A sheep sold for Rs 2 crore, made a world record ਇੱਕ ਭੇਡ ਰਿਕਾਰਡ 2 ਕਰੋੜ ਰੁਪਏ ਵਿੱਚ ਵਿਕੀ ਹੈ। ਕੁਝ ਲੋਕਾਂ ਨੇ ਮਿਲ ਕੇ ਇਹ ਚਿੱਟੀ ਭੇਡ ਖਰੀਦੀ ਹੈ। ਇਹ ਮਾਮਲਾ ਆਸਟ੍ਰੇਲੀਆ ਦਾ ਹੈ।ਭੇਡ ਨੂੰ ਸੈਂਟਰਲ ਨਿਊ ਸਾਊਥ ਵੇਲਜ਼ ਸੇਲ ‘ਚ ਵੇਚਿਆ ਗਿਆ ਹੈ। ਇਸ ਤੋਂ ਪਹਿਲਾਂ ਸਭ ਤੋਂ ਮਹਿੰਗੀ ਭੇਡ ਦਾ ਰਿਕਾਰਡ ਵੀ ਆਸਟ੍ਰੇਲੀਅਨ ਵ੍ਹਾਈਟ ਸਟੱਡ ਭੇਡ ਦੇ ਨਾਂ ਸੀ

ਇੱਕ ਭੇਡ ਰਿਕਾਰਡ 2 ਕਰੋੜ ਰੁਪਏ ਵਿੱਚ ਵਿਕੀ ਹੈ। ਕੁਝ ਲੋਕਾਂ ਨੇ ਮਿਲ ਕੇ ਇਹ ਚਿੱਟੀ ਭੇਡ ਖਰੀਦੀ ਹੈ। ਇਹ ਮਾਮਲਾ ਆਸਟ੍ਰੇਲੀਆ ਦਾ ਹੈ।ਭੇਡ ਨੂੰ ਸੈਂਟਰਲ ਨਿਊ ਸਾਊਥ ਵੇਲਜ਼ ਸੇਲ ‘ਚ ਵੇਚਿਆ ਗਿਆ ਹੈ। ਇਸ ਤੋਂ ਪਹਿਲਾਂ ਸਭ ਤੋਂ ਮਹਿੰਗੀ ਭੇਡ ਦਾ ਰਿਕਾਰਡ ਵੀ ਆਸਟ੍ਰੇਲੀਅਨ ਵ੍ਹਾਈਟ ਸਟੱਡ ਭੇਡ ਦੇ ਨਾਂ ਸੀ। ਸਾਲ 2021 ਵਿੱਚ ਇੱਕ ਭੇਡ 1.35 ਕਰੋੜ ਰੁਪਏ ਵਿੱਚ ਵਿਕੀ ਸੀ।

ਆਸਟ੍ਰੇਲੀਅਨ ਭੇਡ ਨੂੰ ਇਲੀਟ ਆਸਟ੍ਰੇਲੀਅਨ ਵਾਈਟ ਸਿੰਡੀਕੇਟ ਨੇ ਕਰੀਬ 2 ਕਰੋੜ ਰੁਪਏ ਵਿੱਚ ਖਰੀਦਿਆ ਹੈ। ਇਸ ਸਿੰਡੀਕੇਟ ਵਿੱਚ ਨਿਊ ਸਾਊਥ ਵੇਲਜ਼ ਦੇ 4 ਲੋਕ ਸ਼ਾਮਲ ਹਨ। ਇਸ ਸਿੰਡੀਕੇਟ ਦੇ ਇਕ ਮੈਂਬਰ ਸਟੀਵ ਪੈਡਰਿਕ ਨੇ ਇਸ ਨੂੰ ‘ਕੁਲੀਨ ਭੇਡ’ ਦੱਸਿਆ ਹੈ। ਗੱਲਬਾਤ ਵਿੱਚ ਸਟੀਵ ਨੇ ਕਿਹਾ ਕਿ ਇਸ ਭੇਡ ਦੀ ਵਰਤੋਂ ਸਮੂਹ ਵਿੱਚ ਹਰ ਕੋਈ ਕਰ ਸਕੇਗਾ। ਅਸੀਂ ਇਸ ਭੇਡ ਦੇ ਜੈਨੇਟਿਕਸ ਦੀ ਵਰਤੋਂ ਹੋਰ ਭੇਡਾਂ ਨੂੰ ਇਸੇ ਤਰ੍ਹਾਂ ਮਜ਼ਬੂਤ ਬਣਾਉਣ ਲਈ ਕਰਾਂਗੇ। ਇਸ ਭੇਡ ਦੀ ਵਿਕਾਸ ਦਰ ਬਹੁਤ ਵਧੀਆ ਹੈ। ਇਸ ਭੇਡ ਨੂੰ ਵਧਣ ਲਈ ਸਭ ਤੋਂ ਘੱਟ ਸਮਾਂ ਲੱਗਦਾ ਹੈ।