ਦੇਸ਼ ਭਰ ਵਿੱਚ ਚੱਲ ਰਹੇ ਅਪਰਾਧਿਕ ਗਰੋਹਾਂ ਦੇ ਸਿੰਡੀਕੇਟ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ ਨੇ ਦਿੱਲੀ ਦੀ ਜੇਲ੍ਹ ਵਿੱਚ ਬੰਦ ਬਦਨਾਮ ਅਪਰਾਧੀ ਨੀਰਜ ਬਵਾਨਾ ਅਤੇ ਦੋ ਹੋਰ ਗੈਂਗਸਟਰਾਂ ਭੂਪੀ ਰਾਣਾ ਅਤੇ ਕੌਸ਼ਲ ਚੌਧਰੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। NIA ਹੁਣ ਪਟਿਆਲਾ ਹਾਊਸ ਕੋਰਟ ਤੋਂ ਨੀਰਜ, ਭੂਪੀ ਅਤੇ ਕੌਸ਼ਲ ਚੌਧਰੀ ਦੇ 5 ਦਿਨਾਂ ਦੇ ਪ੍ਰੋਡਕਸ਼ਨ ਵਾਰੰਟ ਲੈ ਕੇ ਆਪਣੀ ਜਾਂਚ ਨੂੰ ਅੱਗੇ ਵਧਾਏਗੀ।

ਨਵੀਂ ਦਿੱਲੀ- ਦੇਸ਼ ਭਰ ਵਿੱਚ ਚੱਲ ਰਹੇ ਅਪਰਾਧਿਕ ਗਰੋਹਾਂ ਦੇ ਸਿੰਡੀਕੇਟ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ ਨੇ ਦਿੱਲੀ ਦੀ ਜੇਲ੍ਹ ਵਿੱਚ ਬੰਦ ਬਦਨਾਮ ਅਪਰਾਧੀ ਨੀਰਜ ਬਵਾਨਾ ਅਤੇ ਦੋ ਹੋਰ ਗੈਂਗਸਟਰਾਂ ਭੂਪੀ ਰਾਣਾ ਅਤੇ ਕੌਸ਼ਲ ਚੌਧਰੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। NIA ਹੁਣ ਪਟਿਆਲਾ ਹਾਊਸ ਕੋਰਟ ਤੋਂ ਨੀਰਜ, ਭੂਪੀ ਅਤੇ ਕੌਸ਼ਲ ਚੌਧਰੀ ਦੇ 5 ਦਿਨਾਂ ਦੇ ਪ੍ਰੋਡਕਸ਼ਨ ਵਾਰੰਟ ਲੈ ਕੇ ਆਪਣੀ ਜਾਂਚ ਨੂੰ ਅੱਗੇ ਵਧਾਏਗੀ। ਐਨਆਈਏ ਨੇ ਅਦਾਲਤ ਨੂੰ ਦੱਸਿਆ ਕਿ ਨੀਰਜ ਬਵਾਨਾ ਅਤੇ ਉਸ ਦਾ ਗਰੋਹ ਨਾ ਸਿਰਫ਼ ਪ੍ਰਭਾਵਸ਼ਾਲੀ ਲੋਕਾਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲ ਰਹੇ ਹਨ, ਸਗੋਂ ਟਾਰਗੇਟ ਕਿਲਿੰਗ ਵੀ ਕਰ ਰਹੇ ਹਨ।

