ਬਿੱਗ ਬੌਸ 16 ਅਕਤੂਬਰ ਦੀ ਪਹਿਲੀ ਤਰੀਖ ਦਿਨ ਸ਼ਨੀਵਾਰ 2022 ਨੂੰ ਪ੍ਰੀਮੀਅਰ ਲਈ ਤਿਆਰ ਹੈ ਅਤੇ ਲੋਕ ਇਸ ਸ਼ੌਅ ਲਈ ਪਹਿਲਾਂ ਹੀ ਉਤਸ਼ਾਹਿਤ ਹਨ ਅਤੇ ਸੀਜ਼ਨ ਦੇ ਪ੍ਰਤੀਯੋਗੀਆਂ ਬਾਰੇ ਅੰਦਾਜ਼ਾ ਲਗਾ ਰਹੇ ਹਨ। ਬਿੱਗ ਬੌਸ 16 ਅੱਜ ਰਾਤ ਤੋਂ ਸ਼ੁਰੂ ਹੋਵੇਗਾ ਅਤੇ ਇਕ ਵਾਰ ਫਿਰ ਤੋਂ ਕੁਝ ਪ੍ਰਤੀਯੋਗੀ ਘਰ ਦੇ ਅੰਦਰ ਕੈਦ ਹੋ ਜਾਣਗੇ

ਬਿੱਗ ਬੌਸ 16 ਅਕਤੂਬਰ ਦੀ ਪਹਿਲੀ ਤਰੀਖ ਦਿਨ ਸ਼ਨੀਵਾਰ 2022 ਨੂੰ ਪ੍ਰੀਮੀਅਰ ਲਈ ਤਿਆਰ ਹੈ ਅਤੇ ਲੋਕ ਇਸ ਸ਼ੌਅ ਲਈ ਪਹਿਲਾਂ ਹੀ ਉਤਸ਼ਾਹਿਤ ਹਨ ਅਤੇ ਸੀਜ਼ਨ ਦੇ ਪ੍ਰਤੀਯੋਗੀਆਂ ਬਾਰੇ ਅੰਦਾਜ਼ਾ ਲਗਾ ਰਹੇ ਹਨ। ਬਿੱਗ ਬੌਸ 16 ਅੱਜ ਰਾਤ ਤੋਂ ਸ਼ੁਰੂ ਹੋਵੇਗਾ ਅਤੇ ਇਕ ਵਾਰ ਫਿਰ ਤੋਂ ਕੁਝ ਪ੍ਰਤੀਯੋਗੀ ਘਰ ਦੇ ਅੰਦਰ ਕੈਦ ਹੋ ਜਾਣਗੇ। ਹੁਣ ਤੱਕ ਅਧਿਕਾਰਤ ਤੌਰ ‘ਤੇ ਜਿੱਥੇ ਸਿਰਫ ਅਬਦੁ ਰੋਜ਼ਿਕ ਦਾ ਨਾਂ ਲਿਆ ਗਿਆ ਹੈ, ਉਥੇ ਹੀ ਦੂਜੇ ਪਾਸੇ ਬਾਕੀ ਪ੍ਰਤੀਯੋਗੀਆਂ ਦੇ ਪ੍ਰੋਮੋ ਆਉਣੇ ਸ਼ੁਰੂ ਹੋ ਗਏ ਹਨ, ਹਾਲਾਂਕਿ ਉਨ੍ਹਾਂ ਦੇ ਚਿਹਰੇ ਨਹੀਂ ਦਿਖਾਏ ਗਏ ਹਨ। ਅਜਿਹੇ ‘ਚ ਇਕ ਅਭਿਨੇਤਰੀ ਦਾ ਪ੍ਰੋਮੋ ਵੀ ਸਾਹਮਣੇ ਆਇਆ ਹੈ।


