ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਗਰਬਾ ਸਮਾਗਮ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਪਾਣੀ ਦੀ ਬੋਤਲ ਸੁੱਟੀ ਗਈ। ਆਮ ਆਦਮੀ ਪਾਰਟੀ (ਆਪ) ਦੇ ਨੇਤਾਵਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਹਾਲਾਂਕਿ ਇਹ ਪਲਾਸਟਿਕ ਦੀ ਬੋਤਲ ਕੇਜਰੀਵਾਲ ਦੇ ਸਿਰ ਦੇ ਉੱਪਰੋਂ ਲੰਘ ਗਈ। ਘਟਨਾ ਦੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸ਼ਨਿਚਰਵਾਰ ਰਾਤ ਨੂੰ ਜਦੋਂ ਕੇਜਰੀਵਾਲ ਨਵਰਾਤਰੀ ਦੇ ਗਰਬਾ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਵਧਾਈ ਦੇ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ‘ਤੇ ਪਿੱਛਿਓਂ ਬੋਤਲ ਸੁੱਟ ਦਿੱਤੀ।

ਗੁਜਰਾਤ ’ਚ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਟੇਜ ’ਤੇ ਗਰਬਾ ਅਤੇ ਭੰਗੜਾ ਪਾਏ ਜਾਣ ’ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੁਟਕੀ ਲਈ ਹੈ। ਬਾਜਵਾ ਨੇ ਨਾ ਸਿਰਫ ਭਗਵੰਤ ਮਾਨ ’ਤੇ ਚੁਟਕੀ ਲਈ ਹੈ ਸਗੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ’ਤੇ ਵੀ ਵਿਅੰਗ ਕੱਸਿਆ ਹੈ। ਦਰਅਸਲ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ‘ਗਿੱਧੇ ਦੀ ਟੀਮ ਦੇ ਕਪਤਾਨ ਮਹਾਰਾਜਾ ਸਤੌਜ। ਗੁਲਾਬੀ ਪੱਗ ਵਾਲੇ ਮੰਤਰੀ ਸਾਬ, ਤੁਹਾਡੀ ਗਿੱਧੇ ਦੀ ਟੀਮ ਦਾ ਕੈਪਟਨ ਤਾਂ ਆਹ ਹੈ, ਹੁਣ ਤੁਸੀਂ ਵੀ ਆਪਣਾ ਸਟਾਈਲ ਠੀਕ ਕਰ ਲਵੋ। ਜਿੰਨਾ ਵਧੀਆ ਗਿੱਧਾ ਪਾਇਆ ਪ੍ਰੋਗਰਾਮ ਮਿਲਣੇ ਸ਼ੁਰੂ ਹੋ ਜਾਣੇ, ਕਿਉਂਕਿ ਹੁਣ ਵੋਟ ਤਾਂ ਤੁਹਾਨੂੰ ਕਿਸੇ ਨੇ ਪਾਉਣੀ ਨਹੀ। ਫਿਰ ਨਾ ਉਲਾਂਭਾ ਦਿਓ ਕਿਸੇ ਨੇ ਦੱਸਿਆ ਨਹੀਂ ਸੀ’ ?

ਦਰਅਸਲ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਕਾਂਗਰਸ ਵਲੋਂ ਮੰਤਰੀ ਫੌਜਾ ਸਿੰਘ ਸਰਾਰੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਦਨ ਵਿਚ ਖੂਬ ਹੰਗਾਮਾ ਕੀਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਅਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਖੂਬ ਤਲਖੀ ਹੋ ਗਈ। ਇਸ ਦੌਰਾਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰ ਅਜਿਹਾ ਵਿਰੋਧੀ ਧਿਰ ਅਤੇ ਵਿਰੋਧੀ ਧਿਰ ਦਾ ਨੇਤਾ (ਪ੍ਰਤਾਪ ਸਿੰਘ ਬਾਜਵਾ) ਆਇਆ ਹੈ, ਜਿਸ ਨੇ ਪੰਜਾਬ ਦੇ ਲੋਕਾਂ ਦਾ ਕੰਮ ਖ਼ਰਾਬ ਕਰ ਦਿੱਤਾ ਹੈ। ਜੇਕਰ ਪ੍ਰਤਾਪ ਸਿੰਘ ਬਾਜਵਾ ਵਿਚ ਹਿੰਮਤ ਹੈ ਤਾਂ ਸਦਨ ਵਿਚ ਬੈਠ ਕੇ ਮੁੱਖ ਮੰਤਰੀ ਦੀ ਅੱਖ ’ਚ ਅੱਖ ਪਾ ਕੇ ਗੱਲ ਕਰਨ ਅਤੇ ਦੱਸਣ ਕਿ ਕਾਂਗਰਸ ਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿਚ ਕੀਤਾ ਹੈ, ਅਤੇ ਭਗਵੰਤ ਮਾਨ ਦੱਸਣਗੇ ਕਿ ਉਨ੍ਹਾਂ ਨੇ ਪੰਜ ਮਹੀਨਿਆਂ ਵਿਚ ਕੀ ਕਰਕੇ ਵਿਖਾਇਆ ਹੈ।