ਐਨਆਈਏ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ-ਐਨਸੀਆਰ ਖੇਤਰ ਵਿੱਚ 50 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ ਤਾਂ ਜੋ ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਚਕਾਰ ਵਧ ਰਹੇ ਗਠਜੋੜ ਨੂੰ ਨਸ਼ਟ ਕੀਤਾ ਜਾ ਸਕੇ। ਨੀਰਜ ਬਵਾਨਾ ਦੇ ਘਰ ਤੋਂ ਕੁਝ ਡਾਇਰੀਆਂ ਬਰਾਮਦ ਹੋਈਆਂ ਹਨ। ਐਨਆਈਏ ਨਾਲ ਜੁੜੇ ਸੂਤਰਾਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਡਾਇਰੀਆਂ ਵਿੱਚ ਲਿਖੀਆਂ ਗੱਲਾਂ ਬਾਰੇ ਬਵਾਨਾ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਨ੍ਹਾਂ ਡਾਇਰੀਆਂ ਵਿੱਚ ਕਥਿਤ ਤੌਰ ‘ਤੇ ਜ਼ਮੀਨਾਂ ਹੜੱਪਣ ਤੋਂ ਕਮਾਏ ਪੈਸੇ, ਦੂਜੇ ਗੈਂਗਸਟਰਾਂ ਨੂੰ ਮਹੀਨਾਵਾਰ ਅਦਾਇਗੀਆਂ, ਅਧਿਆਤਮਿਕ ਕਿਤਾਬਾਂ ਅਤੇ ਮੋਸਾਦ ਵਰਗੀਆਂ ਗਲੋਬਲ ਖੁਫੀਆ ਏਜੰਸੀਆਂ ਦੀਆਂ ਕਿਤਾਬਾਂ ਦੇ ਵੇਰਵੇ ਸ਼ਾਮਲ ਹਨ।

ਸੂਤਰ ਨੇ ਦੱਸਿਆ ਕਿ ਇਨ੍ਹਾਂ ਡਾਇਰੀਆਂ ਵਿੱਚ ਕਈ ਅਜਿਹੇ ਇੰਦਰਾਜ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਡਾਇਰੀ ਵਿਚ ਕੁਝ ਲੱਖ ਰੁਪਏ ਮਹੀਨਾਵਾਰ ਭੁਗਤਾਨ ਦੀ ਗੱਲ ਕੀਤੀ ਗਈ ਹੈ, ਜੋ ਕਿ ਉਸ ਨੇ ਜੇਲ੍ਹ ਵਿਚ ਬੰਦ ਦੂਜੇ ਗੈਂਗਸਟਰ ਟਿੱਲੂ ਤਾਜਪੁਰੀਆ ਨੂੰ ਅਦਾ ਕਰਨਾ ਹੈ। ਜੇਲ ‘ਚ ਬੰਦ ਗੈਂਗਸਟਰ ਨਵੀਨ ਬਾਲੀ ਨਾਲ 2 ਲੱਖ ਰੁਪਏ ਦੀ ਗੱਲ ਹੈ।

ਐਨਆਈਏ ਦੇ ਇੱਕ ਅਧਿਕਾਰੀ ਨੇ ਨਿਊਜ਼ 18 ਨੂੰ ਦੱਸਿਆ ਕਿ ਬਵਾਨਾ ਦੇ ਘਰ ਤੋਂ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਵਿੱਚ 100 ਕਰੋੜ ਰੁਪਏ ਦੇ ਪਲਾਟ ਨੂੰ ਹੜੱਪ ਕੇ ਕੀਤੀ ਜਾਣ ਵਾਲੀ ਰਿਕਵਰੀ ਦਾ ਵੀ ਵੇਰਵਾ ਹੈ। ਉਸ ਨੇ ਇਸ ਵਿੱਚ ਆਪਣੇ ‘ਕਟ’ ਦਾ ਜ਼ਿਕਰ ਕੀਤਾ ਹੈ, ਜੋ ਕਿ ਜਾਇਦਾਦ ਦੀ ਕੁੱਲ ਕੀਮਤ ਦਾ 30% ਦੇ ਕਰੀਬ ਹੈ।

ਐਨਆਈਏ ਦੇ ਅਨੁਸਾਰ, ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਕੁਝ ਸਭ ਤੋਂ ਬਦਨਾਮ ਗਿਰੋਹ ਦੇ ਨੇਤਾਵਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇਸ ਤਰ੍ਹਾਂ ਦੀਆਂ ਅੱਤਵਾਦੀ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪਿਛਲੇ ਸਮੇਂ ਵਿੱਚ ਜੇਲ ਭੇਜਿਆ ਗਿਆ ਹੈ।