ਨਿਮਰਤ ਕੌਰ ਆਹਲੂਵਾਲੀਆ ਦੀ ਖੂਬਸੂਰਤ ਲੁੱਕ!
ਕਲਰਸ ਨੇ ਸੋਸ਼ਲ ਮੀਡੀਆ ‘ਤੇ ਇਕ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ ‘ਚ ਇਕ ਅਭਿਨੇਤਰੀ ਅੱਖਾਂ ‘ਤੇ ਪੱਟੀ ਬੰਨ੍ਹ ਕੇ ਬਿੱਗ ਬੌਸ ਦੇ ਮੰਚ ‘ਤੇ ਆਉਂਦੀ ਹੈ ਅਤੇ ਫਿਰ ਸਲਮਾਨ ਖਾਨ ਦਾ ਹੱਥ ਫੜ ਕੇ ਕਹਿੰਦੀ ਹੈ- ’ਮੈਂ’ਤੁਸੀਂ ਹਿੰਦੁਸਤਾਨ ਦਾ ਸਭ ਤੋਂ ਵੱਡਾ ਸ਼ੋਅ ਕਰਨ ਜਾ ਰਹੀ ਹਾਂ, ਤਾਂ ਜ਼ਾਹਰ ਹੈ ਕਿ ਮੈਂ ਸਭ ਤੋਂ ਪਹਿਲਾਂ ਤੁਹਾਡਾ ਚਿਹਰਾ ਦੇਖਣਾ ਚਾਂਹਾਗੀ। ਇਸ ਤੋਂ ਬਾਅਦ ਅਦਾਕਾਰਾ ਨੇ ਸਲਮਾਨ ਨੂੰ ਜੱਫੀ ਪਾ ਲਈ। ਸੋਸ਼ਲ ਮੀਡੀਆ ਯੂਜ਼ਰਸ ਇਸ ਪ੍ਰੋਮੋ ਨੂੰ ਪਸੰਦ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਅਦਾਕਾਰਾ ਛੋਟੀ ਸਰਦਾਰਨੀ ਫੇਮ ਅਦਾਕਾਰਾ ਨਿਮਰਤ ਕੌਰ ਆਹਲੂਵਾਲੀਆ ਹੈ।

ਕਦੋਂ ਹੋਵੇਗੀ ਕਰਨ-ਤੇਜਸੀ ਤੇ ਰਾਜੀਵ ਦੀ ਐਂਟਰੀ
ਸੋਸ਼ਲ ਮੀਡੀਆ ਬਿੱਗ ਬੌਸ ਦੇ ਪ੍ਰੀਮੀਅਰ ਤੋਂ ਪਹਿਲਾਂ ਹੀ ਕਈ ਰਾਜ਼ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ BiggBoss_Tak ਨੇ ਟਵਿਟਰ ‘ਤੇ ਇੱਕ ਅਪਡੇਟ ਦਿੱਤੀ ਹੈ। ਟਵੀਟ ਵਿੱਚ ਦੱਸਿਆ ਗਿਆ ਹੈ ਕਿ ਬਿੱਗ ਬੌਸ 15 ਦੀ ਜੇਤੂ ਤੇਜਸਵੀ ਪ੍ਰਕਾਸ਼, ਦੂਜੇ ਰਨਰ ਅੱਪ ਕਰਨ ਕੁੰਦਰਾ ਅਤੇ ਪ੍ਰਤੀਯੋਗੀ ਰਾਜੀਵ ਅਦਤੀਆ ਦੂਜੇ ਹਫ਼ਤੇ ਤਿੰਨ ਵਾਈਲਡ ਕਾਰਡ ਪ੍ਰਤੀਯੋਗੀਆਂ ਦੇ ਨਾਲ ਬਿੱਗ ਬੌਸ 16 ਦੇ ਸਰਕਸ ਹਾਊਸ ਵਿੱਚ ਦਾਖ਼ਲ ਹੋਣਗੇ। ਇਸ ਦੇ ਨਾਲ ਹੀ ਇਹ ਤਿੰਨੇ ਬਾਕੀ ਪ੍ਰਤੀਯੋਗੀਆਂ ਦੇ ਨਾਲ ਕਰੀਬ ਇੱਕ ਹਫ਼ਤੇ ਤੱਕ ਘਰ ਵਿੱਚ ਰਹਿਣਗੇ।