ਬੰਬੀਹਾ ਗਰੁੱਪ ਨੇ ਕੀਤਾ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਕਤਲ! ਪੋਸਟ ਪਾਕੇ ਚੁੱਕੀ ਜ਼ਿੰਮੇਵਾਰੀ, ਲਾਰੈਸ਼,ਜੱਗੂ ਤੇ ਗੋਲਡੀ ਨੂੰ ਦੱਸਿਆ ਅਗਲਾ ਨਿਸ਼ਾਨਾ

ਗੈਂਗਸਟਰ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ

ਚੰਡੀਗੜ੍ਹ, 19 ਸਤੰਬਰ 2022- ਸੋਮਵਾਰ ਨੂੰ ਰਾਜਸਥਾਨ ਦੇ ਨਾਗੌਰ ਕੋਰਟ ਕੰਪਲੈਕਸ ‘ਚ ਦਿਨ ਦਿਹਾੜੇ ਗੈਂਗਵਾਰ ਹੋਈ। ਸ਼ੂਟਰਾਂ ਨੇ ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਅਦਾਲਤ ਦੇ ਬਾਹਰ ਪੁਲਿਸ ਦੇ ਸਾਹਮਣੇ ਗੋਲੀਆਂ ਮਾਰ ਦਿੱਤੀਆਂ। ਬਿਸ਼ਨੋਈ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਉਸਦੇ ਦੋ ਸਾਥੀ ਇਸ ਗੋਲੀਬਾਰੀ ਵਿਚ ਜ਼ਖਮੀ ਹੋ ਗਏ।

ਦੱਸ ਦਈਏ ਕਿ, ਸੰਦੀਪ ਨਾਗੌਰ ਜੇਲ੍ਹ ਵਿੱਚ ਹੀ ਬੰਦ ਸੀ। ਨਾਗੌਰ ਪੁਲੀਸ ਦੁਪਹਿਰ ਵੇਲੇ ਗੈਂਗਸਟਰ ਸੰਦੀਪ ਨੂੰ ਲੈ ਕੇ ਅਦਾਲਤ ਵਿੱਚ ਪੁੱਜੀ ਸੀ। ਇਸ ਦੌਰਾਨ ਬਾਈਕ ਤੇ ਸਵਾਰ ਹੋ ਕੇ ਆਏ ਸ਼ੂਟਰਾਂ ਨੇ ਗੈਂਗਸਟਰ ਸੰਦੀਪ ਨੂੰ ਗੋਲੀਆਂ ਨਾਲ ਭੁੰਨ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਹਰਿਆਣਾ ਦੇ ਰਹਿਣ ਵਾਲੇ ਸਨ। ਬਦਮਾਸ਼ਾਂ ਨੇ 9 ਦੇ ਕਰੀਬ ਫਾਇਰ ਕੀਤੇ। ਉਧਰ ਦੂਜੇ ਪਾਸੇ, ਬਦਮਾਸ਼ਾਂ ਦੀ ਭਾਲ ਲਈ ਪੁਲਿਸ ਨੇ ਨਾਗੌਰ ਦੇ ਆਸਪਾਸ ਨਾਕਾਬੰਦੀ ਕਰ ਦਿੱਤੀ ਹੈ। ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਘਟਨਾ ਤੋਂ ਬਾਅਦ ਅਦਾਲਤ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ। ਸੰਦੀਪ ਦੀ ਲਾਸ਼ ਨੂੰ ਹਸਪਤਾਲ ‘ਚ ਰਖਵਾਇਆ ਗਿਆ ਹੈ।

ਬੰਬੀਹਾ ਗਰੁੱਪ ਨੇ ਕੀਤਾ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਕਤਲ! ਪੋਸਟ ਪਾਕੇ ਚੁੱਕੀ ਜ਼ਿੰਮੇਵਾਰੀ, ਲਾਰੈਸ਼,ਜੱਗੂ ਤੇ ਗੋਲਡੀ ਨੂੰ ਦੱਸਿਆ ਅਗਲਾ ਨਿਸ਼ਾਨਾ

ਅਦਾਲਤ ਦੇ ਬਾਹਰ ਗੈਂਗਸਟਰ ਬਿਸ਼ਨੋਈ ਦਾ ਕਤਲ, ਕਾਲੀ ਸਕਾਪੀਓ ‘ਚ ਆਏ ਸ਼ੂਟਰਾਂ ਨੇ ਮਾਰੀਆਂ 9 ਗੋਲੀਆਂ