ਹੁਣ ਕਾਮਰੇਡ ਵਿਦਵਾਨ ਇਸ ਗੱਲ ‘ਤੇ ਆ ਗਏ ਨੇ ਕਿ ਜੇ ਕੋਈ ਪ੍ਰਚਾਰ ਕਰਕੇ ਅਮ੍ਰਿਤ ਛਕਾਵੇਗਾ। ਜਾਂ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਕਰੇਗਾ ਤਾਂ ਪੰਜਾਬ ਦੇ ਹਿੰਦੂ ਡਰ ਕੇ ਭਾਜਪਾ ਨੂੰ ਵੋਟ ਪਾ ਦੇਣਗੇ। ਇਹ ਹਾਸੋਹੀਣੀ ਗੱਲ ਹੈ। ਭਾਰਤ ਜਾਂ ਪੰਜਾਬ ਦਾ ਹਿੰਦੂ ਇਸ ਕਰਕੇ ਭਾਜਪਾ ਨੂੰ ਵੋਟਾਂ ਨਹੀਂ ਪਾ ਰਿਹਾ ਕਿਉਂ ਕਿ ਉਹ ਅਮ੍ਰਿਤਪਾਲ ਜਾਂ ਖਾਲਿਸਤਾਨੀਆਂ ਤੋਂ ਡਰਦੇ ਨੇ ਜਾਂ ਫੇਰ ਉਹ ਅਵੈਸੁਦੀਨ ਕਰਕੇ ਮੁਸਲਮਾਨਾਂ ਤੋਂ ਡਰਦੇ ਨੇ। ਜਿਵੇਂ ਕਿ ਪੰਜਾਬੀ ਧਰਮ ਨਿਰਪੱਖ ਵਿਦਵਾਨ ਗੱਲ ਬਣਾ ਰਹੇ ਨੇ।

ਜਦੋਂ ਪੰਜਾਬ ਦਾ ਹਿੰਦੂ 1947 ‘ਚ ਨਵੇਂ ਬਣੇ ਪਾਕਿਸਤਾਨ ਤੋਂ ਉਜੜ ਕੇ ਆਇਆ ਤਾਂ ਉਸ ਨੇ ਆਵਦੀ ਮਾਂ ਬੋਲੀ ਹਿੰਦੀ ਲਿਖਵਾਈ। ਜਿਹੜਾ ਮੁਸਲਮਾਨ ਭਾਰਤ ਚੋਂ ਉਜੜ ਕੇ ਪਾਕਿਸਤਾਨ ਗਿਆ। ਉਸ ਨੇ ਆਪਣੀ ਮਾਂ ਬੋਲੀ ਉਰਦੂ ਲਿਖਵਾਈ। ਇਸ ਕਰਕੇ ਨਹੀਂ ਕਿਉਂ ਕਿ ਉਹ ਖਾਲਿਸਤਾਨ ਤੋਂ ਡਰੇ ਹੋਏ ਸਨ। ਬਲਕਿ ਇਸ ਲਈ ਕਿਉਂ ਕਿ ਉਨਾਂ ਨੂੰ ਰਾਸ਼ਟਰਵਾਦ ਦੀ ਪਾਣ ਚੜਾ ਦਿੱਤੀ ਗਈ ਸੀ। ਇਹ ਰਾਸ਼ਟਰਵਾਦ ਭਾਰਤ ਅਤੇ ਪਾਕਿਸਤਾਨ ‘ਚ ਕੀ ਸਾਰੀ ਦੁਨੀਆਂ ‘ਚ ਇਕੋ ਤਰਾਂ ਕੰਮ ਕਰਦਾ। ਵੰਨ ਸਵੰਨਤਾ ਨੂੰ ਖਤਮ ਕਰਦਾ। ਭਗਤ ਸਿੰਘ ਅਰਗੇ ਅੱਲੜਾਂ ਤੋਂ ਆਵਦੀ ਮਾਂ ਬੋਲੀ ਵਿਰੁੱਧ ਲੇਖ ਲਖਾਉਂਦਾ।
ਸਿਰਫ ਹਿੰਦੂ ਹੀ ਨਹੀੰ, ਸਗੋਂ ਰਾਸ਼ਟਰਵਾਦੀ ਸਿੱਖ ਪਹਿਲਾਂ ਕਾਂਗਰਸ ਨੂੰ ਵੋਟਾਂ ਪਾਉਂਦੇ ਰਹੇ ਨੇ ਤੇ ਹੁਣ ਉਹੀ ਰਾਸ਼ਟਰਵਾਦੀ ਸਿੱਖ ਭਾਜਪਾ ਨੂੰ ਵੋਟਾਂ ਪਾਉਣਗੇ ।

