ਕਾਮਰੇਡ ਲਫਜ਼ ਇਕ ਗਾਲ਼ ਹੈ। ਇਸ ਲਫ਼ਜ਼ ਨੂੰ ਗਾਲ਼ ਦੇ ਅਰਥ ਪੰਜਾਬ ਦੇ ਕਾਮਰੇਡਾਂ ਦੇ ਘਟੀਆ ਕਿਰਦਾਰ ਨੇ ਦਿੱਤੇ ਹਨ। ਕਾਮਰੇਡ ਜੋਗਿੰਦਰ ਉਗਰਾਹਾਂ ਦੇ ਸਿੱਖ ਵਿਰੋਧੀ ਬਿਆਨਾਂ ਦੀ ਪ੍ਰਤਿਕਿਰਿਆ ਵਿਚ ਸਿੱਖ ਉਨ੍ਹਾਂ ਨੂੰ ‘ਕਾਮਰੇਡ ਕਾਮਰੇਡ’ ਕਹਿੰਦੇ ਹਨ ਤਾਂ ਜੋਗਿੰਦਰ ਉਗਰਾਹਾਂ ਦਾ ਇਤਰਾਜ਼ ਹੈ ਕਿ ਉਸ ਨੂੰ ਗਾਲਾਂ ਕੱਢਦੇ ਹਨ।

ਕਾਮਰੇਡ ਇੰਨੀ ਗੰਦੀ ਗਾਲ੍ਹ ਬਣ ਚੁੱਕੀ ਹੈ ਕਿ ਜੋਗਿੰਦਰ ਉਗਰਾਹਾਂ ਨਕਸਲੀ ਲਹਿਰ ਦੀ ਪ੍ਰਮੁੱਖ ਪਾਰਟੀ ਦੇ ਕਿਸਾਨ ਵਿੰਗ ਦੇ ਆਗੂ ਹੁੰਦੇ ਹੋਏ ਵੀ ਆਪਣੇ ਆਪ ਨੂੰ ਕਾਮਰੇਡ ਨਹੀਂ ਅਖਵਾਉਣਾ ਚਾਹੁੰਦੇ।
ਇਨ੍ਹਾਂ ਦੇ ਵਿਰੋਧੀਆਂ ਨੂੰ ਚਾਹੀਦਾ ਹੈ ਕਿ ਕਾਮਰੇਡ ਦੀ ਥਾਵੇਂ ਲਾਲ ਲੀਰਾਂ ਜਾਂ ਦਲਾਲ ਜਿਹੇ ਢੁਕਵੇਂ ਲਫ਼ਜ਼ਾਂ ਨਾਲ ਹੀ ਮੁਖਾਤਬ ਹੋਣ। ਕਾਮਰੇਡ ਜਿਹੀ ਗੰਦੀ ਗਾਲ ਕੱਢ ਕੇ ਮੂੰਹ ਕਿਉਂ ਗੰਦਾ ਕਰਨਾ। ਮਹਿਕਮਾ_ਪੰਜਾਬੀ


ਅੰਮ੍ਰਿਤਪਾਲ ਨੂੰ ਛੋਕਰਾ ਕਹਿਣ ‘ਤੇ ਉਗਰਾਹਾਂ ਨੇ Pro Punjab TV ‘ਤੇ ਮੰਗੀ ਮੁਆਫ਼ੀ .. ਸਟੇਜ ਤੋਂ ਪਿੱਤਲ ਭਰਨ ਦੀ ਕਿਸਨੂੰ ਦਿੱਤੀ ਸੀ ਲਲਕਾਰ ? ਹੁਣ ਅੰਮ੍ਰਿਤਪਾਲ ਬਾਰੇ ਕੀ ਸੋਚਦੇ ਨੇ ਉਗਰਾਹਾਂ !
ਵਿਵਾਦ ਤੋਂ ਬਾਅਦ ਜੋਗਿੰਦਰ ਉਗਰਾਹਾਂ ਦਾ ਪਹਿਲਾ ਇੰਟਰਵਿਊ #JoginderUgrahan #Interview #Farmer #FarmerLeader #AmritpalSingh #SikhLeader #Sikhism #Sikh
ਦਸਤਾਰਬੰਦੀ ਸਮਾਗਮ ਮੌਕੇ ਪਿੰਡ ਰੋਡੇ ਵਿਚ ਵੱਡੇ ਇਕੱਠ ‘ਚ ਬੋਲਦਿਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਬੀਬੀਆਂ ਨੂੰ ਮੁਖਾਤਬ ਹੋ ਕੇ ਕਿਹਾ ਕਿ “ਭੈਣੋਂ ਫ਼ੈਸ਼ਨ ਨਾਲ ਕਿੰਨਾ ਕੁ ਤੁਰ ਲਓਗੀਆਂ ? ਰੋਜ ਨਵਾਂ ਸੂਟ ਸਵਾਂ ਲਓ, ਉਹਦਾ ਵੀ ਕੱਲ੍ਹ ਨੂੰ ਫ਼ੈਸ਼ਨ ਬਦਲ ਜਾਂਦਾ। ਗੁਰੂ ਨੇ 350 ਸਾਲ ਪਹਿਲਾਂ ਜੋ ਬਾਣਾ ਦਿੱਤਾ ਸੀ, ਅੱਜ ਵੀ ਉਹੀ ਆ।” ਇਹੀ ਗੱਲ ਨੌਜਵਾਨਾ ਨੂੰ ਕਹੀ। ਕਿ ਬਾਣੇ ਤੇ ਬਾਣੀ ਦੇ ਧਾਰਨੀ ਹੋਵੋ। ਸਾਦਗੀ ਅਪਣਾਓ।

