‘2007 ਤੋਂ 2017 ਤੱਕ ਮੁੱਖ ਮੰਤਰੀ ਰਹਿੰਦਿਆਂ ਪ੍ਰਕਾਸ਼ ਸਿੰਘ ਬਾਦਲ ਕੋਲ ਅਜਿਹੀਆਂ 33 ਗੱਡੀਆਂ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਵੀ ਇਨ੍ਹਾਂ ਗੱਡੀਆਂ ਦੀ ਗਿਣਤੀ ਵਿੱਚ ਕੋਈ ਤਬਦੀਲੀ ਨਹੀਂ ਹੋਈ ਸੀ। ਕੀ ਹੁਣ ਭਗਵੰਤ ਮਾਨ ਜੀ ਖ਼ੁਦ ਇਹ ਦੱਸਣ ਦੀ ਖੇਚਲ਼ ਕਰਨਗੇ ਕਿ 42 ਗੱਡੀਆਂ ਦੇ ਕਾਫ਼ਲੇ ਦਾ ਉਹ ਕੀ ਕਰ ਰਹੇ ਹਨ ?’

ਸੀਨੀਅਰ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਫੇਸਬੁਕ ਸਫੇ ਉਤੇ ਇਕ ਆਰਟੀਆਈ ਜਾਣਕਾਰੀ ਸਾਂਝੀ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਿਛਲੇ ਮੁੱਖ ਮੰਤਰੀਆਂ ਦੇ ਮੁਕਾਬਲੇ ਵੱਡੀ ਸੁਰੱਖਿਆ ਹੈ।

ਉਨ੍ਹਾਂ ਨੇ ਆਪਣੇ ਫੇਸਬੁਕ ਸਫੇ ਉਤੇ ਆਰਟੀਆਈ ਸਾਂਝੀ ਕਰਦੇ ਹੋਏ ਲਿਖਿਆ ਹੈ- ”ਹੈਰਾਨ ਕਰਨ ਵਾਲਾ ਖ਼ੁਲਾਸਾ, RTI ਵਿੱਚ ਪਤਾ ਲੱਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜੀ ਕੋਲ ਮੌਜੂਦਾ ਸਮੇਂ ਪੰਜਾਬ ਦੇ ਸਰੁੱਖਿਆ ਵਿੰਗ ਵੱਲੋਂ ਦਿੱਤੀਆਂ ਗੱਡੀਆਂ ਤੋਂ ਇਲਾਵਾ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆਂ ਵਿੱਚ ਤਾਇਨਾਤ ਗੱਡੀਆਂ ਦੇ ਕਾਫ਼ਲੇ ਵਿੱਚ ਵੱਡਾ ਵਾਧਾ ਹੋਇਆ ਹੈ ।

2007 ਤੋਂ 2017 ਤੱਕ ਮੁੱਖ ਮੰਤਰੀ ਰਹਿੰਦਿਆਂ ਪ੍ਰਕਾਸ਼ ਸਿੰਘ ਬਾਦਲ ਕੋਲ ਅਜਿਹੀਆਂ 33 ਗੱਡੀਆਂ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਵੀ ਇਨ੍ਹਾਂ ਗੱਡੀਆਂ ਦੀ ਗਿਣਤੀ ਵਿੱਚ ਕੋਈ ਤਬਦੀਲੀ ਨਹੀਂ ਹੋਈ ਸੀ।

ਪਰ ਲੋਕਾਂ ਦਾ ਹੁਣ ਆਮ ਆਦਮੀ ਪਾਰਟੀ ਦੇ ਸਾਧਾਰਨ ਮੁੱਖ ਮੰਤਰੀ, ਜੋ ਇਹ ਆਮ ਕਿਹਾ ਕਰਦੇ ਸਨ ਕਿ ਇਹ ਰਾਜੇ ਮਹਾਂਰਾਜੇ ਇੰਨੀਆਂ ਗੱਡੀਆਂ ਦੇ ਕਾਫ਼ਲੇ ਦਾ ਕੀ ਕਰਦੇ ਹਨ ? ਕੀ ਹੁਣ ਭਗਵੰਤ ਮਾਨ ਜੀ ਖ਼ੁਦ ਇਹ ਦੱਸਣ ਦੀ ਖੇਚਲ਼ ਕਰਨਗੇ ਕਿ 42 ਗੱਡੀਆਂ ਦੇ ਕਾਫ਼ਲੇ ਦਾ ਉਹ ਕੀ ਕਰ ਰਹੇ ਹਨ ?

ਕਹਿਣਾ ਕੁੱਝ ਤੇ ਕਰਨਾ ਕੁੱਝ ?

ਕੀ ਇਹ ਪੰਜਾਬ ਦੇ ਲੋਕਾਂ ਨਾਲ ਬਦਲਾਅ ਦੇ ਨਾਮ ‘ਤੇ ਠੱਗੀ ਨਹੀਂ ?”

ਹੈਰਾਨ ਕਰਨ ਵਾਲਾ ਖ਼ੁਲਾਸਾ RTI ਵਿੱਚ ਪਤਾ ਲੱਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜੀ ਕੋਲ ਮੋਜੂਦਾ ਸਮੇਂ ਪੰਜਾਬ ਦੇ ਸਰੁੱਖਿਆ ਵਿੰਗ ਵੱਲੋਂ ਦਿੱਤੀਆਂ ਗੱਡੀਆਂ ਤੋਂ ਇਲਾਵਾ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆਂ ਵਿੱਚ ਤੈਨਾਤ ਗੱਡੀਆਂ ਦੇ ਕਾਫ਼ਲੇ ਵਿੱਚ ਵੱਡਾ ਵਾਧਾ ਹੋਇਆ ਹੈ । 2007 ਤੋਂ 2017 ਤੱਕ ਮੁੱਖ ਮੰਤਰੀ ਰਹਿੰਦਿਆਂ ਪ੍ਰਕਾਸ਼ ਸਿੰਘ ਬਾਦਲ ਕੋਲ ਅਜਿਹੀਆਂ 33 ਗੱਡੀਆਂ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਵੀ ਇੰਨਾਂ ਗੱਡੀਆਂ ਦੀ ਗਿਣਤੀ ਵਿੱਚ ਕੋਈ ਤਬਦੀਲੀ ਨਹੀਂ ਹੋਈ ਸੀ ।ਪਰ ਲੋਕਾਂ ਦਾ ਹੁਣ ਆਮ ਆਦਮੀ ਪਾਰਟੀ ਦੇ ਸਾਧਾਰਨ ਮੁੱਖ ਮੰਤਰੀ ਤੋਂ ਜੋ ਇਹ ਆਮ ਕਿਹਾ ਕਰਦੇ ਸਨ ਕਿ ਇਹ ਰਾਜੇ ਮਹਾਂਰਾਜੇ ਇੰਨੀਆਂ ਗੱਡੀਆਂ ਦੇ ਕਾਫ਼ਲੇ ਦਾ ਕੀ ਕਰਦੇ ਹਨ ? ਕੀ ਹੁਣ ਭਗਵੰਤ ਮਾਨ ਜੀ ਖ਼ੁਦ ਇਹ ਦੱਸਣ ਦੀ ਖੇਚਲ਼ ਕਰਨਗੇ ਕਿ 42 ਗੱਡੀਆਂ ਦੇ ਕਾਫ਼ਲੇ ਦਾ ਉਹ ਕੀ ਕਰ ਰਹੇ ਹਨ ? ਕਹਿਣਾ ਕੁੱਝ ਤੇ ਕਰਨਾ ਕੁੱਝ ? ਕੀ ਇਹ ਪੰਜਾਬ ਦੇ ਲੋਕਾਂ ਨਾਲ ਬਦਲਾਅ ਦੇ ਨਾਮ ‘ਤੇ ਠੱਗੀ ਨਹੀਂ ? – Partap Singh Bajwa