ਕਿਉਬਕ ਵਾਸੀ ਯੁਧਬੀਰ ਰੰਧਾਵਾ(31) ਤੇ ਬਰੈਂਪਟਨ ਵਿਖੇ ਨਸ਼ਾ ਕਰਕੇ ਗੱਡੀ ਚਲਾਉਣ, ਪੁਲਿਸ ਦੇ ਕਹਿਣ ਤੇ ਗੱਡੀ ਨਾ ਰੋਕਣ ਅਤੇ ਸੰਪਤੀ ਦਾ ਨੁਕਸਾਨ ਕਰਨ ਦੇ ਕੁੱਲ 7 ਦੋਸ਼ ਲਗਾਏ ਗਏ ਹਨ ਅਤੇ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਗਿਆ ਹੈ। ਯੁਧਬੀਰ ਰੰਧਾਵਾ ਦੀ ਇਸ ਕਾਰਵਾਈ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਚਰਚਿਤ ਰਹੀ ਸੀ। ਯੁਧਬੀਰ ਕੋਲੋ ਪੁਲਿਸ ਨੂੰ ਹੈਰੋਇਨ ਵੀ ਬਰਾਮਦ ਹੋਈ ਹੈ। ਇਸਦੇ ਨਾਲ ਗੱਡੀ ਚ ਬੈਠੇ ਬਰੈਂਪਟਨ ਵਾਸੀ ਹਰਪ੍ਰੀਤ ਸੱਗੂ (41) ਅਤੇ ਲਾਸਾਲ ਕਿਉਬਕ ਵਾਸੀ ਜਸ਼ਨ ਪ੍ਰੀਤ ਸਿੰਘ (23) ਤੇ ਵੀ ਨਸ਼ਾ ਰੱਖਣ ਨਾਲ ਸਬੰਧਤ ਚਾਰਜ ਲੱਗੇ ਹਨ।
ਕੁਲਤਰਨ ਸਿੰਘ ਪਧਿਆਣਾ


ਪਿਛਲੇ ਦਿਨੀਂ ਸਰੀ ‘ਚ ਸਟੱਡੀ ਪਰਮਿਟ ਅਤੇ ਵਿਜ਼ਟਰ ਵੀਜ਼ਾ ‘ਤੇ ਆਏ ਕੁਝ ਪੰਜਾਬੀ ਨÏਜਵਾਨਾਂ ਵਲੋਂ ਇਕ ਪੁਲਿਸ ਅਫ਼ਸਰ ਨੂੰ ਘੇਰ ਕੇ ਹੁੱਲੜਬਾਜ਼ੀ ਕਰਨ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ, ਜਿੱਥੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ, ਉਥੇ ਪੰਜਾਬੀ ਵਿਦਿਆਰਥੀਆ ਵਲੋਂ ਇਕ ਪਹਿਲ ਕਰਦਿਆਂ ਪੁਲਿਸ ਨਾਲ ਤਾਲ ਮੇਲ ਬਣਾ ਕੇ ਕੈਨੇਡਾ ‘ਚ ਨਵੇਂ ਆ ਰਹੇ ਵਿਦਿਆਰਥੀਆਂ ਨੂੰ ਕੈਨੇਡਾ ਦੇ ਕਾਨੂੰਨ ਬਾਰੇ ਮੁਢਲੀ ਜਾਣਕਾਰੀ ਦੇ ਕੇ ਇੱਥੋਂ ਦੇ ਕਾਨੂੰਨ ਪ੍ਰਤੀ ਜਾਗਰੂਕ ਕਰਨ ਦੀ ਵਿਵਸਥਾ ਕੀਤੀ¢ ਸਥਾਨਕ ਕੁਆਂਟਲਨ ਪਾਲੀਟੈਕਨਿਕ ਯੂਨੀਵਰਸਿਟੀ ਦੀ ਕੁਆਂਟਲਨ ਸਟੂਡੈਂਟਸ ਐਸੋਸੀਏਸ਼ਨ ਦੇ ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਵੱਡੀ ਗਿਣਤੀ ‘ਚ ਪੰਜਾਬੀ ਨÏਜਵਾਨ ਕੈਨੇਡਾ ਆ ਰਹੇ ਹਨ ਪਰ ਨਵੇਂ ਦੇਸ਼ ਦੇ ਸਿਸਟਮ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਕੁਝ ਸ਼ਰਾਰਤੀ ਨÏਜਵਾਨ ਥਾਂ-ਥਾਂ ‘ਤੇ ਕੈਨੇਡਾ ਦੇ ਕਾਨੂੰਨ ਦੀ ਉਲੰਘਣਾ ਕਰਦੇ ਹਨ ਅਤੇ ਨਤੀਜੇ ਵਜੋਂ ਸਾਰੇ ਪੰਜਾਬੀ ਭਾਈਚਾਰੇ ਦਾ ਅਕਸ ਖਰਾਬ ਹੁੰਦਾ ਹੈ ¢ ਇਸ ਸਮੇਂ ਸਾਰਜੈਂਟ ਜੈਸ ਜÏਹਲ ਨੇ ਐਮਰਜੈਂਸੀ ਵੇਲੇ ਪੁਲਿਸ ਨਾਲ ਸੰਪਰਕ ਕਰਨ ਦੇ ਤਰੀਕੇ ਦੱਸਦਿਆਂ ਕਿਹਾ ਕਿ ਇੱਥੋਂ ਦੇ ਸਿਸਟਮ ਦੀ ਪੂਰੀ ਸਮਝ ਨਾ ਹੋਣ ਕਰਕੇ ਹੀ ਬਹੁਤੇ ਵਿਦਿਆਰਥੀ ਕੈਨੇਡਾ ‘ਚ ਆਪਣਾ ਭਵਿੱਖ ਖਰਾਬ ਕਰ ਬੈਠਦੇ ਹਨ ¢ ਨਸ਼ਿਆਂ ਦੀ ਦਲਦਲ ‘ਚ ਫਸੇ ਬਹੁਤੇ ਵਿਦਿਆਰਥੀ ਵੀ ਸਮਾਂ ਰਹਿੰਦਿਆਂ ਗਲਤ ਅਨਸਰਾਂ ਦੇ ਹੱਥ ਚੜ੍ਹ ਜਾਂਦੇ ਹਨ ¢ ਵਰਣਨਯੋਗ ਹੈ ਕਿ ਸਰੀ ਦੇ ਸਟਰਾਬਰੀ ਇਲਾਕੇ ‘ਚ ਪੁਲਿਸ ਅਫ਼ਸਰ ਵਲੋਂ ਇਕ ਵਿਦਿਆਰਥੀ ਦੀ ਕਾਰ ਦੀ ਜਾਂਚ ਦÏਰਾਨ ਪੰਜਾਬੀ ਨÏਜਵਾਨਾਂ ਦੇ ਇਕੱਠ ਨੇ ਕਾਰਵਾਈ ‘ਚ ਵਿਘਨ ਪਾਇਆ ਸੀ ਅਤੇ ਅਫ਼ਸਰ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਜਿਸ ਕਾਰਨ ਉਸ ਨੂੰ ਆਪਣੀ ਡਿਊਟੀ ਛੱਡ ਕੇ ਮÏਕੇ ਤੋਂ ਭੱਜਣਾ ਪਿਆ ਸੀ ¢
ਕੈਨੇਡਾ (ਬਰੈਂਪਟਨ) ‘ਚ ਜੀਪ ਵਾਲੇ ਮੁੰਡੇ ਦਾ ਵੱਡਾ ਕਾਂਡ ! ਸ਼ੂਕਦੀਆਂ ਆਈਆਂ ਪੁਲਿਸ ਦੀਆਂ 10 ਗੱਡੀਆਂ ! ਵੀਡੀਓ ਵਾਇਰਲ… #SocialMedia #ViralVideo #Canada #Brampton #Jeep #Boy #Accident #10PoliceVehicles #CameRushing

Brampton ‘ਚ ਖੋਰੂ ਪਾਉਂਦੇ ਪੰਜਾਬੀ ਮੁੰਡੇ ਤੇ ਕੁੜੀ ਗ੍ਰਿਫ਼ਤਾਰ, ਦੇਖੋ ਕਿੰਝ ਭਜਾਈ ਫਿਰਦੇ ਸੀ ਜੀਪ, ਪੁਲਸੇ ਨੇ ਵੀ ਫਿਰ ਘੇਰ ਕੇ ਕੀਤਾ ਕਾਬੂ #Canada #Punjabnews #Canadanews ਕੈਨੇਡਾ ‘ਚ ਜੀਪ ‘ਤੇ ਖੋਰੂ ਪਾਉਣ ਵਾਲੇ ਪੰਜਾਬੀ ਨੂੰ ਕੈਨੇਡਾ ਪੁਲਿਸ ਨੇ ਕੀਤਾ ਗ੍ਰਿਫਤਾਰ #Canada #Police #LawAndOrder