ਗੁਜਰਾਤ ‘ਚ ਚੋਣ ਪ੍ਰਚਾਰ ਕਰਨ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਵੇਲੇ ਸਟੇਜ ‘ਤੇ ਧੱਕ ਪਾ ਦਿੱਤੀ, ਜਦੋਂ ਉਨ੍ਹਾਂ ਨੇ ਇਕ ਗਰਬਾ ਪ੍ਰੋਗਰਾਮ ‘ਚ ਗਰਬਾ ਕੀਤਾ। ਸਿਰਫ ਇੰਨਾ ਹੀ ਨਹੀਂ, ਉਨ੍ਹਾਂ ਨੇ ਲੋਕਾਂ ਦੀ ਫਰਮਾਇਸ਼ ’ਤੇ ਸਟੇਜ ‘ਤੇ ਭੰਗੜਾ ਵੀ ਪਾਇਆ। ਇਸ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟਵੀਟ ਕਰਕੇ ਕਿਹਾ ਕਿ ਸਾਡੇ ਸ਼ੇਰ ਨੇ ਗੁਜਰਾਤ ‘ਚ ਵੀ ਭੰਗੜੇ ਦਾ ਰੰਗ ਜਮਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੁਣ ਗੁਜਰਾਤ ‘ਚ ਵੀ ਝਾੜੂ ਚੱਲੇਗਾ ਅਤੇ ਕਮਲ ਦਾ ਚਿੱਕੜ ਸਾਫ਼ ਕਰੇਗਾ। ਉਨ੍ਹਾਂ ਨੇ ਆਪਣੇ ਟਵੀਟ ‘ਚ ਮੁੱਖ ਮੰਤਰੀ ਮਾਨ ਦੀ ਭੰਗੜਾ ਪਾਉਂਦਿਆਂ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੁਜਰਾਤ ਦੌਰੇ ‘ਤੇ ਹਨ।

CM ਭਗਵੰਤ ਮਾਨ ਨੇ ਗੁਜਰਾਤੀਆਂ ਨਾਲ ਖੇਡਿਆ ‘ਗਰਬਾ’ !’ਗਰਬੇ ਤੋਂ ਦੇਖੋ ਮਿੰਟਾਂ ‘ਚ ਭੰਗੜੇ ‘ਤੇ ਆ ਗਏ CM ਮਾਨ’ #Punjab #CM #Bhagwantmaan

ਗੁਜਰਾਤ ਦੇ ਰਾਜਕੋਟ ਵਿਚ ਰੈਲੀ ਕਰਨ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਰਾਤਿਆਂ ਦੇ ਗਰਬਾ ਸਮਾਗਮ ਦੌਰਾਨ ਭੰਗੜਾ ਪਾਇਆ

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 7 ਜੁਲਾਈ ਨੂੰ ਪਹਿਲੇ ਵਿਆਹ ਦੇ ਤਲਾਕ ਤੋਂ 7 ਸਾਲ ਬਾਅਦ ਦੂਜੀ ਵਾਰ ਵਿਆਹ ਕਰਵਾਇਆ।ਭਗਵੰਤ ਮਾਨ ਮਾਰਚ 2022 ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ।ਭਗਵੰਤ ਮਾਨ ਨੂੰ ਬਤੌਰ ਕਾਮੇਡੀਅਨ ਅਤੇ ਸਿਆਸਤਦਾਨ ਕਾਫ਼ੀ ਲੋਕ ਜਾਣਦੇ ਹਨ। ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲਗਾਤਾਰ ਦੋ ਵਾਰ ਸੰਸਦ ਮੈਂਬਰ ਰਹੇ ਹਨ।2022 ਦੀਆਂ ਆਮ ਵਿਧਾਨ ਸਭਾ ਚੋਣਾਂ ਦੌਰਾਨ ਉਹ ਧੂਰੀ ਹਲਕੇ ਤੋਂ ਵਿਧਾਇਕ ਬਣੇ ਹਨ।ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਵੀ ਹਨ।2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਸਮੇਂ ਤੋਂ ਹੀ ਭਗਵੰਤ ਮਾਨ ਪਾਰਟੀ ਦੇ ਸਟਾਰ ਪ੍ਰਚਾਰਕ ਰਹੇ ਹਨ।ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਪਾਰਟੀ ਦੇ ਇੱਕਲੌਤੇ ਅਜਿਹੇ ਆਗੂ ਹਨ, ਜਿੰਨ੍ਹਾਂ ਦੀ ਪੂਰੇ ਪੰਜਾਬ ਵਿੱਚ ਅਪੀਲ ਹੈ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਉਹੀ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੀ ਸ਼ਕਤੀ ਅਤੇ ਕਮਜ਼ੋਰੀ ਵਜੋਂ ਦੇਖੇ ਜਾਣ ਵਾਲੇ ਆਗੂ ਹਨ।