ਤਾਜ਼ਾ ਜਾਣਕਾਰੀ ‘ਚ ਸਾਹਮਣੇ ਆਇਆ ਹੇ ਕਿ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਵੀ ਇੱਕ ਪੁਲਿਸ ਕਾਂਸਟੇਬਲ ਹੈ।ਦੱਸ ਦੇਈਏ ਕਿ ਗੈਂਗਸਟਰ ਦੀਪਕ ਟੀਨੂੰ ਤੇ ਉਸਦੀ ਪ੍ਰੇਮਿਕਾ ਨਾਲ ਮੁਲਾਕਾਤ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦੌਰਾਨ ਹੁੰਦੀ ਹੈ।ਦੱਸ ਦੇਈਏ ਕਿ ਪਹਿਲਾਂ ਦੋਵਾਂ ਦੀ ਮੁਲਾਕਾਤ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦਰਮਿਆਨ ਹੀ ਹੁੰਦੀ ਸੀ ਫਿਰ ਫੋਨ ‘ਤੇ ਗੱਲਬਾਤ ਹੋਣ ਲੱਗੀ।

ਫਿਰ ਗੈਂਗਸਟਰ ਦੀਪਕ ਟੀਨੂੰ ਤੇ ਪ੍ਰੇਮਿਕਾ ਪੁਲਿਸ ਕਾਂਸਟੇਬਲ ਦਾ ਇਕ ਦੂਜੇ ਨੂੰ ਮਿਲਣ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਫਿਰ ਨਾਟਕੀ ਢੰਗ ਨਾਲ ਦੀਪਕ ਟੀਨੂੰ ਫਰਾਰ ਹੋ ਗਿਆ।ਦਸ ਦੇਈਏ ਕਿ 58 ਘੰਟੇ ਬੀਤਣ ਤੋਂ ਬਾਅਦ ਵੀ ਗੈਂਗਸਟਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।
ਸੀ.ਆਈ.ਏ ਇੰਚਾਰਜ ਪ੍ਰਿਤਪਾਲ ਸਿੰਘ ਦੀ ਨਲਾਇਕੀ ਇਹ ਰਹੀ ਕਿ ਐਨੇ ਵੱਡੇ ਅਪਰਾਧੀ ਨੂੰ ਖੁਲ੍ਹੇਆਮ ਮਨਮਾਨੀਆਂ ਕਰਨ ਦੀ ਛੂਟ ਦਿੱਤੀ ਗਈ।ਇਹ ਦਸ ਦੇਈਏ ਕਿ ਸੀ.ਆਈ.ਏ ਸਟਾਫ ‘ਚ ਬਹੁਤ ਹੀ ਕਾਬਿਲ ਤੇ ਸਖਤ ਸੁਭਾਅ ਦਾ ਅਧਿਕਾਰੀ ਹੀ ਕੰਮ ਕਰ ਸਕਦਾ ਹੈ।ਸੀ.ਆਈ.ਏ ਸਟਾਫ ਪ੍ਰਿਤਪਾਲ ਸਿੰਘ ਵਲੋਂ ਬਹੁਤ ਹੀ ਗੈਰਜ਼ਿੰਮੇਵਾਰਾਨਾ ਹਰਕਤ ਕੀਤੀ ਗਈ ਹੈ।ਜਿਸ ਕਾਰਨ ਪੰਜਾਬ ਪੁਲਿਸ ‘ਤੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ।ਹੁਣ ਦੋਸ਼ੀ ਪੁਲਿਸ ਅਧਿਕਾਰੀ ਵੀ ਹਿਰਾਸਤ ‘ਚ ਹੈ ਤੇ ਉਸ ਕੋਲੋਂ ਪੁਛਗਿਛ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਬੀਤੇ ਇੱਕ ਪਹਿਲਾਂ ਗੈਂਗਸਟਰ ਦੀਪਕ ਟੀਨੂੰ ਜੋ ਕਿ ਮਾਨਸਾ ਸੀਆਈਏ ਸਟਾਫ ਦੀ ਗ੍ਰਿਫਤ ‘ਚੋਂ ਫਰਾਰ ਹੋ ਗਿਆ ਸੀ।ਦੱਸ ਦੇਈਏ ਕਿ 58 ਘੰਟੇ ਬੀਤਣ ਦੇ ਬਾਅਦ ਵੀ ਗੈਂਗਸਟਰ ਦੀਪਕ ਟੀਨੂੰ ਨੂੰ ਲੱਭਣ ‘ਚ ਪੁਲਿਸ ਅਸਫਲ ਹੈ।ਹੁਣ ਦੀਪਕ ਟੀਨੂੰ ਦੀ ਪ੍ਰੇਮਿਕਾ ਨਾਲ ਜੁੜੀ ਇਕ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ।

ਜਾਣਕਾਰੀ ਮੁਤਾਬਕ ਗੈਂਗਸਟਰ ਦੀਪਕ ਟੀਨੂੰ ਦੀ ਪ੍ਰੇਮਿਕਾ ਇੱਕ ਪੁਲਿਸ ਮੁਲਾਜ਼ਮ ਹੈ।
ਜੋ ਕਿ ਇੱਕ ਹੈਰਾਨ ਕਰਨ ਵਾਲੀ ਤੇ ਪੁਲਿਸ ਦੀ ਰਾਤਾਂ ਦੀ ਨੀਂਦ ਉਡਾ ਦੇਣ ਵਾਲੀ ਖਬਰ ਹੈ।ਦੱਸਣਯੋਗ ਹੈ ਕਿ ਗੈਂਗਸਟਰ ਦੀਪਕ ਟੀਨੂੰ ਫਰਾਰ ਹੋਣ ਤੋਂ ਪਹਿਲਾਂ ਆਪਣੀ ਪ੍ਰੇਮਿਕਾ ਨਾਲ ਇਕ ਹੋਟਲ ‘ਚ ਰੁਕਿਆ ਹੋਇਆ ਸੀ।ਦੱਸ ਦੇਈਏ ਕਿ ਗੈਂਗਸਟਰ ਟੀਨੂੰ ਨੂੰ ਉਸਦੀ ਪ੍ਰੇਮਿਕਾ ਨਾਲ ਮਿਲਾਉਣ ਵਾਲਾ ਵੀ ਪੁਲਿਸ ਮੁਲਾਜ਼ਮ ਹੈ ਤੇ ਉਸਦੀ ਪ੍ਰੇਮਿਕਾ ਖੁਦ ਇੱਕ ਪੁਲਿਸ ਕਾਂਸਟੇਬਲ ਹੈ।