ਬੰਬੀਹਾ ਗੈਂਗ ਦੀ ਸਰਕਾਰ ਤੇ ਪੁਲਿਸ ਨੂੰ ਧਮਕੀ, ‘ਸਹੀ ਨਹੀਂ ਕੀਤਾ, ਤੁਸੀਂ ਕਰ ਲਿਆ ਜੋ ਕਰਨਾ ਸੀ, ਹੁਣ….

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅਸੰਧ ਇਲਾਕੇ ਵਿੱਚ ਗੈਂਗਸਟਰ ਦਿਲੇਰ ਕੋਟੀਆ ਦੇ ਘਰ ਨੂੰ ਗੈਰ-ਕਾਨੂੰਨੀ ਕਹਿ ਕੇ ਢਾਹ ਦਿੱਤਾ ਗਿਆ। ਇਸ ਕਾਰਵਾਈ ਤੋਂ ਨਾਰਾਜ਼ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਲਿਖ ਕੇ ਹਰਿਆਣਾ ਸਰਕਾਰ, ਪੁਲਿਸ ਅਤੇ ਡੀਟੀਪੀ ਨੂੰ ਧਮਕੀ ਦਿੱਤੀ ਹੈ।

ਸਤਿ ਸ੍ਰੀ ਅਕਾਲ ਰਾਮ ਰਾਮ ਜੀ ਸਾਰੇ ਵੀਰ ਠੀਕ ਹੋਣ ਗੇ ਸਾਰੇ ਜਾਣਦੇ ਹੋ ਦਲੇਰ ਕੋਟੀਆ ਨੂੰ ਕੱਲ੍ਹ ਜੋ ਹੋਇਆ ਬਹੁਤ ਮਾੜਾ ਹੋਇਆ ਘਰ ਤੋੜ ਦਿੱਤਾ ਹੁਣ ਅਸੀਂ ਸਰਕਾਰ ਤੇ ਪੁਲਿਸ ਤੇ ਉਹ ਡੀਟੀਪੀ ਨੂੰ ਵਾਰਨਿੰਗ ਦਿੰਦੇ ਹਾਂ ਤੁਸੀਂ ਕਰ ਲਿਆ ਜੋ ਕਰਨਾ ਸੀ ਅਸੀਂ ਅਸੀਂ ਕਰਾ ਗੇ ਸਹੀ ਨਹੀਂ ਕੀਤਾ ਅਸੀਂ ਦੱਸਾਂਗੇ ਕਿਦਾਂ ਕਿਸੇ ਦੇ ਘਰ ਤੋੜੀ ਦੇ ਅਜ ਤੋਂ 30 ਸਾਲ ਪਹਿਲਾਂ ਦਾ ਬਣਿਆ ਸੀ ਉਦੋਂ ਕਿਥੇ ਜਦੋਂ ਦਲੇਰ ਸਾਰਾ ਕੁਝ ਵੇਚ ਕੇ ਚਲਾ ਗਿਆ ਉਦੋਂ ਘਰ ਵਾਲਿਆਂ ਨਾਲ ਕੋਈ ਮਤਲਬ ਨਹੀਂ ਤੇ ਕਿਉਂ ਏਦਾਂ ਕਰਦੇ ਗੈਂਗਸਟਰ ਪੈਦਾ ਨਹੀਂ ਹੁੰਦਾ ਬਣਾਉਦੇ ਤੁਸੀਂ ਖੁਦ ਵੇਖ ਲੋ ਹੁਣ ਬੰਦਾ ਕੀ ਕਰੇ ਪਰ ਅਸੀਂ ਹੁਣ ਛੱਡਣਾ ਨਹੀਂ ਯਾਦ ਰੱਖਿਓ ਘਰ ਵਾਲਿਆਂ ਦਾ ਹਾਲ ਦੇਖਿਆ, ਹੁਣ ਬੱਸ ਹੋਰ ਕੁਝ ਨਹੀਂ ਕਹਿਣਾ ਹੁਣ ਤੁਸੀਂ ਦੇਖਿਓ .. ਵੇਟ ਐਂਡ ਵਾਚ।

ਇਸ ਸਬੰਧੀ ਜ਼ਿਲ੍ਹਾ ਟਾਊਨ ਪਲਾਨਰ ਆਰ.ਐਸ.ਬਾਠ ਅਤੇ ਸੀ.ਆਈ.ਏ.-2 ਦੇ ਇੰਚਾਰਜ ਮੋਹਨ ਲਾਲ ਦੀ ਹਾਜ਼ਰੀ ਵਿੱਚ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਸੰਦੌੜ-ਕਰਨਾਲ ਹਾਈਵੇਅ-709ਏ ਤੋਂ ਲਿੰਕ ਸੜਕ ’ਤੇ ਖੇਤਾਂ ਵਿੱਚ ਬਣੇ ਦਲੇਰ ਕੋਟੀਆ ਅਤੇ ਉਸ ਦੇ ਭਰਾ ਤੇਜੇਂਦਰ ਸਿੰਘ ਦੇ ਨਾਂ ’ਤੇ ਦਰਜ ਹੋਏ ਮਕਾਨ ਨੂੰ 2 ਜੇ.ਸੀ.ਬੀ. ਦੱਸ ਦਈਏ ਕਿ ਦੋਵੇਂ ਭਰਾ ਵਿਦੇਸ਼ ‘ਚ ਹਨ ਅਤੇ ਦੋਵਾਂ ‘ਤੇ ਫਿਰੌਤੀ ਮੰਗਣ ਦੇ ਕਈ ਮਾਮਲੇ ਦਰਜ ਹਨ।