ਅਕਾਲੀ ਦਲ ਵੱਲੋਂ ਹਿਸਾਬ ਮੰਗਣ ‘ਤੇ ਭੜਕੇ ਰੁਲਦੂ ਮਾਨਸਾ, ਮੂਸੇਵਾਲਾ ਖ਼ਿਲਾਫ ਚੋਣ ਲੜਨ ਦਾ ਐਲਾਨ, ਜੇਲ਼੍ਹਾਂ ਤੇ ਪਰਚੇ ਕਰਨਗੇ ਨਿਤਾਰਾ ?ਸਿੱਧੂ ਮੂਸੇਵਾਲਾ ਨੂੰ ਲੈ ਕੇ ਰੁਲਦੂ ਸਿੰਘ ਮਾਨਸਾ ਦਾ ਵੱਡਾ ਬਿਆਨ ਆਇਆ ਹੈ।ਜੇ ਮੋਰਚੇ ਵਲੋਂ ਮੈਨੂੰ ਟਿਕਟ ਮਿਲਦੀ ਹੈ ਤਾਂ ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ‘ਚ ਸ਼ਾਮਲ ਹੋਏ ਆਪਣੇ ਆਪ ਨੂੰ ਖੱਬੀ ਖਾਨ ਸਮਝਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਨੂੰ ਮੈਂ ਸਿੱਧੀ ਟੱਕਰ ਦਿਆਂਗਾ।


ਇਹ ਯਕੀਨੀ ਬਣਾਉਣਾ ਚਾਹੀਦਾ ਕਿ ਕਿਸਾਨ ਮੋਰਚੇ ਲਈ ਦਾਨ ਕੀਤਾ ਗਿਆ ਪੈਸਾ “ਚੋਣਾਂ ਲੜਨ ਵਾਲੀਆਂ ਕਿਸਾਨ ਰਾਜਸੀ ਜਥੇਬੰਦੀਆਂ” ਆਪਣੀ ਕੁਰਸੀ ਦੀ ਭੁੱਖ ਪੂਰੀ ਕਰਨ ਲਈ ਨਾ ਵਰਤ ਸਕਣ।
ਇਹ ਪੈਸੇ ਮੋਰਚੇ ਦੌਰਾਨ ਜਾਨਾਂ ਦੇਣ ਵਾਲਿਆਂ ਦੇ ਪਰਿਵਾਰਾਂ ‘ਚ ਬਰਾਬਰ ਵੰਡ ਹੋਣੇ ਚਾਹੀਦੇ, ਉਨ੍ਹਾਂ ਦਾ ਹੱਕ ਬਣਦਾ।

32 ਕਿਸਾਨ ਜੱਥੇਬੰਦੀਆਂ ਵਿੱਚੋਂ 22 ਕਿਸਾਨ ਜੱਥੇਬੰਦੀਆਂ ਨੇ ‘ਸੰਯੁਕਤ ਸਮਾਜ ਮੋਰਚਾ’ ਬਣਾ ਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ 117 ਸੀਟਾਂ ’ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਰਾਜੇਵਾਲ ਇਸ ਮੋਰਚੇ ਦਾ ਮੁੱਖ ਚਿਹਰਾ ਅਤੇ ਮੁੱਖ ਮੰਤਰੀ ਲਈ ਚਿਹਰਾ ਵੀ ਹੋਣਗੇ। ਉਨ੍ਹਾਂ ਕਿਹਾ ਕਿ ਅੱਗੇ ਚੱਲ ਕੇ ਕਿਸ ਨਾਲ ਸਮਝੌਤਾ ਕਰਨਾ, ਉਹ ਅੱਗੇ ਚੱਲ ਕੇ ਦੇਖਾਂਗੇ।
ਕਿਸਾਨ ਜਥੇਬੰਦੀਆਂ ਚੋਣਾਂ ਲੜਨ ਦੇ ਮੁੱਦੇ ‘ਤੇ ਦੋਫਾੜ ਹੋ ਗਈਆਂ ਹਨ।