇ ‘ਚ ਵੱਡੀ ਖਬਰ,ਮੁਲਜ਼ਮ ਮੁੰਡਾ ਕੀਤਾ ਪੰਜਾਬ ਪੁਲਿਸ ਹਵਾਲੇ,ਇਸ ਮੁੰਡੇ ਨੂੰ ਹੀ ਕੁੜੀ ਨੇ ਭੇਜੇ ਸੀ Video
#ChandigarhUniversity #Hostel #Girl #Arrested #StudentsProtest #ViralVideo #PunjabPolice