ਪੰਜਾਬੀ ਗਾਇਕ ਸਿੱਧੂ ਮੁੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ‘ਚ ਵੱਡੀਆਂ ਵਾਰਦਾਤਾਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਗੈਂਗਸਟਰਾਂ ਵਲੋਂ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਇੱਕ ਵਾਰ ਫਿਰ ਗੋਲਡੀ ਬਰਾੜ ਵਲੋਂ ਫੇਸ ਬੁੱਕ ਪੇਜ ਤੋਂ ਪੋਸਟ ਪਾ ਕੇ ਬੰਬੀਹਾ ਗਰੁੱਪ ਨੂੰ ਧਮਕੀ ਦਿੱਤੀ ਗਈ ਹੈ।

ਜਿਸ ਗੋਲਡੀ ਬਰਾੜ ਨੇ ਲਿਖਿਆ ਹੈ ”ਕੀ ਹਾਲ ਚਾਲ ਮੇਰੇ ਸਾਰੇ ਵੀਰਾਂ ਭਰਾਵਾਂ ਦਾ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਹੋਵੋਗੇ, ਮੈਂ ਗੋਲਡੀ ਬਰਾੜ ਉਨ੍ਹਾਂ ਵਾਸਤੇ ਇਹ ਪੋਸਟ ਪਵਾ ਰਿਹਾ ਜਿਹੜੇ ਬੇਗਾਨੀ ਸ਼ੈਅ ਤੇ ਆਪਣੀਆਂ ਮੁੱਛਾਂ ਮਨਵਾਉਂਦੇ ਹਨ ਮੈਂ ਇਹ ਦੱਸ ਦੇਣਾ ਚਾਹੁੰਦਾ ਆ ਮਰਨਾ ਜਿਊਣਾ ਇਸ ਅਕਾਲ ਪੁਰਖ ਦੇ ਹੱਥ ‘ਚ ਹੁੰਦਾ ਹੈ, ਆਪਣੀ ਇੱਕ ਝੂਠੀ ਸ਼ੋਸ਼ੇ ਬਾਜੀ ਲਈ ਤੇ ਆਪਣੀ ਫੁਕਰ ਪੰਥੀ ਲਈ ਤੇ ਝੂਠੀ ਬੱਲੇ ਬੱਲੇ ਲਈ ਕਿਸੇ ਦਾ ਕਤਲ ਆਪਣੇ ਸਿਰ ਨਾ ਮੜੋ ਜਿਵੇਂ ਸੰਦੀਪ ਬਿਸ਼ਨੋਈ ਤੁਸੀਂ ਬਾਕੀ ਗੱਲਾਂ ਕਰਦੇ ਓ ਸਰਪ੍ਰਾਈਜ਼ ਦੇਣ ਦਿਆ ਅੱਜ ਤੱਕ ਤੁਹਾਨੂੰ ਸਰਪ੍ਰਾਈਜ਼ ਦਿੱਤੇ ਆ ਤੇ ਅੱਗੇ ਸਰਪ੍ਰਾਈਜ਼ ਹੀ ਮਿਲਣਗੇ।ਜੇ ਪਹਿਲੇ ਟਾਈਮਾਂ ‘ਚ ਸਰਕਾਰਾਂ ਨੇ ਸਾਡੀ ਸੁਣਵਾਈ ਕੀਤੀ ਹੁੰਦੀ ਤੇ ਅਸੀਂ ਹਥਿਆਰ ਨਾ ਚੁੱਕਦੇ।ਜੇ ਅੱਜ ਅਸੀਂ ਹਥਿਆਰ ਚੱਕੇ ਨੇ ਅਸੀਂ ਆਪਣੇ ਬਦਲੇ ਵੀ ਆਪ ਲਵਾਂਗੇ ਸਾਨੂੰ ਕਿਸੇ ਤੋਂ ਕੋਈ ਉਮੀਦ ਨੀ”

2 ਦਿਨ ਪਹਿਲਾਂ ਬੰਬੀਹਾ ਗੈਂਗ ਨੇ ਪੋਸਟ ਪਾ ਕੇ ਕਿਹਾ ਸੀ ਕਿ ਉਨ੍ਹਾਂ ਨੇ ਰਾਜਸਥਾਨ ਦੇ ਨਾਗੌਰ ‘ਚ ਸੰਦੀਪ ਬਿਸ਼ਨੋਈ ਦਾ ਕਤਲ ਕੀਤਾ ਹੈ, ਜਿਸ ਦੀ ਜ਼ਿੰਮੇਵਾਰੀ ਉਹ ਲੈਂਦੇ ਹਨ। ਹੁਣ ਅਗਲਾ ਨੰਬਰ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦਾ ਹੋਵੇਗਾ।

ਗੋਲਡੀ ਬਰਾੜ ਦੇ ਚੈਲੰਜ ‘ਤੇ ਬੰਬੀਹਾ ਗੈਂਗ ਦਾ ਜਵਾਬ ”ਤੂੰ ਸਿਰੇ ਦਾ ਫੁੱਕਰਾ ਘਟੀਆ ਬੰਦਾ,ਤੈਨੂੰ ਮਾਰਕੇ ਹੀ ਪੋਸਟ..

ਗੋਲਡੀ ਬਰਾੜ ਨੇ ਬੰਬੀਹਾ ਗਰੁੱਪ ਨੂੰ ਦਿੱਤੀ ਧਮਕੀ ਕਿਹਾ ‘ਅੱਜ ਤੱਕ ਤੁਹਾਨੂੰ ਸਰਪ੍ਰਾਈਜ਼ ਦਿੱਤੇ ਆ ਅੱਗੇ ਵੀ ਦਿਆਂਗੇ’ ਗੈਂਗਸਟਰ ਬਿਸ਼ਨੋਈ ਦੇ ਕਤਲ ਤੋਂ ਬਾਅਦ ਹੋ ਸਕਦੀ ਵੱਡੀ ਗੈਂਗਵਾਰ ?
ਪੰਜਾਬ ਪੁਲਿਸ High Alert ‘ਤੇ