ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਗ੍ਰਿਫ਼ਤਾਰ ਕੀਤਾ ਵੱਡਾ ਗੈਂਗਸਟਰ, ਜੇਲ੍ਹ ‘ਚੋਂ ਹੋਇਆ ਫਰਾਰ – ਲਾਰੈਂਸ ਦਾ ਸਾਥੀ ਗੈਂਗਸਟਰ ਹੋਇਆ ਫ਼ਰਾਰ, ਮੂਸੇਵਾਲਾ ਕਤਲ ਮਾਮਲੇ ‘ਚ Mansa ਲਿਆਈ ਸੀ Police

ਲਾਰੈਂਸ ਬਿਸ਼ਨੋਈ ਦਾ ਸਾਥੀ CIA STAF ਤੋਂ ਫ਼ਰਾਰ ਹੋ ਗਿਆ ਹੈ , ਕਪੂਰਥਲਾ ਜੇਲ੍ਹ ਚੋਂ ਮਾਨਸਾ ਲੈ ਕੇ ਆਈ ਸੀ ਪੁਲਿਸ , ਦਸ ਦੇਈਏ ਕਿ ਮੂਸੇਵਾਲਾ ਕਤਲ ਮਾਮਲੇ ‘ਚ ਪੁੱਛਗਿੱਛ ਲਈ ਲਿਆਈ ਸੀ ਪੁਲਿਸ ਲਾਰੈਂਸ ਤੇ ਟੀਨੂੰ ਵਿਚਾਲੇ ਕਤਲ ਤੋਂ ਪਹਿਲਾਂ ਫ਼ੋਨ ‘ਤੇ ਹੋਈ ਸੀ ਗੱਲਬਾਤ

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਦੀਪਕ ਟੀਨੂ ਮਾਨਸਾ ਦੇ ਸੀਆਈਏ ਸਟਾਫ ਤੋਂ ਫਰਾਰ ਹੋ ਗਿਆ ਹੈ।ਕਪੂਰਥਲਾ ਜੇਲ੍ਹ ਤੋਂ ਰਿਮਾਂਡ ‘ਤੇ ਲਿਆਈ ਸੀ ਮਾਨਸਾ ਪੁਲਿਸ।ਦੱਸਣਯੋਗ ਹੈ ਕਿ ਮੂਸੇਵਾਲਾ ਮਰਡਰ ਕੇਸ ਦੀ ਪਲਾਨਿੰਗ ‘ਚ ਆਖਿਰੀ ਕਾਨਫੰ੍ਰਸ ਕਾਲ ਲਾਰੈਂਸ ਤੇ ਟੀਨੂੰ ਦੇ ਵਿਚਾਲੇ 27 ਮਈ ਨੂੰ ਹੋਈ ਸੀ ਤੇ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਮਰਡਰ ਹੋਇਆ ਸੀ।

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਪਿੰਡ ਜਵਾਹਰਕੇ ਵਿਖੇ 5:30 ਦੇ ਕਰੀਬ ਗੈਂਗਸਟਰ ਵਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਉਸ ਦਿਨ ਆਪਣੀ ਮਾਸੀ ਦੇ ਪਿੰਡ ਜਾ ਰਿਹਾ ਸੀ।ਗੈਂਗਸਟਰਾਂ ਵਲੋਂ ਜਵਾਹਰਕੇ ਵਿਖੇ ਘੇਰਾ ਪਾ ਕੇ ਉਸ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।ਜਿਸ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਵਲੋਂ ਲਈ ਗਈ ਸੀ।