ਇਹ ਬਹਿਰੂਪੀਆ ਹੈ, ਆਬੂਧਾਬੀ ਤੋਂ ਕਿਸੇ ਨੇ ਟ੍ਰੇਨਿੰਗ ਦੇ ਕੇ ਭੇਜਿਆ ਹੈ – ਬੇਅੰਤੇ ਦੇ ਪੋਤਰੇ MP ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਸਿੰਘ ਬਾਰੇ ਕਿਹਾ #RavneetBittu #MP #AmritpalSingh #PunjabSpectrum ਅੰਮ੍ਰਿਤਪਾਲ ਬਹਿਰੂਪੀਆ ਹੈ,Abu Dhabi ਤੋਂ ਕਿਸੇ Transporter ਨੇ ਟ੍ਰੇਂਡ ਕਰਕੇ ਭੇਜਿਆ Sunny Deol ਨੂੰ ਪੁੱਛੋ Deep Sidhu ਕੀ ਆਈਟਮ ਸੀ ? ਬਿੱਟੂ ਜੀ ਦੀਪ ਅਤੇ ਅੰਮ੍ਰਿਤ ਬਾਰੇ ਸਾਰੇ ਪੰਥ ਨੂੰ ਪਤਾc..cਤੁਸੀਂ ਆਪਣੇ ਦਾਦੇ ਬੇਅੰਤੇ ਬੁੱਚੜ ਬਾਰੇ ਦੱਸੋ ਮਜੀਠੀਆ ਨੂੰ ਕਿਹੜੀ ਗੱਲੋਂ ਗਦਾਰ ਕਹਿ ਗਏ Ravneet Bittu ? #RavneetBittu #MP #PunjabCongress #AmritpalSingh #SikhLeader #Sikhism #AbuDhabi #Transporter #SunnyDeol #DeepSidhu #bikramMajithia #AklaiDal
ਮੈਂ ਅੱਜ ਤੱਕ ਅਣਗਿਣਤ ਗੱਡੀਆਂ own ਕਰ ਚੁੱਕਾ ਹਾਂ ਪਰ GNE ਅਤੇ univ ਚੰਡੀਗੜ੍ਹ ਪੜ੍ਹਦਿਆਂ ਇੱਕ ਕਾਲਾ ਹੀਰੋ ਹੋਂਡਾ ਹੁੰਦਾ ਸੀ ।ਬਾਕੀ ਕਿਸੇ ਦਾ ਨੰਬਰ ਮੈਨੂੰ ਚੇਤੇ ਨਹੀਂ ਪਰ ਓਹਦਾ ਨੰਬਰ ਰਾਤ ਨੂੰ ਉਠਾ ਕੇ ਵੀ ਪੁੱਛ ਲੈਣਾ ਮਿੰਟ ਚ ਦੱਸ ਸਕਦਾ ਹਾਂ। ਆਰ ਐਨ ਕੇ ਛੱਬੀ ਤਿਹਤਰ। Gne ਤੋਂ ਸਰਾਭਾ ਨਗਰ ਤੱਕ ਪੰਜ ਵਾਰ CRPF ਦੇ ਨਕਿਆਂ ਤੇ ਪਾਸੇ ਕਰ ਪੁੱਛਿਆ ਜਾਂਦਾ ਸੀ ਜਦੋਂ ਵੀ ਜਾਂਦੇ ।
ਦੋ ਵਾਰ ਸੈਣੀ ਦੀ ਮਹਿਮਾਨ ਨਵਾਜ਼ੀ ਦਾ ਅਨੰਦ ਮਾਣਿਆ ।ਇਕ ਵਾਰ gne, ਇਕ ਵਾਰ ਚੰਡੀਗੜ੍ਹ । ਕੇਸਰੀ ਪੱਗ ਬਣਨ ਪਿੱਛੇ ਘੁਮਿਆਰ ਮੰਡੀ ਤੋਂ ਚੁੱਕ ਲਏ ।ਦੋਸਤ ਮਿੱਤਰ ਜਿਹੜੇ ਗਵਾਏ ਓਹਨਾਂ ਦਾ ਬਹੁਤ ਸਾਲ ਤਾਂ openly ਦੁੱਖ ਵੀ ਨਹੀਂ ਮਨਾਂ ਸਕੇ ।ਪਿੰਕੀ ਆਵਦੇ ਬੰਦਿਆਂ ਨਾਲ ਤਿੰਨ ਨੰਬਰ gate ਅਤੇ ਸਰਾਭਾ ਨਗਰ ਖੜਾ ਰਹਿੰਦਾ ਸੀ ਮੁੰਡੇ ਚੁੱਕਣ ਨੂੰ ।ਇਹ ਹਾਲਾਤ ਪੰਜਾਬ ਭਰ ਵਿਚ ਸਨ ।ਇਹ ਕੋਈ ਮੇਰੇ ਇਕੱਲੇ ਦੀ ਕਹਾਣੀ ਨਹੀਂ । ਮੈਂ ਤਾਂ ਬਹੁਤ previleged ਪਰਿਵਾਰ ਤੋਂ ਸੀ ।