ਖ਼ੂਬਸੂਰਤੀ ’ਚ ਬਾਲੀਵੁੱਡ ਅਦਾਕਾਰਾਂ ਤੋਂ ਘੱਟ ਨਹੀਂ IPS ਪੂਜਾ ਯਾਦਵ, ਜਾਣੋ ਰਿਸੈਪਸ਼ਨਿਸਟ ਤੋਂ IPS ਤਕ ਦਾ ਸਫ਼ਰ #IPS #PoojaYadav #Receptionist #Haryana

IPS ਪੂਜਾ ਯਾਦਵ ਦਾ ਜਨਮ 20 ਸਤੰਬਰ 1988 ਨੂੰ ਹੋਇਆ। ਉਨ੍ਹਾਂ ਨੇ ਆਪਣਾ ਬਚਪਨ ਹਰਿਆਣਾ ’ਚ ਬੀਤਾਇਆ। ਪੂਜਾ ਯਾਦਵ ਨੂੰ ਦੇਸ਼ ਦੇ ਸਭ ਤੋਂ ਖੂਬਸੂਰਤ ਅਫ਼ਸਰਾਂ ’ਚ ਗਿਣਿਆ ਜਾਂਦਾ ਹੈ। ਉਹ 2018 ਬੈਚ ਦੀ ਆਈ.ਪੀ.ਐੱਸ ਅਧਿਕਾਰੀ ਹੈ। ਪੂਜਾ ਯਾਦਵ ਇਸ ਨੌਕਰੀ ਤੋਂ ਪਹਿਲਾਂ ਦੇਸ਼-ਵਿਦੇਸ਼ ’ਚ ਕਈ ਨੌਕਰੀਆਂ ਕਰ ਚੁੱਕੀ ਹੈ।

IPS ਪੂਜਾ ਯਾਦਵ ਦੀ ਸ਼ੁਰੂਆਤੀ ਸਿੱਖਿਆ ਹਰਿਆਣਾ ਤੋਂ ਹੋਈ ਸੀ। ਉਸਨੇ ਬਾਇਓਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ ’ਚ ਐੱਮ.ਟੈਕ ਦੀ ਡਿਗਰੀ ਹਾਸਲ ਕੀਤੀ ਹੈ। ਇਸ ਤੋਂ ਬਾਅਦ ਉਹ ਕੈਨੇਡਾ ਚਲੀ ਗਈ।

ਕੁਝ ਸਾਲ ਕੈਨੇਡਾ ’ਚ ਕੰਮ ਕਰਨ ਤੋਂ ਬਾਅਦ ਉਹ ਜਰਮਨੀ ਚਲੀ ਗਈ। ਪਰ ਉਹ ਆਪਣੇ ਦੇਸ਼ ਲਈ ਕੁਝ ਕਰਨਾ ਚਾਹੁੰਦੀ ਸੀ ਅਤੇ ਇਸੇ ਲਈ ਉਹ ਵਿਦੇਸ਼ ’ਚੋਂ ਨੌਕਰੀ ਛੱਡ ਕੇ ਭਾਰਤ ਆ ਗਈ।
ਦੱਸ ਦੇਈਏ ਭਾਰਤ ਆ ਕੇ ਪੂਜਾ ਯਾਦਵ ਨੇ UPSC ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ। ਆਪਣੀ ਪਹਿਲੀ ਕੋਸ਼ਿਸ਼ ’ਚ ਅਸਫ਼ਲ ਹੋਣ ਤੋਂ ਬਾਅਦ ਵੀ ਉਸ ਨੇ ਹਾਰ ਨਹੀਂ ਮੰਨੀ।

ਇਸ ਤੋਂ ਬਾਅਦ ਉਸ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਅਤੇ 174ਵਾਂ ਰੈਂਕ ਹਾਸਲ ਕਰਨ ’ਚ ਸਫਲ ਰਹੀ। ਪੂਜਾ ਯਾਦਵ 2018 ਬੈਚ ਦੀ ਆਈ.ਪੀ.ਐੱਸ ਅਧਿਕਾਰੀ ਹੈ।ਐੱਮ.ਟੈਕ ਦੀ ਪੜ੍ਹਾਈ ਦੇ ਨਾਲ UPSC ਪ੍ਰੀਖਿਆ ਦੀ ਤਿਆਰੀ ਕਰਦੇ ਹੋਏ, ਉਸਨੇ ਆਪਣੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਬੱਚਿਆਂ ਨੂੰ ਟਿਊਸ਼ਨ ਪੜ੍ਹਾਇਆ ਅਤੇ ਰਿਸੈਪਸ਼ਨਿਸਟ ਵਜੋਂ ਵੀ ਕੰਮ ਕੀਤਾ।

ਹੁਣ ਆਈ.ਪੀ.ਐੱਸ ਪੂਜਾ ਯਾਦ ਗੁਜਰਾਤ ਕੈਡਰ ’ਚ ਅਫ਼ਸਰ ਹੈ। ਪੂਜਾ ਲਈ ਆਈ.ਪੀ.ਐੱਸ ਬਣਨਾ ਆਸਾਨ ਨਹੀਂ ਹੈ। ਪੂਜਾ ਦੇ ਪਰਿਵਾਰ ਨੇ ਉਨ੍ਹਾਂ ਦੀ ਹਮੇਸ਼ਾ ਲਈ ਸਪੋਰਟ ਕੀਤਾ।

ਆਈ.ਪੀ.ਐੱਸ ਪੂਜਾ ਯਾਦਵ ਦਾ ਸਾਲ 2016 ’ਚ ਬੈਚ ਦੇ ਆਈ.ਏ.ਐੱਸ ਅਧਿਕਾਰੀ ਵਿਕਲਪ ਭਾਰਦਵਾਜ ਨਾਲ ਵਿਆਹ ਹੋਇਆ। ਉਹ ਕੇਰਲ ਕੇਡਰ ਦਾ ਅਧਿਕਾਰੀ ਹੈ ਪਰ ਪੂਜਾ ਨਾਲ ਵਿਆਹ ਕਰਾਉਣ ਤੋਂ ਬਾਅਦ ਉਸ ਨੇ ਗੁਜਰਾਤ ਕੇਡਰ ’ਚ ਤਬਾਦਲੇ ਦੀ ਬੇਨਤੀ ਕੀਤੀ ਹੈ। ਦੱਸ ਦੇਈਏ ਦੋਹਾਂ ਦੀ ਮੁਲਾਕਾਤ ਮਸੂਰੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਿਨਿਸਟ੍ਰੇਸ਼ਨ ’ਚ ਹੋਈ ਸੀ।