ਅਮਰੀਕਾ ਤੋਂ ਇੱਕ ਹੋਰ ਮਾੜੀ ਖਬਰ ਦੇਖਣ ਨੂੰ ਮਿਲੀ ਹੈ। ਇੱਥੋ ਦੀ ਇੱਕ ਯੂਨੀਵਰਸਿਟੀ ਵਿੱਚ ਭਾਰਤੀ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਇੰਡੀਆਨਾ ਸੂਬੇ ਦੀ ਯੂਨੀਵਰਸਿਟੀ ਕੈਂਪਸ ਦੇ ਹੋਸਟਲ ਵਿੱਚ ਭਾਰਤੀ ਮੂਲ ਦੇ 20 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਤੇ ਉਸ ਦੇ ਨਾਲ ਰਹਿਣ ਵਾਲੇ ਕੋਰਿਆਈ ਵਿਦਿਆਰਥੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ

ਅਮਰੀਕਾ ਤੋਂ ਇੱਕ ਹੋਰ ਮਾੜੀ ਖਬਰ ਦੇਖਣ ਨੂੰ ਮਿਲੀ ਹੈ। ਇੱਥੋ ਦੀ ਇੱਕ ਯੂਨੀਵਰਸਿਟੀ ਵਿੱਚ ਭਾਰਤੀ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਇੰਡੀਆਨਾ ਸੂਬੇ ਦੀ ਯੂਨੀਵਰਸਿਟੀ ਕੈਂਪਸ ਦੇ ਹੋਸਟਲ ਵਿੱਚ ਭਾਰਤੀ ਮੂਲ ਦੇ 20 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਤੇ ਉਸ ਦੇ ਨਾਲ ਰਹਿਣ ਵਾਲੇ ਕੋਰਿਆਈ ਵਿਦਿਆਰਥੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਪੁਲਿਸ ਨੇ ਦੱਸਿਆ ਕਿ ਇੰਡੀਆਨਾਪੋਲਿਸ ਨਿਵਾਸੀ ਵਰੁਣ ਮਨੀਸ਼ ਛੇੜਾ ਪਰਡਿਊ ਯੂਨੀਵਰਸਿਟੀ ਕੈਂਪਸ ਦੇ ਪੱਛਮੀ ਸਿਰੇ ‘ਤੇ ਸਥਿਤ ਮੈਕਚੀਅਨ ਹਾਲ ‘ਚ ਮ੍ਰਿਤਕ ਮਿਲਿਆ। ਸਾਈਬਰ ਸੁਰੱਖਿਆ ਦੀ ਪੜ੍ਹਾਈ ਕਰ ਰਹੇ ਸਿਓਲ ਦੇ ਰਹਿਣ ਵਾਲੇ ਕੋਰਿਆਈ ਵਿਦਿਆਰਥੀ ਜੀ ਮਿਨ ‘ਜਿੰਮੀ’ ਸ਼ਾ ਨੇ ਮੰਗਲਵਾਰ ਬਾਅਦ ਦੇਰ ਰਾਤ 12.45 ‘ਤੇ 911 ਸੇਵਾ ‘ਤੇ ਕਾਲ ਕੀਤੀ ਤੇ ਪੁਲਿਸ ਨੂੰ ਵਰੁਣ ਦੀ ਮੌਤ ਦੀ ਸੂਚਨਾ ਦਿੱਤੀ।

ਵਰੁਣ ਪਰਡਿਊ ਯੂਨੀਵਰਸਿਟੀ ‘ਚ ਡਾਟਾ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀ। ਮੁਢਲੀ ਪੋਸਟਮਾਰਟਮ ਰਿਪੋਰਟ ਅਨੁਸਾਰ, ਵਰੁਣ ਦੀ ਮੌਤ ਕਈ ਘਾਤਕ ਸੱਟਾਂ ਕਾਰਨ ਹੋਈ ਹੈ ਤੇ ਸ਼ੱਕ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ।

ਵੀਟੀ ਨੇ ਇਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਸਾਈਬਰ ਸੁਰੱਖਿਆ ਦੀ ਪੜ੍ਹਾਈ ਕਰ ਰਹੇ ਕੋਰੀਆਈ ਵਿਦਿਆਰਥੀ ਜੀ ਮਿਨ ‘ਜਿੰਮੀ’ ਸ਼ਾ ਨੇ ਮੰਗਲਵਾਰ ਦੇਰ ਰਾਤ 12.45 ‘ਤੇ 911 ਸੇਵਾ ‘ਤੇ ਕਾਲ ਕੀਤੀ ਅਤੇ ਪੁਲਿਸ ਨੂੰ ਵਰੁਣ ਦੀ ਮੌਤ ਦੀ ਸੂਚਨਾ ਦਿੱਤੀ। ਹਾਲਾਂਕਿ, ਉਸਨੇ ਕਾਲ ਬਾਰੇ ਵਾਧੂ ਵੇਰਵੇ ਨਹੀਂ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੈਕਚਿਓਨ ਹਾਲ ਦੀ ਪਹਿਲੀ ਮੰਜ਼ਿਲ ‘ਤੇ ਇਕ ਕਮਰੇ ‘ਚ ਵਾਪਰੀ।

ਵਰੁਣ ਪਰਡਿਊ ਯੂਨੀਵਰਸਿਟੀ ‘ਚ ਡਾਟਾ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀ। ਮੁੱਢਲੀ ਪੋਸਟਮਾਰਟਮ ਰਿਪੋਰਟ ਦੇ ਅਨੁਸਾਰ, ਵਰੁਣ ਦੀ ਮੌਤ “ਕਈ ਘਾਤਕ ਸੱਟਾਂ” ਕਾਰਨ ਹੋਈ ਅਤੇ ਸ਼ੱਕ ਹੈ ਕਿ ਉਸਦੀ ਹੱਤਿਆ ਕੀਤੀ ਗਈ ਹੈ।