ਜਲਦੀ ਕੀਤੇ ਕੋਈ ਹੱਥ ਵੀ ਨਹੀਂ ਪਾਉਂਦਾ ਸੀ ।ਆਮ ਨੌਜਵਾਨ ਦੀ situation ਬਹੁਤ ਤਰਸਯੋਗ ਸੀ । ਸਾਡੀ ਪੀੜ੍ਹੀ ਨੂੰ ਪੁੱਛੋ ਕੇ ਕੁੱਕੀ ਗਿੱਲ ,ਬਾਈ ਬਿੱਟੂ ਹੋਰੀਂ ਕੀ ਸਨ ।ਬਾਈ ਭੁੱਲਰ ਹੋਰੀਂ ਕਿੰਨੇ ਨਿਮਰਤਾ ਵਾਲੇ ਹੁੰਦੇ ਹੋਏ ਵੀ ਕੌਮ ਲਈ ਕੀ ਕੀ ਕਰ ਗਏ । ਜਿਹਨਾਂ ਸਮਿਆਂ ਵਿੱਚ ਰਹਿਤ ਵਿੱਚ ਰਹਿਣ ਵਾਲਾ ਆਮ ਸਿੱਖ ਨੌਜਵਾਨ ਨੇ ਅੱਜ ਦੇ ਵਡੇ ਤੋਂ ਵਡੇ ਕੌਮੀ ਯੋਧੇ ਨਾਲੋਂ ਵੱਧ ਤਸੀਹੇ ਝਲ਼ੇ ਹਨ,ਇਹ ਓਸ ਸਮੇਂ ਦੇ ਮਰਦੇ ਮੁਜਾਹਿਦ ਹਨ।ਕੋਈ ਗੱਲ ਕਿਹਂਦੇ ਹਨ ਤਾਂ ਸੁਣੋ , ਇਹ ਕੌਮ ਦਾ ਭਲਾ ਹੀ ਲੋਚਦੇ ਆ ।ਹੋ ਸਕਦਾ ਹੈ ਕਿ ਇਹਨਾਂ ਨੂੰ ਕੋਈ apprehension ਹੋਵੇ।ਹੋ ਸਕਦਾ ਹੈ ਕਿ ਇਹ ਸੋਚਦੇ ਹੋਣ ਕਿ ਹਜੇ capacity building ਦੀ ਲੋੜ ਹੈ।ਟਕਰਾਅ ਵਿੱਚ ਨਹੀਂ ਆਇਆ ਜਾ ਸਕਦਾ ।
ਅਗਰ ਸਾਰੇ ਪੱਖੋਂ ਤੁਹਾਡੀ ਪੂਰੀ ਤਿਆਰੀ ਹੈ ਤਾਂ ਇਹਨਾਂ ਨੂੰ confidence ਵਿੱਚ ਲਵੋ ।ਇਹਨਾਂ ਟੀਸੀ ਵਾਲੇ ਬੇਰ ਲਾਹੇ ਹਨ। ਇਹਨਾਂ ਦੀ learning ਤੋਂ ਕੰਮ ਲਵੋ ।Re learning ਤੁਹਾਡੇ ਲਈ ਬਹੁਤ ਕੀਮਤ ਦੇਕੇ ਹੋਵੇਗੀ । ਅਗਰ ਕੋਈ sincerely ਸੰਘਰਸ਼ ਕਰਨਾ ਚਾਹੁੰਦਾ ਹੈ ਤਾਂ ਇਹ ਕੁੱਝ ਵੀ ਕਿਹਣ ਗੁੱਸਾ ਗਿਲਾ ਪਾਸੇ ਰੱਖ ਇਹਨਾਂ ਤੋਂ ਸਿੱਖੋ ।ਬਹੁਤ ਕੁੱਛ ਹੈ ਇਹਨਾਂ ਕੋਲ ਦਸਣ ਸਮਝਾਉਣ ਨੂੰ।
ਇਹ ਨਹੀਂ ਕਰਨਾ ਤਾਂ ,ਤਾਂ ਚਲੋ ਬਜ਼ੁਰਗ ਕੁਛ ਬੋਲ ਰਿਹਾ ਹੈ ਸਮਝ ਕੇ ਨਜ਼ਰ ਅੰਦਾਜ਼ ਕਰ ਦੇਵੋ। ਕਿਉੰ ਆਵਦਾ ਮਾਨ ਮੱਤਾ ਇਤਹਾਸ ਸਿਰਜਣ ਵਾਲਿਆਂ ਦੀ ਕਿਰਦਾਰ ਕੁਸ਼ੀ ਨੂੰ ਲੱਕ ਬਨਿਆ। ਆਮ ਹੀ ਘਰਾਂ ਵਿੱਚ ਬਜ਼ੁਰਗ ਆਪਾਂ ਨੂੰ ਨਖਿੱਦ ਜਾਂ ਨਲਾਇਕ ਕਿਹਂਦੇ ਗਾਲਾਂ ਕੱਢਦੇ ਆ ।ਕੀ ਅਸੀਂ ਸ਼ਰੀਕਾਂ ਨਾਲ ਲੱਗ ਆਵਦੇ ਬਾਬਿਆਂ ਨੂੰ ਮਾੜਾ ਕਹਿਣ ਲੱਗ ਜਾਂਦੇ ਹਾਂ।ਬੱਸ ਹਾਸੇ ਚ ਟਾਲਾ ਵਟ ਕੰਮ ਲੱਗ ਜਾਂਦੇ ਹਾਂ।
ਵਾਹਿਗੁਰੂ ਕਰੇ ਤੁਸੀਂ ਇਹਨਾਂ ਨਾਲੋਂ ਵੀ ਲੰਬੀ ਲੀਖ਼ ਖਿੱਚ ਇਹਨਾਂ ਦੇ ਫ਼ਿਕਰਾਂ ਨੂੰ ਗ਼ਲਤ ਸਾਬਿਤ ਕਰੋ। – Ajaypal Singh