ਗੌਤਮ ਅਡਾਨੀ ਦੀਆਂ 9 ਕੰਪਨੀਆਂ ਹੁਣ ਸਟਾਕ ਐਕਸਚੇਂਜ ‘ਤੇ ਸੂਚੀਬੱਧ ਹਨ। ਇਨ੍ਹਾਂ 9 ਕੰਪਨੀਆਂ ਦਾ ਮਾਰਕੀਟ ਕੈਪ 23.24 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਦਕਿ ਟਾਟਾ ਗਰੁੱਪ ਦੀਆਂ ਕੰਪਨੀਆਂ ਦਾ ਮਾਰਕੀਟ ਕੈਪ 20.84 ਲੱਖ ਕਰੋੜ ਰੁਪਏ ਹੈ।

Adani Group Beats Tata: ਅਡਾਨੀ ਗਰੁੱਪ (Adani Group) ਨੇ ਆਪਣੇ ਗਰੁੱਪ ਕੰਪਨੀਆਂ ਦੇ ਸ਼ੇਅਰਾਂ ‘ਚ ਵਾਧੇ ਦੀ ਬਦੌਲਤ ਮਾਰਕੀਟ ਕੈਪ (Market Capitalisation) ਦੇ ਲਿਹਾਜ਼ ਨਾਲ ਦੇਸ਼ ਦੇ ਸੱਭ ਤੋਂ ਪੁਰਾਣੇ ਉਦਯੋਗਿਕ ਟਾਟਾ ਗਰੁੱਪ (Tata Group) ਨੂੰ ਪਛਾੜ ਦਿੱਤਾ ਹੈ। ਅੰਬੂਜਾ ਸੀਮੈਂਟ ਅਤੇ ਏਸੀਸੀ ਦੀ ਮਲਕੀਅਤ ਤੋਂ ਬਾਅਦ ਗੌਤਮ ਅਡਾਨੀ ਦੀਆਂ 9 ਕੰਪਨੀਆਂ ਹੁਣ ਸਟਾਕ ਐਕਸਚੇਂਜ ‘ਤੇ ਸੂਚੀਬੱਧ ਹਨ। ਇਨ੍ਹਾਂ 9 ਕੰਪਨੀਆਂ ਦਾ ਮਾਰਕੀਟ ਕੈਪ 23.24 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਦਕਿ ਟਾਟਾ ਗਰੁੱਪ ਦੀਆਂ ਕੰਪਨੀਆਂ ਦਾ ਮਾਰਕੀਟ ਕੈਪ 20.84 ਲੱਖ ਕਰੋੜ ਰੁਪਏ ਹੈ।

ਅਡਾਨੀ ਗਰੁੱਪ ਨੇ ਹਰ ਮਹੀਨੇ ਜੋੜੇ 64,000 ਕਰੋੜ ਰੁਪਏ

ਸਾਲ 2019 ਦੇ ਅੰਤ ‘ਚ ਅਡਾਨੀ ਗਰੁੱਪੀ ਦੀਆਂ ਸਾਰੀਆਂ ਲਿਸਟਿਡ ਕੰਪਨੀਆਂ ਦਾ ਮਾਰਕੀਟ ਕੈਪ ਸਿਰਫ਼ 2 ਲੱਖ ਕਰੋੜ ਰੁਪਏ ਸੀ। ਪਰ ਪਿਛਲੇ 3 ਸਾਲਾਂ ਤੋਂ ਵੀ ਘੱਟ ਸਮੇਂ ‘ਚ ਅਡਾਨੀ ਗਰੁੱਪ ਨੇ ਆਪਣੇ ਸ਼ੇਅਰਧਾਰਕਾਂ ਲਈ 21.24 ਲੱਖ ਕਰੋੜ ਰੁਪਏ ਦੀ ਜਾਇਦਾਦ ਇਕੱਠੀ ਕੀਤੀ ਹੈ। ਅਡਾਨੀ ਗਰੁੱਪ ਨੇ ਪਿਛਲੇ 33 ਮਹੀਨਿਆਂ ‘ਚ ਹਰ ਮਹੀਨੇ ਔਸਤਨ 64000 ਕਰੋੜ ਰੁਪਏ ਸ਼ੇਅਰਧਾਰਕਾਂ ਲਈ ਜਾਇਦਾਦ ਬਣਾਈ ਹੈ। ਦੁਨੀਆ ਦੇ ਕਿਸੇ ਵੀ ਗਰੁੱਪ ਨੇ ਇੰਨੀ ਤੇਜ਼ੀ ਨਾਲ ਸ਼ੇਅਰਧਾਰਕਾਂ ਲਈ ਦੌਲਤ ਨਹੀਂ ਜੋੜੀ ਹੈ। ਟਾਟਾ ਗਰੁੱਪ ਨੇ ਇਸੇ ਮਿਆਦ ‘ਚ ਸ਼ੇਅਰਧਾਰਕਾਂ ਲਈ 9 ਲੱਖ ਕਰੋੜ ਰੁਪਏ ਅਤੇ ਰਿਲਾਇੰਸ ਇੰਡਸਟਰੀਜ਼ ਨੇ 7.5 ਲੱਖ ਕਰੋੜ ਰੁਪਏ ਜੋੜੇ ਹਨ।

ਅਡਾਨੀ ਤੋਂ ਸਾਰੇ ਪਿੱਛੇ – ਅਡਾਨੀ ਗਰੁੱਪ 23.24 ਲੱਖ ਕਰੋੜ ਦੀ ਮਾਰਕੀਟ ਕੈਪ ਦੇ ਨਾਲ ਪਹਿਲੇ ਨੰਬਰ ‘ਤੇ ਹੈ। ਇਸ ਤਰ੍ਹਾਂ ਟਾਟਾ ਗਰੁੱਪ 20.84 ਲੱਖ ਕਰੋੜ ਰੁਪਏ ਦੇ ਨਾਲ ਦੂਜੇ ਨੰਬਰ ‘ਤੇ ਹੈ। ਰਿਲਾਇੰਸ ਇੰਡਸਟਰੀਜ਼ 17.13 ਲੱਖ ਕਰੋੜ ਰੁਪਏ ਦੀ ਮਾਰਕੀਟ ਕੈਪ ਦੇ ਨਾਲ ਤੀਜੇ ਨੰਬਰ ‘ਤੇ ਹੈ। ਐਚਡੀਐਫਸੀ ਗਰੁੱਪ 14.62 ਲੱਖ ਕਰੋੜ ਰੁਪਏ ਦੀ ਮਾਰਕੀਟ ਕੈਪ ਦੇ ਨਾਲ ਚੌਥੇ ਸਥਾਨ ‘ਤੇ ਹੈ। ਬਜਾਜ ਗਰੁੱਪ 9.37 ਲੱਖ ਕਰੋੜ ਰੁਪਏ ਦੇ ਨਾਲ ਪੰਜਵੇਂ ਸਥਾਨ ‘ਤੇ ਹੈ।

ਅਡਾਨੀ ਗਰੁੱਪ ਦੀਆਂ 9 ਕੰਪਨੀਆਂ ਲਿਸਟਿਡ

ਅਡਾਨੀ ਸਮੂਹ ਦੀਆਂ ਪਹਿਲੀਆਂ 7 ਕੰਪਨੀਆਂ ਸਟਾਕ ਐਕਸਚੇਂਜ ‘ਤੇ ਲਿਸਟਿਡ ਹੋਈਆਂ ਸਨ। ਪਰ ਹੁਣ ਅੰਬੂਜਾ ਸੀਮੈਂਟ ਅਤੇ ਏਸੀਸੀ ਦੇ ਹੋਲਸਿਸ ਦੀ ਮਲਕੀਅਤ ਤੋਂ ਬਾਅਦ ਦੋਵੇਂ ਕੰਪਨੀਆਂ ਅਡਾਨੀ ਗਰੁੱਪ ਦਾ ਹਿੱਸਾ ਬਣ ਗਈਆਂ ਹਨ। ਇਸ ਕਾਰਨ ਵੀ ਅਡਾਨੀ ਗਰੁੱਪ ਦਾ ਮਾਰਕੀਟ ਕੈਪ ਵਧਿਆ ਹੈ।