ਤਹਾਨੂੰ ਲੱਗਦਾ ਹੋਊ ਕਿ ਇਹ ਏਡੀ ਕਿਹੜੀ ਗੱਲ ਆ ? ਜੀਹਦਾ ਵਿਰੋਧ ਹੋਊ। ਪਰ ਇਹ ਮਸਲਾ ਖਾਲਿਸਤਾਨ ਦੀ ਗੱਲ ਕਰਨ ਜਿੰਨਾ ਹੀ ਡਰਾਉਣਾ ਹੈ। ਤੁਸੀ ਬੈਨਜਾਮਿਨ ਕੇ ਬਾਰਬਰ ਦੀ ਕਿਤਾਬ consumed ਪੜੋ। ਉਹ ਕਹਿੰਦਾ ਕਿ ਦੁਨੀਆਂ ਦਾ ਸਭ ਤੋਂ ਖਤਰਨਾਕ ਅੱਤਵਾਦੀ ਉਹ ਆ ਜਿਹੜਾ ਫ਼ੈਸ਼ਨ, ਬਿਊਟੀ, ਕਾਸਮੈਟਿਕ ਤੇ ਫੈਬਰਿਕ ਇੰਡਸਟਰੀ ਦਾ ਵਿਰੋਧ ਕਰਦਾ। ਜੇ ਅੰਮ੍ਰਿਤਪਾਲ ਦੇ ਕਹੇ ਪੰਜਾਬ ਦੀਆਂ ਸਾਰੀਆਂ ਬੀਬੀਆਂ ਤੇ ਸਿੰਘ ਆਪਣੀਆਂ ਰਵਾਇਤੀ ਪੁਸ਼ਾਕਾ ਪਾ ਲੈਣ, ਇਹ ਮੰਨਣ ਲੱਗ ਜਾਣ ਕਿ ਅਕਾਲ ਪੁਰਖ ਦੇ ਦਿੱਤੇ ਚਿਹਰੇ ਤੇ ਵਜੂਦ ਨੂੰ ਕੋਈ ਸਾਬਣ, ਕਰੀਮ, ਜੈੱਲ ਬਦਲ ਨਹੀਂ ਸਕਦੀ ਤੇ ਉਸ ਦਾ ਦਿੱਤਾ ਰੰਗ ਰੂਪ ਹੀ ਸਭ ਤੋਂ ਸੁੰਦਰ ਹੈ ਤਾਂ ਅਰਬਾਂ ਰੁਪਈਆਂ ਦੀ ਫ਼ੈਸ਼ਨ ਇੰਡਸਟਰੀ ਮੂਧੀ ਵੱਜ ਜਾਊ। ਜੇ ਸਿੱਖ ਆਪਣੇ ਚੋਲ਼ੇ ਪਾਓਣ, ਦੁਮਾਲੇ ਬੰਨਣ ਤਾਂ ਨਾਈਕੀ, ਐਡੀਡਾਸ, ਗੂਚੀ, ਅਰਮਾਨੀ ਹੋਰ ਸੈਂਕੜੇ ਬਰੈਂਡਾ ਦਾ ਕੀ ਬਣੂ? ਭਾਰਤ ‘ਚ ਬਰੈਂਡਾ ਦੀ ਮਾਂ ਰਿਲਾਇੰਸ ਦਾ ਫਿਕਰ ਜਾਇਜ ਹੈ। ਰਿਲਾਇੰਸ ਦੇ ਪੰਜਾਬੀ ਚੈਨਲ TV-18 ਨੇ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਕਰਵਾਓਣ ਲਈ ਦਿਨ ਭਰ ਲਾਮਬੰਦੀ ਕੀਤੀ ਤੇ ਪੂਰੀ ਅੱਗ ਲਾਊ ਰਿਪੋਰਟਿੰਗ ਕਰਕੇ ਅੰਮ੍ਰਿਤਪਾਲ ਸਿੰਘ ਖਿਲਾਫ ਕਾਂਗਰਸ , ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਸਰਗਰਮ ਕੀਤਾ। ਅੰਮ੍ਰਿਤਪਾਲ ਸਿੰਘ ਦਾ ਉਭਾਰ ਸਰਕਾਰਾਂ ਨਾਲੋਂ ਵੱਧਕੇ ਕਾਰਪੋਰੇਟ ਲਈ ਖਤਰਾ ਏ। ਕਿਉਂਕਿ ਉਹ ਪਿੰਡ ਨੂੰ ਸਵੈ-ਨਿਰਭਰ ਕਰਨ ਦੀ ਗੱਲ ਕਰਦਾ ਹੈ।

ਹੁਣ ਤੁਸੀਂ ਕਹੋਂਗੇ ਕਿ ਰਿਲਾਇੰਸ ਦਾ ਉਗਰਾਹਾਂ ਨਾਲ ਕੀ ਸਬੰਧ ? ਇਹ ਜਾਨਣ ਲਈ ਪਤਾ ਕਰੋ ਕਿ ਉਗਰਾਹਾਂ ਨੇ ਪੰਜਾਬ ਦੇ ਸਭ ਤੋਂ ਅਮੀਰ ਟਰਾਈਡੈਂਟ ਗਰੁਪ ਵਾਲੇ ਕੋਲੋਂ ਹੁਣ ਤੱਕ ਕਿੰਨੀ ਫੰਡਿਗ ਲਈ ਏ? ਮਾਨ ਦਲ ਵਾਲੇ ਜਾਣਦੇ ਸਭ ਆ ਪਰ ਦੱਸਣ ਜੋਗੇ ਨਹੀਂ ਕਿ ਉਗਰਾਹਾਂ ਨੇ ਟਰਾਈਡੈਂਟ ਖਿਲਾਫ ਕੀਤਾ ਸਾਂਝਾ ਸੰਘਰਸ਼ ਕਿੰਨੇ ‘ਚ ਵੇਚਿਆ ਸੀ।

ਪੰਜਾਬ ਦੀ ਕਾਮਰੇਡ ਲਹਿਰ ਮੰਡੀ ਦੀ ਦਲਾਲ ਹੈ। ਇਹ ਬਿਊਟੀ ਫ਼ੈਸ਼ਨ ਇੰਡਸਟਰੀ ਨੂੰ ਜ਼ਨਾਨੀਆਂ ਦੀ ਅਜਾਦੀ ਦਾ ਨਾਮ ਦੇਕੇ ਮਰ ਮਿਟਣ ਤੱਕ ਜਾਣਗੇ। ਅੰਮ੍ਰਿਤਪਾਲ ਸਿੰਘ ਦਾ ਸਭ ਤੋਂ ਪਹਿਲਾਂ ਵਿਰੋਧ ਉਗਰਾਹਾਂ ਵੱਲੋਂ ਰਿਲਾਇੰਸ ਅਤੇ ਟਰਾਈਡੈਂਟ ਦੇ ਕਹਿਣ ਤੇ ਉਨ੍ਹਾਂ ਦੀ ਫੰਡਿੰਗ ਨਾਲ ਕੀਤਾ ਗਿਆ ਹੈ।

ਨਿੱਕੇ ਮੋਟੇ ਯੂ-ਟਿਊਬ ਪੰਜਾਬੀ ਚੈਨਲ ਤਾਂ ਵਿਊਆਂ ਦੇ ਲਾਲਚ ‘ਚ ਰਿਲਾਇੰਸ ਵਾਲਿਆ ਦੀ ਪਾਈ ਲੀਕ ਪਿੱਟਣਗੇ। ਪਰ ਦੁਨੀਆਂ ਦੇ ਵੱਡੇ ਵਿਦਵਾਨ, ਫ਼ਿਲਾਸਫ਼ਰ ਤੇ ਚਿੰਤਕ ਤੱਤ ਕੱਢ ਚੁੱਕੇ ਨੇ ਕਿ ਜੇ ਕੋਈ ਤਾਕਤ ਮੰਡੀ, ਕਾਰਪੋਰੇਟ ਤੇ ਪੂੰਜੀਵਾਦ ਦਾ ਮੁਕਾਬਲਾ ਕਰ ਸਕਦੀ ਹੈ ਤਾਂ ਉਹ ਤੁਹਾਡਾ ਰਵਾਇਤੀ ਧਰਮ, ਸਭਿਆਚਾਰ, ਬੋਲੀ ਤੇ ਪਹਿਰਾਵਾ ਹੈ। ਕਾਮਰੇਡ ਦੁਨੀਆਂ ਭਰ ਵਿੱਚ ਮੂੰਹੋਂ ਪੂੰਜੀਵਾਦ ਦੇ ਖਿਲਾਫ ਬੋਲਦੇ ਆਏ ਨੇ। ਪਰ ਅੰਤ ਨੂੰ ਹਰ ਵਾਰ ਪੂੰਜੀਵਾਦ ਦੇ ਹੱਕ ‘ਚ ਭੁਗਤ ਕੇ ਭ੍ਰਿਸ਼ਟ ਲਾਲ ਪਿਛਵਾੜੇ ਵਾਲੇ ਬਾਂਦਰ ਹੀ ਸਾਬਤ ਹੁੰਦੇ ਨੇ।
#ਮਹਿਕਮਾ_ਪੰਜਾਬੀ