ਰੂਸੀ ਹਮਲੇ ਨੂੰ ਰੋਕਣ ਲਈ ਮਸਕ ਦੀ ਪੇਸ਼ਕਸ਼ ਤੋਂ ਜੇਲੇਂਸਕੀ ਨਾਰਾਜ਼, ਦੋਵਾਂ ਵਿਚਾਲੇ ਛਿੜੀ ‘ਟਵਿੱਟਰ ਵਾਰ’
ਰੂਸ ਦੇ ਹਮਲੇ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲਨ ਮਸਕ ਵੱਲੋਂ ਵੰਡਣ ਵਾਲਾ ਪ੍ਰਸਤਾਵ ਦੇਣ ‘ਤੇ ਉਨ੍ਹਾਂ ਦਾ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਟਵਿੱਟਰ ‘ਤੇ ਸ਼ਬਦੀ ਜੰਗ ਛਿੜ ਗਈ ਹੈ। ਮਸਕ ਨੇ ਟਵੀਟ ਕੀਤਾ ਕਿ ਸ਼ਾਂਤੀ ਲਈ ਰੂਸ ਨੂੰ ਕ੍ਰੀਮੀਆ ਪ੍ਰਾਇਦੀਪ ਨੂੰ ਆਪਣੇ ਕੋਲ ਰੱਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਜਿਸ ’ਤੇ ਉਸ ਨੇ 2014 ’ਚ ਕਬਜ਼ਾ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਯੂਕ੍ਰੇਨ ਨੂੰ ਨਾਟੋ ਵਿਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਨੂੰ ਛੱਡ ਕੇ ਇੱਕ ਨਿਰਪੱਖ ਸਥਿਤੀ ਅਪਣਾਉਣੀ ਚਾਹੀਦੀ ਹੈ
Ukraine-Russia Peace:
– Redo elections of annexed regions under UN supervision. Russia leaves if that is will of the people.
– Crimea formally part of Russia, as it has been since 1783 (until Khrushchev’s mistake).
– Water supply to Crimea assured.
– Ukraine remains neutral.
— Elon Musk (@elonmusk) October 3, 2022
ਉਨ੍ਹਾਂ ਨੇ ਯੂਕ੍ਰੇਨ ਅਤੇ ਉਸ ਦੇ ਸਰਥਕਾਂ ਲਈ ਉਦੋਂ ਹੱਦ ਪਾਰ ਕਰ ਦਿੱਤੀ, ਜਦੋਂ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕ੍ਰੇਮਲਿਨ ਵਲੋਂ ਕਰਵਾਏ ਗਏ ‘ਜਨਮਤ ਸੰਗ੍ਰਹਿ’ ਤੋਂ ਬਾਅਦ ਜਿਨ੍ਹਾਂ 4 ਖੇਤਰਾਂ ਨੂੰ ਰੂਸ ਮਿਲਾਉਣ ਜਾ ਰਿਹਾ ਹੈ, ਉੱਥੇ ਦੁਬਾਰਾ ਸੰਯੁਕਤ ਰਾਸ਼ਟਰ ਵਲੋਂ ਜਨਮਤ ਸੰਗ੍ਰਹਿ ਕਰਾਇਆ ਜਾਣਾ ਚਾਹੀਦਾ ਹੈ। ਮਸਕ ਨੇ ਇਕ ਟਵਿੱਟਰ ਪੋਲ ਵੀ ਸ਼ੁਰੂ ਕੀਤਾ ਅਤੇ ਪੁੱਛਿਆ ਕਿ ਕੀ ਲੋਕਾਂ ਦੀ ਇੱਛਾ ਨਾਲ ਇਹ ਫੈਸਲਾ ਕੀਤਾ ਜਾਣਾ ਚਾਹੀਦਾ ਹੈ ਕਿ ਕਬਜ਼ੇ ਵਾਲੇ ਖੇਤਰ ਯੂਕ੍ਰੇਨ ਦਾ ਹਿੱਸੇ ਰਹਿਣਗੇ ਜਾਂ ਰੂਸ ਦਾ।
ਉਧਰ ਵਿਅੰਗਮਈ ਲਹਿਜੇ ਵਿੱਚ ਜਵਾਬ ਦਿੰਦੇ ਹੋਏ ਜੇਲੇਂਸਕੀ ਨੇ ਟਵਿੱਟਰ ’ਤੇ ਲੋਕਾਂ ਨੂੰ ਇੱਕ ਸਵਾਲ ਕੀਤਾ – ‘ਤੁਹਾਨੂੰ ਕਿਹੜਾ ਐਲਨ ਮਸਕ ਜ਼ਿਆਦਾ ਪਸੰਦ ਹੈ : ਉਹ ਜੋ ਯੂਕ੍ਰੇਨ ਦਾ ਸਮਰਥਨ ਕਰਦਾ ਹੈ ਜਾਂ ਉਹ ਜੋ ਰੂਸ ਦਾ ਸਮਰਥਨ ਕਰਦਾ ਹੈ?’ ਇਸ ’ਤੇ ਮਸਕ ਨੇ ਜੇਲੇਂਸਕੀ ਨੂੰ ਕਿਹਾ – ‘‘ਮੈਂ ਅਜੇ ਵੀ ਯੂਕ੍ਰੇਨ ਦਾ ਸਮਰਥਨ ਕਰਦਾ ਹਾਂ ਪਰ ਮੈਂ ਸਮਝਦਾ ਹਾਂ ਕਿ ਯੁੱਧ ਦੇ ਵਧਣ ਨਾਲ ਯੂਕ੍ਰੇਨ ਅਤੇ ਸੰਭਵ ਤੌਰ ’ਤੇ ਦੁਨੀਆ ਨੂੰ ਬਹੁਤ ਨੁਕਸਾਨ ਹੋਵੇਗਾ।’’