Don’t Call Me Bhaiya Viral Post: ਇਸ ਕੈਬ ਡਰਾਈਵਰ ਦੀ ਖਾਸ ਗੱਲ ਇਹ ਹੈ ਕਿ ਉਸ ਨੂੰ ਇਹ ਪਸੰਦ ਨਹੀਂ ਕਿ ਕੋਈ ਉਸ ਨੂੰ “ਭਈਆ ਜਾਂ ਅੰਕਲ” ਕਹਿ ਕੇ ਬੁਲਾਵੇ। ਇਸ ਲਈ ਇਸ ਡਰਾਈਵਰ ਨੇ ਆਪਣੀ ਸੀਟ ਦੇ ਪਿਛਲੇ ਪਾਸੇ ਪੱਕੇ ਤੌਰ ਉੱਤੇ ਇਹ ਲਿਖਵਾ ਲਿਆ ਹੈ ਕਿ “ਮੈਨੂੰ ਭਈਆ ਜਾਂ ਅੰਕਲ ਨਾ ਕਿਹਾ ਜਾਵੇ”।

ਬਦਲਦੇ ਸਮੇਂ ਦੇ ਨਾਲ ਲੋਕ ਕੈਬ ਦੀ ਵਰਤੋਂ ਜ਼ਿਆਦਾ ਕਰ ਰਹੇ ਹਨ। ਸਫ਼ਰ ਦੌਰਾਨ ਕਈ ਵਾਰ ਡਰਾਈਵਰ ਨਾਲ ਗੱਲਬਾਤ ਹੋ ਜਾਂਦੀ ਹੈ। ਅਜਿਹੇ ‘ਚ ਸਵਾਲ ਪੈਦਾ ਹੁੰਦਾ ਹੈ ਕਿ ਗੱਲਬਾਤ ਦੌਰਾਨ ਤੁਸੀਂ ਡਰਾਈਵਰ ਨੂੰ ਕੀ ਕਹਿ ਕੇ ਸੰਬੋਧਿਤ ਕਰਦੇ ਹੋ…ਡਰਾਈਵਰ ਸਾਹਿਬ, ਭਾਅ ਜੀ, ਅੰਕਲ ਜਾਂ ਕੁਝ ਹੋਰ। ਖੈਰ, ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਨਾਲ ਫਰਕ ਕੀ ਪੈਂਦਾ ਹੈ। ਦਰਅਸਲ ਇੱਕ ਕੈਬ ਦੀ ਫੋਟੋ ਵਾਇਰਲ ਹੋ ਰਹੀ ਹੈ। ਇਸ ਕੈਬ ਡਰਾਈਵਰ ਦੀ ਖਾਸ ਗੱਲ ਇਹ ਹੈ ਕਿ ਉਸ ਨੂੰ ਇਹ ਪਸੰਦ ਨਹੀਂ ਕਿ ਕੋਈ ਉਸ ਨੂੰ “ਭਈਆ ਜਾਂ ਅੰਕਲ” ਕਹਿ ਕੇ ਬੁਲਾਵੇ। ਇਸ ਲਈ ਇਸ ਡਰਾਈਵਰ ਨੇ ਆਪਣੀ ਸੀਟ ਦੇ ਪਿਛਲੇ ਪਾਸੇ ਪੱਕੇ ਤੌਰ ਉੱਤੇ ਇਹ ਲਿਖਵਾ ਲਿਆ ਹੈ ਕਿ “ਮੈਨੂੰ ਭਈਆ ਜਾਂ ਅੰਕਲ ਨਾ ਕਿਹਾ ਜਾਵੇ”


