ਅੰਮ੍ਰਿਤਸਰ ਦੇ ਮਸ਼ਹੂਰ ਮਾਲ ਨੇ ਪਿਛਲੇ 8 ਸਾਲਾਂ ‘ਚ 28 ਕਰੋੜ 63 ਲੱਖ ਰੁਪਿਆ ਟੈਕਸ ਅਦਾ ਨਹੀਂ ਕੀਤਾ ਹੈ, ਜਿਸ ਕਰਕੇ ਅੰਮ੍ਰਿਤਸਰ ਦਾ ਮਸ਼ਹੂਰ ਅਲਫਾ ਵਨ ਮਾਲ ਬੰਦ ਹੋ ਸਕਦਾ ਹੈ।

ਅੰਮ੍ਰਿਤਸਰ- ਅੰਮ੍ਰਿਤਸਰ ਦੇ ਮਸ਼ਹੂਰ ਅਲਫਾ ਵਨ ਮਾਲ ਨੂੰ ਤਾਲਾ ਲੱਗ ਸਕਦਾ ਹੈ। ਕਿਉਂਕਿ ਅੰਮ੍ਰਿਤਸਰ ਦੇ ਮਸ਼ਹੂਰ ਮਾਲ ਨੇ ਪਿਛਲੇ 8 ਸਾਲਾਂ ‘ਚ 28 ਕਰੋੜ 63 ਲੱਖ ਰੁਪਿਆ ਟੈਕਸ ਅਦਾ ਨਹੀਂ ਕੀਤਾ ਹੈ, ਜਿਸ ਕਰਕੇ ਅੰਮ੍ਰਿਤਸਰ ਦਾ ਮਸ਼ਹੂਰ ਅਲਫਾ ਵਨ ਮਾਲ ਬੰਦ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਨਗਰ ਨਿਗਮ ਵੱਲੋਂ Nexus Amritsar (ਮਾਲ ਆਫ ਅੰਮ੍ਰਿਤਸਰ ) ਨੂੰ ਸੀਲਿੰਗ ਦਾ ਨੋਟਿਸ ਜਾਰੀ ਕੀਤਾ ਹੈ।

ਦੱਸ ਦਈਏ ਕਿ ਅੰਮ੍ਰਿਤਸਰ ਨਗਰ ਨਿਗਮ ਇਸ ਤੋਂ ਪਹਿਲਾਂ ਵੀ ਮਾਲ ਆਫ ਅੰਮ੍ਰਿਤਸਰ ਨੂੰ ਪ੍ਰਾਪਰਟੀ ਟੈਕਸ ਸਬੰਧੀ ਪਹਿਲਾਂ ਵੀ ਕਈ ਵਾਰ ਨੋਟਿਸ ਭੇਜ ਚੁੱਕਾ ਹੈ। ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਬਾਅਦ ਇੱਕ ਵਾਰ ਫਿਰ ਨਗਰ ਨਿਗਮ ਨੇ ਆਪਣੇ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਮਾਲ ਆਫ਼ ਅੰਮ੍ਰਿਤਸਰ ਨੂੰ 6 ਵਿੱਤੀ ਸਾਲਾਂ ਲਈ 28.63 ਕਰੋੜ ਰੁਪਏ ਦੀ ਅੰਤਮ ਸੀਲਿੰਗ ਨੋਟਿਸ ਭੇਜ ਦਿੱਤਾ ਹੈ।ਜੇਕਰ ਇਸ ਵਾਰ ਸਮੇਂ ਸਿਰ ਟੈਕਸ ਨਾ ਭਰਿਆ ਤਾਂ ਅੰਮ੍ਰਿਤਸਰ ਦੇ ਮਾਲ ਨੂੰ ਸੀਲ ਕੀਤਾ ਜਾ ਸਕਦਾ ਹੈ।