ਅੱਜ ਪੰਜਾਬੀ ਜਾਂ ਗੈਰ ਪੰਜਾਬੀ ਹਿੰਦੂ ਭਾਜਪਾ ਨੂੰ ਵੋਟ ਉਸੇ ਕਾਰਨ ਕਰਕੇ ਪਾ ਰਹੇ ਜਿਸ ਕਰਕੇ 1984 ਵਿੱਚ ਸਿੱਖਾਂ ਦੇ ਕਾਤਲੇਆਮ ਤੋਂ ਬਾਅਦ ਕਾਂਗਰਸ ਨੂੰ 400 ਤੋਂ ਵੱਧ ਸੀਟਾਂ ਮੀਲੀਆਂ ਸੀ। ਕਾਂਗਰਸ ਨੇ ਇੰਦਰਾਂ ਗਾਂਧੀ ਨੂੰ ਮਾਂ ਕਰਕੇ ਸਥਾਪਿਤ ਕਰਤਾ ਸੀ। ਰਾਸ਼ਟਰਵਾਦ ਦੇ ਨਾਮ ‘ਤੇ ਬਹੁਗਿਣਤੀ ਦੇ ਮਨ ‘ਚ ਸ਼ਰਧਾ ਭਰਤੀ ਸੀ। ਇਸੇ ਸ਼ਰਧਾ ਨੇ ਰਾਜੀਵ ਗਾਂਧੀ ਵਰਗੇ ਨਿਖੱਟੂ ਨੂੰ ਵੋਟਾਂ ਪਵਾਈਆਂ।
ਹੁਣ ਵੀ ਜੇ ਭਾਜਪਾ ਨੂੰ ਵੋਟ ਪਵੇਗੀ ਤਾਂ ਅਮ੍ਰਿਤਪਾਲ ਕਰਕੇ ਨਹੀੰ ਸਗੋਂ ਭਗਤ ਸਿੰਘ ਦੇ ਨਾਲ ‘ਤੇ ਘੜੇ ਗਏ ਰਾਸ਼ਟਰਵਾਦ ਕਰਕੇ ਪਵੇਗੀ।

ਧਰਮ ਨਿਰਪੱਖ ਵਿਦਵਾਨਾਂ ਨੂੰ ਐਨੀ ਗੱਲ ਸਮਝ ਨਹੀਂ ਆ ਰਹੀ ਕਿ ਭਗਤ ਸਿੰਘ ਦੇ ਨਾਮ ‘ਤੇ ਜਿਹੜਾ ਰਾਸ਼ਟਰਵਾਦ ਤਕੜਾ ਕੀਤਾ ਜਾ ਰਿਹਾ ਇਸ ਦਾ ਸਾਰਾ ਫਾਇਦਾ ਭਾਜਪਾ ਨੂੰ ਹੋਣਾ ਤੈਅ ਹੈ। ਜਿਹੜੇ ਵਿਦਵਾਨ ਕਹਿ ਰਹੇ ਆ ਕਿ ਅਮ੍ਰਿਤਪਾਲ ਤੇ ਅਵੈਸੂਦੀਨ ਕਰਕੇ ਹਿੰਦੂ ਭਾਜਪਾ ਨੂੰ ਵੋਟਾਂ ਪਾਉਣਗੇ। ਉਹੀ ਵਿਦਵਾਨ ਪਿਛਲੇ ਦਿਨੀ ਇਸ ਗੱਲ ਦਾ ਕਰੈਡਿਟ ਲੈ ਰਹੇ ਦੀ ਕਿ ਮੋਦੀ ਨੇ ਮੋਹਾਲੀ ਹਵਾਈ ਅੱਡੇ ਦਾ ਨਾਮ ਭਗਤ ਸਿੰਘ ਦੇ ਨਾਮ ‘ਤੇ ਉਨਾਂ ਦੇ ਕਹਿਣ ‘ਤੇ ਰੱਖਿਆ।

