ਸਿੱਧੂ ਮੂਸੇਵਾਲਾ ਨੇ ਬਣਾਇਆ ਇਕ ਹੋਰ ਰਿਕਾਰਡ, ਯੂਟਿਊਬ ਡਾਇਮੰਡ ਪਲੇ ਬਟਨ ਹਾਸਲ ਕਰਨ ਵਾਲੇ ਬਣੇ ਪਹਿਲੇ ਪੰਜਾਬੀ

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਭਾਵੇਂ 4 ਮਹੀਨੇ ਹੋ ਗਏ ਹਨ। ਹਾਲੇ ਵੀ ਉਨ੍ਹਾਂ ਦਾ ਨਾਮ ਸੁਰਖੀਆਂ `ਚ ਬਣਿਆ ਹੋਇਆ ਹੈ। ਮਰਨ ਉਪਰੰਤ ਮੂਸੇਵਾਲਾ ਦੇ ਕਈ ਗੀਤ ਕਿੰਨੇ ਹੀ ਮਹੀਨੇ ਟਰੈਂਡਿੰਗ `ਚ ਰਹੇ

Sidhu Moose Wala Diamond Play Button: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਭਾਵੇਂ 4 ਮਹੀਨੇ ਹੋ ਗਏ ਹਨ। ਹਾਲੇ ਵੀ ਉਨ੍ਹਾਂ ਦਾ ਨਾਮ ਸੁਰਖੀਆਂ `ਚ ਬਣਿਆ ਹੋਇਆ ਹੈ। ਮਰਨ ਉਪਰੰਤ ਮੂਸੇਵਾਲਾ ਦੇ ਕਈ ਗੀਤ ਕਿੰਨੇ ਹੀ ਮਹੀਨੇ ਟਰੈਂਡਿੰਗ `ਚ ਰਹੇ। ਹੁਣ ਮੂਸੇਵਾਲਾ ਦੇ ਨਾਂ ਇੱਕ ਹੋਰ ਰਿਕਾਰਡ ਜੁੜ ਗਿਆ ਹੈ। ਜੀ ਹਾਂ, ਯੂਟਿਊਬ ਨੇ ਸਨਮਾਨ ਵਜੋਂ ਮੂਸੇਵਾਲਾ ਨੂੰ ਡਾਇਮੰਡ ਪਲੇ ਬਟਨ ਦਿੱਤਾ ਹੈ। ਇਹ ਪ੍ਰਾਪਤੀ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਯੂਟਿਊਬ ਤੇ 1 ਕਰੋੜ ਸਬਸਕ੍ਰਾਈਬਰ ਹੋ ਜਾਂਦੇ ਹਨ। ਦਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਯੂਟਿਊਬ ‘ਤੇ 1 ਕਰੋੜ ਤੋਂ ਵੀ ਵੱਧ ਸਬਸਕ੍ਰਾਈਬਰ ਹਨ। ਉਨ੍ਹਾਂ ਨੂੰ ਹਾਲ ਹੀ ਵਿੱਚ ਇਹ ਸਨਮਾਨ ਦਿਤਾ ਗਿਆ ਹੈ।

ਇਸ ਦੇ ਨਾਲ ਹੀ ਸਿੱਧੂ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ, ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਹੋਰ ਕਿਸੇ ਵੀ ਪੰਜਾਬੀ ਗਾਇਕ ਦੇ ਨਾ ਤਾਂ ਇੱਕ ਕਰੋੜ ਸਬਸਕ੍ਰਾਈਬਰ ਹਨ ਤੇ ਨਾਲ ਹੀ ਉਨ੍ਹਾਂ ਨੂੰ ਇਹ ਪ੍ਰਾਪਤੀ ਮਿਲੀ ਹੈ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਆਪਣੇ 5 ਸਾਲਾਂ ਦੇ ਮਿਊਜ਼ਿਕ ਕਰੀਅਰ `ਚ ਇੰਡਸਟਰੀ ਨੂੰ ਜ਼ਬਰਦਸਤ ਗਾਣੇ ਦਿੱਤੇ। ਉਨ੍ਹਾਂ ਦੇ ਮਰਨ ਉਪਰੰਤ ਵੀ ੳੇੁਨ੍ਹਾਂ ਦੇ ਗੀਤ ਲੋਕ ਸੁਣ ਰਹੇ ਹਨ। ਉਨ੍ਹਾਂ ਦੇ ਸਭ ਤੋਂ ਜ਼ਿਆਦਾ ਸੁਣੇ ਜਾਣ ਵਾਲੇ ਗੀਤਾਂ `ਚ ਦ ਲਾਸਟ ਰਾਈਡ, 295, ਲੈਵਲਜ਼, ਈਸਟ ਸਾਈਡ ਫ਼ਲੋ ਤੇ ਹੋਰ ਕਈ ਗੀਤ ਹਨ। ਇਸ ਦੇ ਨਾਲ ਨਾਲ ਮੂਸੇਵਾਲਾ ਦਾ ਸੋਸ਼ਲ ਮੀਡੀਆ ਤੇ ਵੀ ਦਬਦਬਾ ਹੈ। ਉਹ ਕੁੱਝ ਹੀ ਪੰਜਾਬੀ ਸੈਲੀਬ੍ਰਿਟੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਦੀ ਸੋਸ਼ਲ ਮੀਡੀਆ ਤੇ ਫ਼ੈਨ ਫ਼ਾਲੋਇੰਗ ਕਰੋੜਾਂ `ਚ ਹੈ। ਇੰਸਟਾਗ੍ਰਾਮ ਤੇ ਮੂਸੇਵਾਲਾ ਦੇ 1 ਕਰੋੜ ਤੋਂ ਵੱਧ ਫ਼ਾਲੋਅਰ ਹਨ। ਇਸ ਦੇ ਨਾਲ ਨਾਲ ਯੂਟਿਊਬ ਤੇ ਮੂਸੇਵਾਲਾ ਦੇ 1 ਕਰੋੜ ਸਬਸਕ੍ਰਾਈਬਰ ਹਨ।

ਕਾਬਿਲੇਗ਼ੌਰ ਹੈ ਕਿ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ ਦਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ।