ਨੇਕੀ ਨੇ ਫਿਰ ਸੰਤ ਭਿੰਡਰਾਂਵਾਲਿਆਂ ਅਤੇ ਭਾਈ ਅੰਮ੍ਰਿਤਪਾਲ ਖਿਲਾਫ ਉਗਲਿਆ ਜ਼ਹਿਰ- ਅਖੇ, ਅੰਮ੍ਰਿਤਪਾਲ ਨਸ਼ੇ ਕਰਦਾ ਸੀ….ਟਿੱਪਣੀ- ਨੇਕੀ ਵੀਡੀਉ ਦੇਖਲਾ… ਉਹ ਸਿੰਘ ਸਜਣ ਤੋਂ ਪਹਿਲਾਂ ਵੀ ਤੇਰੇ ਵਰਗਿਆਂ ਦੀਆਂ ਪੂਛਾਂ ਚਕਾਉਂਦਾ ਸੀ.. ਹੁਣ ਵੀ ਨੇਕੀ ਦੇ ਕਿਸੇ ਪ੍ਰੇਮੀ ਪ੍ਰੇਮਣ ਨੂੰ ਸ਼ੱਕ ਆ ਕੇ ਨਾਮ ਦਾ ਨੇਕੀ ਝੂਠ ਦੀ ਪੰਡ ਆ…?

ਅੰਮ੍ਰਿਤਪਾਲ ਇਹ ਗੱਲਾਂ ਕਰਦਾ ਹੈ ਨੇਕੀ ਨੂੰ ਚੈਲੰਜ ਹੈ ਕਿ ਦੱਸੇ ਇਨ੍ਹਾਂ ਵਿਚ ਕਿਹੜੀ ਗਲ ਗਲਤ ਹੈ-ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਅੱਜ ਮੀਡੀਆ ਨੂੰ ਤਾੜਨਾ ਦੇ ਕੇ ਇਹ ਗੱਲ ਸਾਫ ਕਹੀ ਹੈ ਕਿ ਅੱਜ ਤੋਂ ਬਾਅਦ ਦੁਬਾਰਾ ਮੈਨੂੰ ਇਹ ਸਵਾਲ ਕਦੀ ਨਾ ਪੁੱਛਿਆ ਜਾਵੇ ਮੈਂ ਇਹ ਗੱਲ ਸਾਫ ਕਰ ਦੇਣਾ ਚਾਹੁੰਦਾ ਹਾਂ ਕੀ ਮੈਂ ਸੰਤਾਂ ਦੇ ਦਰਸਾਏ ਮਾਰਗ ਉੱਤੇ ਜ਼ਰੂਰ ਚੱਲ ਰਿਹਾ ਹਾਂ ਪਰ ਮੈਂ ਸੰਤਾਂ ਦੇ ਚਰਨਾਂ ਦੀ ਧੂੜ ਬਰਾਬਰ ਵੀ ਨਹੀਂ ਅਗਰ ਅਸੀਂ ਸੰਤਾਂ ਦੇ ਚਰਨਾਂ ਦੀ ਧੂੜ ਬਰਾਬਰ ਵੀ ਹੋ ਜਾਈਏ ਤਾਂ ਅਸੀਂ ਆਜ਼ਾਦ ਹੋ ਜਾਈਏ… ਮਾਰਗ ਤੇ ਚੱਲਣਾ ਅਤੇ ਤੁਲਨਾ ਦੇ ਵਿੱਚ ਬਹੁਤ ਫ਼ਰਕ ਹੈ ਅਸੀਂ ਉਨ੍ਹਾਂ ਦੇ ਚਲਾਏ ਹੋਏ ਮਾਰਗ ਉੱਤੇ ਚੱਲ ਰਹੇ ਹਾਂ ਹਰ ਸਿੱਖ ਨੂੰ ਸੰਤਾਂ ਦੇ ਚਲਾਏ ਹੋਏ ਮਾਰਗ ਉੱਤੇ ਚੱਲਣਾ ਚਾਹੀਦਾ ਹੈ

ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਬਾਹਰ ਬੈਠੇ ਐੱਨ ਆਰ ਆਈ ਵੀਰਾਂ ਨੂੰ ਤਾੜਨਾ ਪਾਉਂਦੇ ਹੋਏ ਕਿਹਾ ਕਿ ਜੇਕਰ ਤੁਹਾਡੇ ਨਿਆਣੇ ਕਮਾਉਣ ਲੱਗ ਗਏ ਹਨ ਤੇ ਤੁਸੀਂ ਉੱਥੇ ਬੈਠੇ ਬਾਹਰ ਕੀ ਕਰਦੇ ਹੋ ਉੱਥੇ ਪਾਰਕਾਂ ਦੇ ਵਿੱਚ ਬੈਠਣ ਨਾਲੋਂ ਇੱਥੇ ਆਣ ਕੇ ਆਪਣੀ ਪੰਜਾਬ ਦੀ ਧਰਤੀ ਵਿੱਚ ਬੈਠੋ ਜ਼ਮੀਨਾਂ ਜਾਇਦਾਦਾਂ ਬਣਾਈਆਂ ਭਈਆਂ ਨੂੰ ਦੇ ਕੇ ਕਲੋਨੀਆਂ ਕਟਵਾਉਣ ਨਾਲੋਂ ਤਾਂ ਇਹ ਚੰਗਾ ਕੇ ਤੁਸੀਂ ਆਪ ਆਣ ਕੇ ਆਪਣੀ ਜ਼ਮੀਨ ਜਾਇਦਾਦ ਆਪਣੇ ਪੰਥ ਆਪਣੇ ਪੰਜਾਬ ਦੀ ਸੇਵਾ ਵਿੱਚ ਲੱਗੋ

ਜਿਹੜੇ ਨੌਜਵਾਨ ਕਹਿੰਦੇ ਨੇ ਕਿ ਨਸ਼ਾ ਲੱਗ ਗਿਆ ਹੈ ਨਸ਼ਾ ਬੜੀ ਮਾੜੀ ਚੀਜ਼ ਹੈ ਖ਼ਾਸਕਰ ਜਿਹੜਾ ਸੰਥੈਟਿਕ ਡਰੱਗ ਪੰਜਾਬ ਵਿੱਚ ਨਸਲਕੁਸ਼ੀ ਦੇ ਰੂਪ ਵਿੱਚ ਡਰੱਗ ਹੈ ਕਿ ਇਹ ਇਕੱਲਾ ਤੁਹਾਡਾ ਜੀਵਨ ਨਹੀਂ ਖ਼ਰਾਬ ਕਰਦਾ ਜਿਹੜੇ ਇਸ ਡਰੱਗ ਨਾਲ ਲੱਗੇ ਹੋਏ ਨੇ ਤੁਹਾਡੀਆਂ ਨਸਲਾਂ ਉੱਤੇ ਵੀ ਪ੍ਰਭਾਵ ਪਵੇਗਾ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਮਰਦ ਸੂਰਮੇ ਨਹੀਂ ਪੈਦਾ ਹੋਣਗੇ ਸੋ ਜਿਹੜੇ ਨੌਜਵਾਨਾਂ ਨੂੰ ਇਹ ਨਸ਼ੇ ਦੀ ਲੱਤ ਲੱਗ ਗਈ ਹੈ ਇਹ ਲੱਤ ਦਵਾਈਆਂ ਨਾਲ ਘੱਟ ਸੁੱਟਣੀ ਹੈ ਗੁਰੂ ਦੇ ਲੜ ਲੱਗੋ ਸੌ ਅੱਸੀ ਸੱਦਾ ਦਿੰਨੇ ਆਂ ਸਮੂਹ ਨੌਜਵਾਨਾਂ ਨੂੰ ਪੰਜਾਬ ਦਿਆਂ ਨੂੰ ਅਸੀਂ ਮਾੜੀ ਚੰਗੀ ਜਗ੍ਹਾ ਬਣਾ ਦਿਆਂਗੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਸ਼ਸਤਰ ਵਿੱਦਿਆ ਲੈਣੀ ਹੈ ਤਿਆਰ ਬਰ ਤਿਆਰ ਹੋ ਕੇ ਖੰਡੇ ਬਾਟੇ ਦੀ ਪਾਹੁਲ ਸਕਣੀ ਹੈ ਜੇਕਰ ਪਾਹੁਲ ਮਰਿਆ ਨੂੰ ਜੀਂਦਾ ਕਰ ਸਕਦੀ ਹੈ ਤਾਂ ਤੁਹਾਡਾ ਨਸ਼ਾ ਵੀ ਛੁਡਾ ਸਕਦੀ ਹੈ ਸੌ ਨੌਜਵਾਨੋ ਜਿਹੜੇ ਨਸ਼ੇ ਪੀਣ ਵਾਲੇ ਖਾਣ ਵਾਲੇ ਮੁੰਡੇ ਨੇ ਨੌਜਵਾਨ ਨੇ ਜਿਹੜੇ ਇਸ ਦਲਦਲ ਵਿੱਚ ਫਸੇ ਨੇ ਉਨ੍ਹਾਂ ਨਾਲ ਕਿਸੇ ਨੇ ਵੀ ਨਫਰਤ ਨਹੀਂ ਕਰਨੀ ਉਹ ਇਸ ਢਾਂਚੇ ਦੇ ਹਿੰਦੋਸਤਾਨ ਦੀ ਹਕੂਮਤ ਦੇ ਸ਼ਿਕਾਰ ਨੌਜਵਾਨ ਨੇ ਉਨ੍ਹਾਂ ਦੇ ਉੱਪਰ ਜਬਰ ਹੋਇਆ ਕਈ ਕਹਿੰਦੇ ਨੇ ਕਿ ਕਿਹੜਾ ਕੋਈ ਇਨ੍ਹਾਂ ਦੇ ਮੂੰਹ ਵਿਚ ਪਾ ਕੇ ਜਾਂਦਾ ਹੈ ਜੇਕਰ ਨਸ਼ਾ ਵਿਕਦਾ ਹੈ ਸ਼ਰ੍ਹੇਆਮ ਤੇ ਲੋਕ ਆਪਣੀ ਮਰਜ਼ੀ ਨਾਲ ਪੀਂਦੇ ਨੇ ਤੇ ਫਿਰ ਹਕੂਮਤ ਨੇ ਹਥਿਆਰਾਂ ਉਤੇ ਪਾਬੰਦੀ ਕਿਉਂ ਲਗਾਈ ਹੈ ਕੋਈ ਮੂਰਖ ਥੋੜ੍ਹੀ ਹੈ ਜੋ ਐਵੇਂ ਗੋਲ਼ੀਆਂ ਚਲਾਈ ਜਾਵੇਗੀ ਪੰਦਰਾਂ ਸੋਲ਼ਾਂ ਸਾਲ ਦੇ ਨੌਜਵਾਨ ਜਿਨ੍ਹਾਂ ਨੂੰ ਅੱਜ ਸੋਝੀ ਨਹੀਂ ਸਮਾਜ ਦੀ ਸਕੂਲਾਂ ਦੇ ਵਿੱਚ ਨਸ਼ਾ ਪਹੁੰਚ ਗਿਆ ਕਿਸੇ ਵੀ ਗੁਰੂ ਘਰ ਚਲੇ ਜਾਓ ਤੁਹਾਨੂੰ ਜ਼ਮੀਨ ਉੱਤੇ ਤੰਬਾਕੂ ਪੁੜੀਆਂ ਪਈਆਂ ਲੱਭ ਜਾਂਦੀਆਂ ਨੇ ਸਾਡਾ ਖੂਨ ਖੋਲ੍ਹਣਾ ਬੰਦ ਹੋ ਗਿਆ ਜਾਹ ਤੇ ਸਾਡਾ ਖ਼ੂਨ ਚਿੱਟਾ ਹੋ ਗਿਆ ਜਾਂ ਫਿਰ ਸਾਨੂੰ ਮਹਾਰਾਜ ਨਾਲ ਪ੍ਰੇਮ ਨਹੀਂ ਰਿਹਾ ਸੋ ਇਸ ਕਰਕੇ ਮਹਿਸੂਸ ਕਰੋ ਜਿੰਨਾ ਚਿਰ ਕੌਮ ਦਾ ਦਰਦ ਤੁਸੀਂ ਮਹਿਸੂਸ ਨਹੀਂ ਕਰਦੇ ਤੁਹਾਡੀ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਨਹੀਂ ਗਵਾਚ ਦਾ ਉਨ੍ਹਾਂ ਚਿਰ ਤੁਹਾਡੇ ਮਨ ਵਿੱਚ ਕੋਈ ਨਾ ਕੋਈ ਖੋਟ ਹੈ ਸਾਡੇ ਮਨ ਵਿੱਚ ਨਹੀਂ ਕਫ਼ਨ ਬੰਨ੍ਹ ਕੇ ਸਿਰਾਂ ਤੇ ਤੁਰਨ ਦੀ ਗੱਲ ਕਿਉਂ ਕੀਤੀ ਸੀ ਕੀ ਜਦੋਂ ਬਚਿਆ ਹੀ ਨਹੀਂ ਕੁਝ ਸਾਡੇ ਕੋਲ ਤੇ ਫਿਰ ਬਚਾ ਕੇ ਕੀਹਨੂੰ ਰੱਖੀਏ ਕਿਹੜੀ ਅਸੀਂ ਜੱਸਾ ਸਿੰਘ ਆਹਲੂਵਾਲੀਆ ਦੀ ਸੰਤਾਨ ਹਾਂ ਕੀ ਸਾਡੇ ਬੱਚੇ ਨਾ ਰੁਲ ਜਾਣ ਕਿਤੇ ਰੁਲ ਜਾਣਗੇ ਤਾਂ ਕੀ ਹੋ ਜਾਵੇਗਾ ਤਿੱਨ ਚਾਰ ਲੱਖ ਨੌਜਵਾਨ ਗੋਲੀ ਨਾਲ ਮਾਰ ਦਿੱਤਾ ਸੱਤ ਅੱਠ ਲੱਖ ਦਸ ਲੱਖ ਨੌਜਵਾਨ ਨਸ਼ੇ ਨਾਲ ਮਾਰ ਦਿੱਤਾ ਤੇ ਤੁਸੀਂ ਕਿੱਥੇ ਭੱਜਣ ਦੀ ਗੱਲ ਕਰਦੇ ਹੋ

ਭਾਈ ਅੰਮ੍ਰਿਤਪਾਲ ਸਿੰਘ ਦੀ 2019 ਦੀ ਸਿੰਘ ਸਜਣ ਤੋਂ ਪਹਿਲਾਂ ਦੀ ਵੀਡੀਉ