ਡਰਾਈਵਰ ਦੀ ਇਹ ਪੋਸਟ ਵਾਇਰਲ ਹੋ ਗਈ ਹੈ। ਲੋਕ ਹੁਣ ਨੋਟਿਸ ਨੂੰ ਲੈ ਕੇ ਵੱਖ-ਵੱਖ ਤਰਕ ਦੇ ਰਹੇ ਹਨ। ਟਵਿਟਰ ਯੂਜ਼ਰ ਸੋਹਿਨੀ ਐਮ ਨੇ ਇਸ ਪੋਸਟ ਨੂੰ ਫੋਟੋ ਸ਼ੇਅਰ ਕੀਤਾ ਹੈ। ਇੱਕ ਯੂਜ਼ਰ ਨੇ ਲਿਖਿਆ ਹੈ ਕਿ “ਹੁਣ ਡਰਾਈਵਰ ਕੀ ਕਿਹ ਕੇ ਬੁਲਾਈਏ, ਬੌਸ ਜਾਂ ਟਪੋਰੀ ਕੀ ਕਹੀਏ?” ਸੋਹਣੀ ਨੇ ਇਸ ਦੇ ਜਵਾਬ ਵਿੱਚ ਲਿਖਿਆ ਹੈ ਕਿ ਮੁੰਬਈ ਵਿੱਚ ਬਹੁਤ ਸਾਰੇ ਬਜ਼ੁਰਗ ਕੈਬ ਡਰਾਈਵਰ ਹਨ। ਉਨ੍ਹਾਂ ਨੂੰ ਨਾਮ ਨਾਲ ਬੁਲਾਉਣਾ ਅਜੀਬ ਲੱਗਦਾ ਹੈ।


ਅਦਿਤੀ ਨਾਂ ਦੀ ਯੂਜ਼ਰ ਨੇ ਲਿਖਿਆ, ‘ਮੈਂ ਹਰ ਡਰਾਈਵਰ ਨੂੰ ‘ਡਰਾਈਵਰ ਸਾਹਬ’ ਕਹਿ ਕੇ ਬੁਲਾਉਂਦੀ ਹਾਂ। ਇੱਕ ਵਾਰ ਮੈਂ ਇੱਕ ਕੈਬ ਡਰਾਈਵਰ ਨੂੰ ‘ਡਰਾਈਵਰ ਸਾਹਬ’ ਕਹਿ ਕੇ ਬੁਲਾਇਆ ਤਾਂ ਉਹ ਬਹੁਤ ਖੁਸ਼ ਹੋਇਆ, ਕਿਉਂਕਿ ਉਹ 20 ਸਾਲਾਂ ਤੋਂ ਕੈਬ ਚਲਾ ਰਿਹਾ ਸੀ ਤੇ ਉਸ ਨੂੰ ਕਿਸੇ ਨੇ ਇੰਝ ਕਹਿ ਕੇ ਸੰਬੋਧਿਤ ਨਹੀਂ ਕੀਤਾ ਸੀ। ਇਸ ਗੱਲ ਤੋਂ ਖੁਸ਼ ਹੋ ਉਸ ਨੇ ਕਾਫੀ ਸਮਾਂ ਮੇਰੇ ਨਾਲ ਇਸ ਬਾਰੇ ਚਪਚਾ ਵੀ ਕੀਤੀ।


ਇਕ ਹੋਰ ਯੂਜ਼ਰ ਨੇ ਲਿਖਿਆ- ਮੈਂ ਉਸ ਨੂੰ ਸਰ ਜਾਂ ਮੈਡਮ ਕਹਿ ਕੇ ਸੰਬੋਧਨ ਕਰਦਾ ਹਾਂ। ਇਹ ਆਦਰਯੋਗ ਅਤੇ ਪੇਸ਼ੇਵਰ ਦਿਖਾਈ ਦਿੰਦਾ ਹੈ। ਨਾਲ ਹੀ ਜਦੋਂ ਅਸੀਂ ਅੰਕਲ ਜਾਂ ਭਈਆ ਕਹਿ ਕੇ ਕਿਸੇ ਨੂੰ ਬੁਲਾਉਂਦੇ ਹਾਂ ਤਾਂ ਕਈ ਵਾਰ ਲੋਕ ਇਸ ਨੂੰ ਗਲਤ ਤਰੀਕੇ ਨਾਲ ਸੰਝ ਲੈਂਦੇ ਹਨ।