ਹੱਦ ਹੈ। ਇਨਾਂ ਵਿਦਵਾਨਾਂ ਨੂੰ ਇਹ ਨਹੀੰ ਪਤਾ ਲੱਗ ਰਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਤੀ ਤੇ ਭਗਤ ਸਿੰਘ ਰਾਹੀਂ ਰਾਸ਼ਟਰਵਾਦ ਨੂੰ ਚਮਕਾ ਕੇ ਉਹ ਭਾਜਪਾ ਵਾਸਤੇ ਜਮੀਨ ਤਕੜੀ ਕਰ ਰਹੇ ਨੇ।
ਜੇ ਪੰਜਾਬੀ ਹਿੰਦੂਆਂ ਨੇ ਕਦੇ ਪੰਜਾਬੀ ਹਿੰਦੂ ਹੋਣ ਕਰਕੇ ਵੋਟ ਪਾਈ ਤਾਂ ਉਹ ਸਿੱਖਾਂ ਦੀ ਕਿਸੇ ਪਾਰਟੀ ਨੂੰ ਹੀ ਵੋਟ ਪਾਉਣਗੇ। ਕਿਉਂ ਕਿ ਸਿੱਖਾਂ ਨੇ ਕਦੇ ਪੰਜਾਬੀ ਹਿੰਦੂਆਂ ਦਾ ਮਾੜਾ ਨਹੀੰ ਕੀਤਾ। ਪਰ ਜਿੰਨਾ ਚਿਰ ਪੰਜਾਬੀ ਹਿੰਦੂ ਰਾਸ਼ਟਰਵਾਦੀ ਹੋ ਕੇ ਵੋਟ ਪਾਉਣਗੇ ਤਾਂ ਉਹ ਕਾਂਗਰਸ ਜਾਂ ਭਾਜਪਾ ਨੂੰ ਹੀ ਪਾਉਣਗੇ। ਕਿਉਂ ਕਿ ਇਨਾਂ ਦੋਵਾਂ ਪਾਰਟੀਆਂ ਵਿੱਚ ਇਹੀ ਲੜਾਈ ਹੈ ਕਿ ਕੌਣ ਤਕੜਾ ਰਾਸ਼ਟਰਵਾਦੀ ਹੈ। ਜੋ ਵੀ ਤਕੜਾ ਰਾਸ਼ਟਰਵਾਦੀ ਹੋਊ। ਉਸ ਨੂੰ ਵੋਟ ਪੈ ਜਾਊ।

ਫੇਰ ਭਾਜਪਾ ਸਿੱਖਾਂ ਨਾਲ ਕੀ ਕਰ ਲਊ। ਜੋ ਕਾਂਗਰਸ ਨੇ ਕੀਤਾ ਉਸ ਤੋਂ ਮਾੜਾ ਨਹੀਂ ਕਰ ਸਕਦੀ। ਕਿਉਂ ਕਿ ਹੁਣ ਸਿੱਖ ਪਹਿਲਾਂ ਨਾਲੋਂ ਤਿਆਰ ਨੇ। ਸਿੱਖਾਂ ਵਾਸਤੇ ਕਾਂਗਰਸ ਤੇ ਭਾਜਪਾ ਬਰਾਬਰ ਦੀ ਬਿਮਾਰੀ ਨੇ । ਕੋਈ ਫਰਕ ਨਹੀੰ। ਅਸਲ ਵਿੱਚ ਭਾਜਪਾ ਦੇ ਬਹਾਨੇ ਅਮ੍ਰਿਤਪਾਲ ਤੇ ਅਵੈਸੂਦੀਨ ਨੂੰ ਨਿਸ਼ਾਨੇ ‘ਤੇ ਲੈਣ ਵਾਲੇ ਵਿਦਵਾਨਾਂ ਦੇ ਗਾਡਫਾਦਰਾਂ ਨੇ ਕਾਂਗਰਸ ਜੁਆਇਨ ਕਰ ਲਈ ਹੈ। ਇਨਾਂ ਦਾ ਮਤਲਬ ਇਹੀ ਹੈ ਕਿ ਰਾਸ਼ਟਰਵਾਦ ਦੇ ਨਾਮ ‘ਤੇ ਪੰਜਾਬ ‘ਚ ਕਾਂਗਰਸ ਜਿੱਤੇ। ਭਾਜਪਾ ਨਹੀਂ।
#ਮਹਿਕਮਾ_ਪੰਜਾਬੀ