ਬੰਬੀਹਾ ਗੈਂਗ ਦੀ ਪੋਸਟ ‘ਤੇ ਗੋਲਡੀ ਬਰਾੜ ਦਾ ਪਲਟਵਾਰ, ‘ਪੋਸਟਾਂ ਪਾ ਕੇ ਬਦਲੇ ਨਹੀਂ ਲਏ ਜਾਂਦੇ, ਬਦਲਾ ਲੈਣ ਲਈ

ਪੰਜਾਬ ਵਿੱਚ ਵੱਡੀ ਗੈਂਗ ਵਾਰ ਹੋਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ। ਰਾਜਸਥਾਨ ਦੇ ਨਾਗੌਰ ‘ਚ ਦਿਨ ਦਿਹਾੜੇ ਆਏ ਸੰਦੀਪ ਬਿਸ਼ਨੋਈ ਦੀ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਮਲੇ ‘ਚ ਸੰਦੀਪ ਨੂੰ 9 ਗੋਲੀਆਂ ਲੱਗੀਆਂ, ਜਦਕਿ ਉਸ ਦੇ ਦੋ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਹੁਣ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਲਿਖ ਕੇ ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਬੰਬੀਹਾ ਗਰੁੱਪ ਨੇ ਸੁਲਤਾਨ ਦਵਿੰਦਰ ਬੰਬੀਹਾ ਫੇਸਬੁੱਕ ਅਕਾਊਂਟ ਤੋਂ ਪੋਸਟ ਪਾ ਕੇ ਕਿਹਾ ਕਿ ਸੰਦੀਪ ਦਾ ਕੰਮ ਹੈ। ਸਾਡੇ ਸ਼ੇਰ ਭਰਾਵਾਂ ਨੇ ਇਹ ਕੰਮ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਲਾਰੈਂਸ, ਜੱਗੂ ਅਤੇ ਗੋਲਡੀ ਦੀ ਵੀ ਇਹੀ ਹਾਲਤ ਹੋਵੇਗੀ, ਯਕੀਨਨ। ਤਿੰਨੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਹਨ। ਬੰਬੀਹਾ ਗੈਂਗ ਦੀ ਇਹ ਪੋਸਟ ਹੁਣ ਪੰਜਾਬ ਪੁਲਿਸ ਲਈ ਵੱਡੀ ਸਿਰਦਰਦੀ ਬਣ ਗਈ ਹੈ।

ਰਾਜਸਥਾਨ ਸੰਦੀਪ ਬਿਸ਼ਨੋਈ ਦਾ ਕਤਲ ਕਰ ਦਿੱਤਾ ਗਿਆ।ਉਸ’ਤੇ ਬੰਬੀਹਾ ਗੈਂਗ ਨੇ ਇਸਦੀ ਜ਼ਿੰਮੇਵਾਰੀ ਲਈ ਹੈ।ਜਿਸ ‘ਚ ਕਿਹਾ ਲਾਰੇਂਸ, ਜੱਗੂ ਤੇ ਗੋਲਡੀ ਦਾ ਵੀ ਇਹੀ ਹਾਲ ਹੋਵੇਗਾ।ਜਿਸ ਦਾ ਗੋਲਡੀ ਬਰਾੜ ਵਲੋਂ ਜਵਾਬ ਦਿੱਤਾ ਗਿਆ ਹੈ।

ਪਲਟਵਾਰ ਗੋਲਡੀ ਬਰਾੜ ਦਾ ਕਹਿਣਾ ਹੈ ਕਿ ਸੰਦੀਪ ਬਿਸ਼ਨੋਈਦਾ ਕਤਲ ਕਰਨ ਵਾਲੇ ਸੰਦੀਪਬਿਸ਼ਨੋਈ ਛੋਟੂ ਵਿਚਾਲੇ 10 ਸਾਲ ਪੁਰਾਣੀ ਦੁਸ਼ਮਣੀ ਹੈ।ਦੋਵੇਂ ਹੀ ਗੋਲਡੀ ਬਰਾੜ ਦੇ ਜਾਣੂ ਹਨ।ਗੋਲਡੀ ਬਰਾੜ ਦਾ ਕਹਿਣਾ ਹੈ ਕਿ ਬੰਬੀਹਾ ਗਰੁੱਪ ਨਾਲ ਇਸ ਕਤਲ ਦਾ ਕੋਈ ਲੈਣਾ ਦੇਣਾ ਨਹੀਂ।ਗੋਲਡੀ ਦਾ ਕਹਿਣਾ ਹੈ ਕਿ ਫੇਸ ਬੁੱਕ ‘ਤੇ ਪੋਸਟਾਂ ਪਾ ਕੇ ਬਦਲੇ ਨਹੀਂ ਲਏ ਜਾਂਦੇ।ਬਦਲਾ ਲੈਣ ਲਈ ਦਮ ਚਾਹੀਦਾ ਹੈ।