ਅਮਰੀਕਾ ਦੇ ਕੈਲੀਫੋਰਨੀਆ ‘ਚ ਪੰਜਾਬੀ ਪਰਿਵਾਰ ਨੂੰ ਕੀਤਾ ਅਗਵਾਹ.. ਹੁਸ਼ਿਆਰਪੁਰ ਦੇ ਟਾਂਡਾ ਉੜਮੜ ਨਾਲ ਸਬੰਧਿਤ ..ਜਸਦੀਪ ਸਿੰਘ, ਪਤਨੀ ਜਸਲੀਨ ਕੌਰ, ਬੱਚੀ ਆਰੋਹੀ ਤੇ 39 ਸਾਲਾ ਅਮਨਦੀਪ ਸਿੰਘ ਕਿਡਨੈਪ #Tanda #Punjab #Family #America #California #America #California #Police #PunjabSpectrum

ਸੋਮਵਾਰ ਨੂੰ ਮਰਸਡ ਕਾਉਂਟੀ, ਕੈਲੀਫੋਰਨੀਆ (California) ਤੋਂ ਅਗਵਾ ਕੀਤੇ ਗਏ ਚਾਰ ਲੋਕਾਂ ਵਿੱਚ ਇੱਕ ਅੱਠ ਮਹੀਨੇ ਦੀ ਬੱਚੀ ਅਤੇ ਉਸਦੇ ਮਾਤਾ-ਪਿਤਾ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮਰਸਡ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਸੋਮਵਾਰ ਨੂੰ ਇਕ ਬਿਆਨ ‘ਚ ਕਿਹਾ ਕਿ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ, ਉਨ੍ਹਾਂ ਦੀ 8 ਮਹੀਨੇ ਦੀ ਬੇਟੀ ਆਰੋਹੀ ਢੇਰੀ, 39 ਸਾਲਾ ਅਮਨਦੀਪ ਸਿੰਘ ਨੂੰ ਅਗਵਾ ਕਰ ਲਿਆ ਗਿਆ ਹੈ।

ਪੁਲਿਸ ਨੇ ਸ਼ੱਕੀ ਨੂੰ ਹਥਿਆਰਬੰਦ ਅਤੇ ਖਤਰਨਾਕ ਦੱਸਿਆ ਹੈ। ਘਟਨਾ ਬਾਰੇ ਹੋਰ ਵੇਰਵੇ ਅਜੇ ਸਾਂਝੇ ਨਹੀਂ ਕੀਤੇ ਗਏ ਹਨ, ਕਿਉਂਕਿ ਜਾਂਚ ਅਜੇ ਸ਼ੁਰੂਆਤੀ ਪੜਾਅ ‘ਤੇ ਹੈ। ਹਾਲਾਂਕਿ, ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਪਰਿਵਾਰਕ ਮੈਂਬਰਾਂ ਨੂੰ ਹਾਈਵੇਅ 59 ਦੇ 800 ਬਲਾਕ ਵਿੱਚ ਇੱਕ ਕਾਰੋਬਾਰ ਤੋਂ ਜ਼ਬਰਦਸਤੀ ਅਗਵਾ ਕੀਤਾ ਗਿਆ ਸੀ।

ਪੁਲਿਸ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ

ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਥਿਤ ਅਗਵਾ ਦਾ ਸਥਾਨ ਰਿਟੇਲਰਾਂ ਅਤੇ ਰੈਸਟੋਰੈਂਟਾਂ ਵਾਲੀ ਸੜਕ ਹੈ। ਐਨਬੀਸੀ ਨਿਊਜ਼ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਅਜੇ ਤੱਕ ਕਿਸੇ ਸ਼ੱਕੀ ਜਾਂ ਸੰਭਾਵਿਤ ਇਰਾਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਸ਼ੈਰਿਫ ਦੇ ਦਫਤਰ ਨੇ ਸੋਮਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ, “ਅਸੀਂ ਜਨਤਾ ਨੂੰ ਸ਼ੱਕੀ ਜਾਂ ਪੀੜਤ ਦੇ ਕੋਲ ਨਾ ਜਾਣ ਲਈ ਕਹਿ ਰਹੇ ਹਾਂ।” ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਸ਼ੱਕੀ ਜਾਂ ਪੀੜਤਾਂ ਕੋਲ ਨਹੀਂ ਜਾਣਾ ਚਾਹੀਦਾ ਅਤੇ ਜੇਕਰ ਉਹ ਦਿਖਾਈ ਦਿੰਦੇ ਹਨ ਤਾਂ 911 ‘ਤੇ ਕਾਲ ਕਰੋ।

ਅਜਿਹੀ ਹੀ ਘਟਨਾ 2019 ਵਿੱਚ ਵੀ ਵਾਪਰੀ ਸੀ

ਜ਼ਿਕਰਯੋਗ ਹੈ ਕਿ ਸਾਲ 2019 ‘ਚ ਭਾਰਤੀ ਮੂਲ ਦੇ ਟੈਕਨੀ ਤੁਸ਼ਾਰ ਅਤਰੇ ਆਪਣੀ ਪ੍ਰੇਮਿਕਾ ਦੀ ਕਾਰ ‘ਚ ਮ੍ਰਿਤਕ ਪਾਇਆ ਗਿਆ ਸੀ। ਉਸਦੀ ਸ਼ੱਕੀ ਮੌਤ ਤੋਂ ਠੀਕ ਪਹਿਲਾਂ, ਇੱਕ ਡਿਜੀਟਲ ਮਾਰਕੀਟਿੰਗ ਕੰਪਨੀ ਦੇ ਮਾਲਕ ਨੂੰ ਕੈਲੀਫੋਰਨੀਆ ਵਿੱਚ ਉਸਦੇ ਪੌਸ਼ ਘਰ ਤੋਂ ਅਗਵਾ ਕਰ ਲਿਆ ਗਿਆ ਸੀ।