Breaking News
Home / India / ਫਾਰਮ ਹਾਊਸ ‘ਚ ਕ੍ਰਿਸਮਸ ਮਨਾਉਣ ਗਏ ਸਲਮਾਨ ਖਾਨ ਨੂੰ ਸੱਪ ਨੇ ਡੱਸਿਆ

ਫਾਰਮ ਹਾਊਸ ‘ਚ ਕ੍ਰਿਸਮਸ ਮਨਾਉਣ ਗਏ ਸਲਮਾਨ ਖਾਨ ਨੂੰ ਸੱਪ ਨੇ ਡੱਸਿਆ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ ਉਨ੍ਹਾਂ ਨੂੰ ਸੱਪ ਨੇ ਡੱਸ ਲਿਆ ਹੈ। ਹਾਲਾਂਕਿ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ 25 ਦਸੰਬਰ ਦੀ ਰਾਤ ਸਲਮਾਨ ਖਾਨ ਦੇ ਪਨਵੇਲ ਸਥਿਤ ਫਾਰਮ ਹਾਊਸ ਦੀ ਹੈ ਜਿਥੇ ਉਹ ਪਰਿਵਾਰ ਸਮੇਤ ਕ੍ਰਿਸਮਸ ਮਨਾਉਣ ਗਏ ਸਨ।

ਰਿਪੋਰਟ ਮੁਤਾਬਕ ਸੱਪ ਜ਼ਹਿਰੀਲਾ ਨਹੀਂ ਸੀ। ਅਜਿਹੇ ‘ਚ ਸਲਮਾਨ ਖਾਨ ‘ਤੇ ਉਸ ਦੇ ਜ਼ਹਿਰ ਦਾ ਅਸਰ ਨਹੀਂ ਹੋਇਆ ਹੈ। ਸੱਪ ਦੇ ਡੱਸਣ ਤੋਂ ਬਾਅਦ ਸਲਸਾਨ ਖਾਨ ਨੂੰ ਨਵੀਂ ਮੁੰਬਈ ਦੇ ਕਾਮੋਠੇ ਇਲਾਕੇ ਦੇ ਐੱਮ.ਜੀ.ਐੱਮ. (ਮਹਾਤਮਾ ਗਾਂਧੀ ਮਿਸ਼ਨ) ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਅੱਜ ਸਵੇਰੇ ਕਰੀਬ ਨੌ ਵਜੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ। ਸਲਮਾਨ ਖਾਨ ਆਪਣੇ ਫਾਰਮ ਹਾਊਸ ‘ਚ ਮੌਜੂਦ ਹਨ।

ਦੱਸ ਦੇਈਏ ਕਿ ਸਲਮਾਨ ਖਾਨ 27 ਦਸੰਬਰ ਨੂੰ ਆਪਣਾ 56ਵਾਂ ਜਨਮ ਦਿਨ ਮਨਾਉਣਗੇ। ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਕਾਰਨ ਭਾਈਜਾਨ ਇਸ ਵਾਰ ਆਪਣਾ ਜਨਮ ਦਿਨ ਬਹੁਤ ਜ਼ੋਰ-ਸ਼ੋਰ ਨਾਲ ਨਹੀਂ ਮਨਾਉਣਗੇ। ਰਿਪੋਰਟ ਮੁਤਾਬਕ ਸਲਮਾਨ ਖਾਨ ਆਪਣਾ ਜਨਮ ਦਿਨ ਪਨਵੇਲ ਫਾਰਮ ਹਾਊਸ ‘ਚ ਮਨਾਉਣ ਵਾਲੇ ਸਨ। ਪਾਰਟੀ ‘ਚ ਪਰਿਵਾਰ ਵਾਲੇ ਅਤੇ ਕੁਝ ਖਾਸ ਦੋਸਤ ਹੀ ਸ਼ਾਮਲ ਹੋਣਗੇ। ਉਂਝ ਤਾਂ ਸਲਮਾਨ ਖਾਨ ਦੀ ਬਰਥਡੇਅ ਪਾਰਟੀ ਦੀ ਲਿਸਟ ਕਾਫੀ ਲੰਬੀ ਹੁੰਦੀ ਹੈ ਪਰ ਦੋ ਸਾਲਾਂ ਤੋਂ ਕੋਰੋਨਾ ਦੌਰਾਨ ਉਨ੍ਹਾਂ ਨੇ ਆਪਣਾ ਜਨਮ ਦਿਨ ਕਾਫੀ ਸਿੰਪਲ ਤਰੀਕੇ ਨਾਲ ਸੈਲੀਬਿਰੇਟ ਕੀਤਾ ਹੈ।

Check Also

ਟੈਂਕ ਵਾਂਗ ਮਜਬੂਤ ਮੋਦੀ ਦੀ ਨਵੀਂ ਕਾਰ, ਕੀਮਤ 12 ਕਰੋੜ ਰੁਪਏ

ਇਹ ਕਾਰ 2 ਮੀਟਰ ਦੀ ਦੂਰੀ ‘ਤੇ ਕੀਤੇ ਗਏ 15 ਕਿਲੋ ਦੇ ਟੀਐਨਟੀ ਧਮਾਕੇ ਨੂੰ …

%d bloggers like this: