ਦੱਸ ਦਈਏ ਕਿ ਇਹ ਵੀਡੀਓ ਵਾਇਰਲ ਕਰਕੇ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਰਨ ਖੇਰ ਨੇ ਭਗਵੰਤ ਮਾਨ ਦੇ ਮੂੰਹੋਂ ਸ਼ਰਾਬ ਦੀ ਮੁਸ਼ਕ ਆਉਣ ਕਾਰਨ ਮਾਸਕ ਪਾ ਲਿਆ ਸੀ। ਇਸ ਵੀਡੀਓ ਨਾਲ ‘ਪੈੱਗ ਦੀ ਵਾਸ਼ਨਾ ਆਉਂਦੀ’ ਗੀਤ ਚਲਾਇਆ ਜਾ ਰਿਹਾ ਹੈ।ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ, ਜਿਸ ਉਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕੀਤੇ ਦਾ ਰਹੇ ਹਨ।
ਹੁਣ ਕਿਰਨ ਖੇਰ ਨੇ ਇਸ ਬਾਰੇ ਸਫਾਈ ਦਿੱਤੀ ਹੈ ਕਿ ਉਨ੍ਹਾਂ ਨੇ ਮਾਸਕ ਆਪਣੀ ਸਿਹਤ ਨੂੰ ਵੇਖਦੇ ਹੋਏ ਪਾਇਆ ਸੀ। ਸੋਸ਼ਲ ਮੀਡੀਆ ਉਤੇ ਕੀਤੇ ਜਾ ਰਹੇ ਕੁਮੈਂਟ ਬੜੀ ਮਾੜੀ ਗੱਲ ਹੈ।ਦੱਸ ਦਈਏ ਕਿ ਇਹ ਵੀਡੀਓ ਵਾਇਰਲ ਕਰਕੇ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਰਨ ਖੇਰ ਨੇ ਭਗਵੰਤ ਮਾਨ ਦੇ ਮੂੰਹੋਂ ਸ਼ਰਾਬ ਦੀ ਮੁਸ਼ਕ ਆਉਣ ਕਾਰਨ ਮਾਸਕ ਪਾ ਲਿਆ ਸੀ। ਇਸ ਵੀਡੀਓ ਨਾਲ ‘ਪੈੱਗ ਦੀ ਵਾਸ਼ਨਾ ਆਉਂਦੀ’ ਗੀਤ ਚਲਾਇਆ ਜਾ ਰਿਹਾ ਹੈ।
ਕਿਰਨ ਖੇਰ ਨੇ ਇਸ ਸਬੰਧੀ ਟਵੀਟ ਕਰਦੇ ਹੋਏ ਲਿਖਿਆ ਹੈ-ਗਲਤ ਟਿੱਪਣੀਆਂ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਬਹੁਤ ਦੁੱਖ ਹੋਇਆ।
ਕਮਜ਼ੋਰ ਇਮੀਊਨ ਸਿਸਟਮ ਦੇ ਕਾਰਨ ਮੈਂ ਆਪਣੀ ਸਿਹਤ ਨੂੰ ਦੇਖਦੇ ਹੋਏ ਮਾਸਕ ਦੀ ਵਰਤੋਂ ਕਰਦੀ ਕੀਤੀ ਸੀ। ਕਿਰਪਾ ਕਰਕੇ ਮਾਨਯੋਗ @CMOPb ਦਾ ਮਜ਼ਾਕ ਉਡਾਉਣ ਲਈ ਇਸ ਦੀ ਗਲਤ ਵਰਤੋਂ ਨਾ ਕਰੋ। ਕੋਈ ਜਿਸ ਵੀ ਪਾਰਟੀ ਦਾ ਹੋਵੇ, ਸਾਨੂੰ ਉਨ੍ਹਾਂ ਨੂੰ ਮਾਣ-ਸਨਮਾਨ ਦੇਣਾ ਚਾਹੀਦਾ ਹੈ।