ਪੰਜਾਬ ਪੁਲਿਸ ਡੀਐਸਪੀ ‘ਤੇ ਬਲਾਤਕਾਰ ਦਾ ਦੋਸ਼ ਲੱਗਾ ਹੈ। ਇਹ ਦੋਸ਼ ਡੀਐਸਪੀ ਦੇ ਘਰ ਕਿਰਾਏ ’ਤੇ ਰਹਿਣ ਵਾਲੀ ਇੱਕ ਔਰਤ ਨੇ ਲਾਏ ਹਨ। ਔਰਤ ਦੀ ਸ਼ਿਕਾਇਤ ਤੋਂ ਬਾਅਦ ਪਟਿਆਲਾ ਪੁਲਿਸ ਨੇ ਡੀਐਸਪੀ ਸੰਜੀਵ ਸਾਗਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਔਰਤ ਨੇ ਦੋਸ਼ ਲਾਇਆ ਹੈ ਡੀਐਸਪੀ ਨੇ 2008 ਤੋਂ ਲੈ ਕੇ 2015 ਦਰਮਿਆਨ ਉਸ ਦਾ ਬਲਾਤਕਾਰ ਕੀਤਾ ਗਿਆ। ਪੀੜਤ ਦੀ ਸ਼ਿਕਾਇਤ ਤੋਂ ਬਾਅਦ ਡੀਐਸਪੀ ਖਿਲਾਫ ਧਾਰਾ 376 ਤੇ 576 ਤਹਿਤ ਪਰਚਾ ਦਰਜ ਹੋਇਆ ਹੈ। ਸਾਗਰ ਪਟਿਆਲਾ ਵਿੱਚ ਤਾਇਨਾਤ ਹਨ। ਇਹ ਕੇਸ ਪਟਿਆਲਾ ਦੇ ਅਰਬਨ ਸਟੇਟ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਹਾਲਾਂਕਿ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਪੰਜਾਬ ਪੁਲਿਸ ਦੇ ਡੀਐੱਸਪੀ ਸੰਜੀਵ ਸਾਗਰ (DSP Sanjeev Sagar) ‘ਤੇ ਇੱਕ ਔਰਤ ਨੇ ਜਬਰ-ਜਨਾਹ ਦੇ ਦੋਸ਼ ਲਾਏ ਹਨ | ਇਸਦੇ ਨਾਲ ਹੀ ਪੀੜਤ ਔਰਤ ਦੇ ਬਿਆਨ ਦੇ ਆਧਾਰ ‘ਤੇ ਪਟਿਆਲਾ ਪੁਲਿਸ ਦੇ ਵਲੋਂ ਡੀਐਸਪੀ ਸੰਜੀਵ ਸਾਗਰ ਦੇ ਖ਼ਿਲਾਫ ਧਾਰਾ 376, 506 ਆਈਪੀਸੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਔਰਤ ਡੀਐਸਪੀ ਸੰਜੀਵ ਸਾਗਰ ਦੇ ਘਰ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ।ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜ੍ਹਤ ਔਰਤ ਨੇ ਦੋਸ਼ ਲਗਾਇਆ ਹੈ ਕਿ ਉਹ ਡੀਐਸਪੀ ਸੰਜੀਵ ਸਾਗਰ ਦੇ ਘਰ ਕਿਰਾਏ ਦੇ ਮਕਾਨ ਰਹਿੰਦੀ ਸੀ। ਜਿਥੇ ਉਕਤ ਡੀਐਸਪੀ ਦੇ ਵਲੋਂ ਉਹਦੇ (ਪੀੜ੍ਹਤਾ) ਨਾਲ ਬਲਾਤਕਾਰ ਕੀਤਾ ਜਾਂਦਾ ਰਿਹਾ। ਦੱਸ ਦਈਏ ਕਿ ਪੁਲਿਸ ਦੇ ਵਲੋਂ ਡੀਐਸਪੀ ਸੰਜੀਵ ਸਾਗਰ ਦੇ ਖਿਲਾਫ਼ ਧਾਰਾ 376, 506 ਆਈਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।